ਅੱਜ-ਨਾਮਾ
ਕਿਸਾਨਾਂ ਦਿੱਤਾ ਸੀ ਬੰਦ ਦਾ ਜਦੋਂ ਸੱਦਾ,
ਹਰ ਥਾਂ ਸੜਕ-ਬਾਜ਼ਾਰ ਸੀ ਬੰਦ ਬੇਲੀ।
ਦੁਕਾਨਾਂ ਵਾਲਿਆਂ ਸ਼ਟਰ ਨਾ ਅੱਜ ਖੋਲ੍ਹੇ,
ਮਿਸਤਰੀ ਤੱਕ ਉਠਾਏ ਨਾ ਸੰਦ ਬੇਲੀ।
ਰਿਕਸ਼ਾ ਚੱਲਦਾ ਕਿਤੇ ਨਾ ਨਜ਼ਰ ਆਵੇ,
ਢਿੱਲੀ ਜੀਵਨ ਦੀ ਪਈ ਸੀ ਤੰਦ ਬੇਲੀ।
ਫੈਸਲਾ ਕਰ ਲਿਆ ਇੱਕ ਅਕਾਲੀਆਂ ਨੇ,
ਨਵਾਂ ਠਿੱਲ੍ਹ ਪਏ ਚਾੜ੍ਹਨ ਸੀ ਚੰਦ ਬੇਲੀ।
ਸਾਰਾ ਹੋਇਆ ਸੀ ਬੰਦ ਪੰਜਾਬ ਦੀਂਹਦਾ,
ਸੜਕਾਂ ਚੱਲ ਪਏ ਕਰਨ ਸੀ ਜਾਮ ਬੇਲੀ।
ਬੰਦ ਹੋਏ ਨੂੰ ਬੰਦ ਕਰਵਾਉਣ ਤੁਰ ਪਏ,
ਸੁਣ-ਸੁਣ ਹੱਸਦੇ ਲੋਕ ਸਨ ਆਮ ਬੇਲੀ।
-ਤੀਸ ਮਾਰ ਖਾਂ
ਸਤੰਬਰ 26, 2020
ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ