26.7 C
Delhi
Thursday, April 25, 2024
spot_img
spot_img

ਕਿਸਾਨਾਂ ਦੇ ਉਮੜੇ ਜਨ ਸੈਲਾਬ ਦੀ ਕਦਰ ਕਰਦਿਆ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਮੋਦੀ ਸਰਕਾਰ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 06 ਸਤੰਬਰ, 2021 –
ਮੁਜ਼ੱਫ਼ਰਨਗਰ ਵਿੱਚ ਕਰਵਾਈ ਮਹਾਂਪੰਚਾਇਤ ਵਿੱਚ ਲੱਖਾਂ ਕਿਸਾਨਾਂ ਦੇ ਉਮੜੇ ਜਨ ਸੈਲਾਬ ਦੀ ਕਦਰ ਕਰਦਿਆ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਮੋਦੀ ਸਰਕਾਰ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਵਰਕਰ ਮੀਟਿੰਗ ਉਪਰੰਤ ਆਖੇ ਉਨਾਂ ਕਿਹਾ ਹਿੰਦੋਸਤਾਨ ਦੇ ਸੰਵਿਧਾਨ ਵਿੱਚ ਸਾਫ ਤੌਰ ਤੇ ਲੋਕਾਂ ਦੀ ਅਵਾਜ਼ ਨੂੰ ਸਤਿਕਾਰ ਦੇਣ ਦੀ ਗੱਲ ਕਹੀ ਗਈ ਹੈ ਅਤੇ ਪੂਰੇ ਭਾਰਤ ਦੇ ਲੋਕਾਂ ਦੀ ਇੱਕੋ ਇੱਕ ਅਵਾਜ ਹੈ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰੇ।

ਬੱਬੀ ਬਾਦਲ ਨੇ ਕਿਹਾ ਕਿ ਭਾਰਤ ਦੀ 80 ਪ੍ਰਤੀਸ਼ਤ ਅਬਾਦੀ ਖੇਤੀ ਤੇ ਨਿਰਭਰ ਹੈ । ਇਹ ਕਾਨੂੰਨ ਕਿਸਾਨ ਪੱਖੀ ਨਹੀਂ ਸਗੋਂ ਕਿਸਾਨ ਵਿਰੋਧੀ ਹਨ ।

ਜਿਨ੍ਹਾਂ ਵਿੱਚ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋ ਸਕਦਾ ਹੈ ਕਿਸਾਨਾਂ ਨੂੰ ਨਹੀਂ ਜੇਕਰ ਕੇਂਦਰ ਸਰਕਾਰ ਖੁੱਦ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਤਿੰਨੇ ਕਾਲੇ ਕਾਨੂੰਨ ਰੱਦ ਕਰੇ ਅਤੇ ਕਿਸਾਨ ਪੱਖੀ ਸੁਵਾਮੀਨਾਥਨ ਰਿਪੋਰਟ ਨੂੰ ਲਾਗੂ ਕਰੇ ਤਾਂ ਜੋ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

ਬੱਬੀ ਬਾਦਲ ਨੇ ਉਨ੍ਹਾਂ ਸਿਆਸਤਦਾਨਾਂ ਤੇ ਪਾਰਟੀਆਂ ਨੂੰ ਵੀ ਕਰੜੇ ਹੱਥੀਂ ਲਿਆ ਜੋ ਆਪਣੇ ਫਾਇਦੇ ਲਈ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਚਾਹੁੰਦੇ ਹਨ ਪਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਚੁੱਪ ਕਰ ਗਏ ਪਰ ਅੱਜ ਵੀ ਅੰਦਰ ਖਾਤੇ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਮਿਲੀਭੁਗਤ ਕਰੀ ਬੈਠੇ ਹਨ ਉਨਾਂ ਇਹੋ ਜਿਹੇ ਸਿਆਸਤਦਾਨਾਂ ਅਤੇ ਪਾਰਟੀਆਂ ਕੋਲੋ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

ਬੱਬੀ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਨਹੀ ਤਾਂ 10 ਮਹੀਨਿਆਂ ਤੋ ਦੇਸ਼ ਦਾ ਅੰਨਦਾਤਾ ਆਪਣੇ ਹੱਕੀ ਮੰਗਾਂ ਖਾਤਰ ਦਿਨ-ਰਾਤ ਸੜਕਾਂ ਤੇ ਬਿਤਾ ਰਿਹਾ ਹੈ ਪਰ ਉਨਾ ਤੇ ਕੋਈ ਅਸਰ ਨਹੀ ਹੋ ਰਿਹਾ ।

ਕਾਰਪੋਰੇਟ ਪੱਖੀ ਹਕੂਮਤ ਮੁੱਠੀ ਭਰ ਧੰਨਕੁਬੇਰਾਂ ਦੇ ਹੱਕ ਵਿੱਚ ਡੱਟੀ ਹੈ । ਜਦ ਕਿ ਅਸਲੀਅਤ ਤਾਂ ਇਹ ਹੈ ਕਿਸਾਨ ਨਾਲ ਖੇਤ ਮਜਦੂਰ ਤੇ ਆਮ ਲੋਕ ਜੁੜੇ ਹਨ ,ਜੋ ਸਾਰੇ ਦੇਸ਼ ਦਾ ਢਿੱਡ ਭਰਦੇ ਹਨ।ਬੱਬੀ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਨ ਅਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ।

ਇਸ ਮੌਕੇ ਤਿਲਕਰਾਜ ਪ੍ਰਧਾਨ ਫੇਸ 8,ਕਰਤਾਰ ਸਿੰਘ, ਲਖਵੀਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ ਖੋਖਰ, ਸੁਰਿੰਦਰ ਸਿੰਘ ਕੰਡਾਲਾ, ਕੰਵਲਜੀਤ ਸਿੰਘ ਪੱਤੋ, ਸੋਮਪ੍ਰਕਾਸ, ਰਣਜੀਤ ਸਿੰਘ ਬਰਾੜ, ਰਮੇਸ਼, ਜਗਤਾਰ ਸਿੰਘ ਘੜੂੰਆਂ, ਚਰਨਜੀਤ ਸਿੰਘ, ਹਰਜੀਤ ਸਿੰਘ ਜੀਤੀ, ਏਕਮਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪਤੜਾ, ਕਮਲਜੀਤ ਸਿੰਘ, ਤਰਲੋਕ ਸਿੰਘ, ਸਿਮਰਨਜੀਤ ਸਿੰਘ ਸੋਨੀ, ਜੱਸੀ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION