29 C
Delhi
Wednesday, April 17, 2024
spot_img
spot_img

ਕਾਮਰੇਡ ਮਹਾਂ ਸਿੰਘ ਰੌੜੀ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਪਾਰਟੀ ਸੂਬਾ ਪੱਧਰ ਤੇ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਵਿੱਢ ਦੇਵੇਗੀ: ਕਾਮਰੇਡ ਤੱਗੜ

ਜਲੰਧਰ 16 ਦਸੰਬਰ, 2019 –

ਅੱਜ ਇੱਥੇ ਸੀ.ਪੀ.ਆਈ. ( ਐਮ. ) ਦੇ ਸੂਬਾ ਕਮੇਟੀ ਮੈਂਬਰ ਅਤੇ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗਿ੍ਰਫ਼ਤਾਰੀ ਵਿਰੁੱਧ ਅਤੇ ਉਨ੍ਹਾਂ ਦੀ ਬਿਨ੍ਹਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਵਾਸਤੇ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਕਮੇਟੀ ਜਲੰਧਰ – ਕਪੂਰਥਲਾ ਦੀ ਅਗਵਾਈ ਵਿੱਚ ਸੂਬਾਈ ਸੱਦੇ ਤੇ ਸੈਂਕੜੇ ਸਾਥੀਆਂ ਨੇ ਅੱਜ ਜਲੰਧਰ ਵਿਖੇ ਵਿਸ਼ਾਲ ਰੈਲੀ , ਰੋਹ ਭਰਿਆ ਮੁਜ਼ਾਹਰਾ ਕੀਤਾ ਅਤੇ ਧਰਨਾ ਮਾਰਿਆ।

ਸੈਂਕੜੇ ਸਾਥੀ ਪਹਿਲਾਂ ਪਾਰਟੀ ਦੇ ਹੈਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਦੇ ਪਰਾਂਗਣ ਇਕੱਠੇ ਹੋਏ ਅਤੇ ਇਥੋਂ ਰੋਹ ਭਰੇ ਨਾਅਰੇ ਮਾਰਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਵਿਖੇ ਪਹੰੁਚੇ । ਸਾਥੀ ਨਾਅਰੇ ਲਾ ਰਹੇ ਸਨ , ਕਾਮਰੇਡ ਮਹਾਂ ਸਿੰਘ ਰੌੜੀ ਨੂੰ ਰਿਹਾਅ ਕਰੋ , ਝੂਠੇ ਕੇਸ ਵਾਪਸ ਲਓ , ਨਾਜ਼ਾਇਜ਼ ਖਨਨ ਬੰਦ ਕਰੋ , ਸੀ.ਪੀ.ਆਈ. (ਐਮ. ) ਜ਼ਿੰਦਾਬਾਦ ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸੀ.ਪੀ.ਆਈ. ( ਐਮ. ) ਦੇ ਸੂਬਾ ਕਮੇਟੀ ਮੈਂਬਰ ਅਤੇ ਸੀ.ਆਈ.ਟੀ.ਯੂ. ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਵਸਨੀਕ ਪਿੰਡ ਰੌੜੀ ਜ਼ਿਲ੍ਹਾ ਨਵਾਂ ਸ਼ਹਿਰ ( ਸ਼ਹੀਦ ਭਗਤ ਸਿੰਘ ਨਗਰ ) ਜਿਸਨੂੰ ਕਿ ਇੱਕ ਝੂਠੇ ਅਤੇ ਨਾਜ਼ਾਇਜ਼ ਕੇਸ ਵਿੱਚ ਗਿ੍ਰਫ਼ਤਾਰ ਕੀਤਾ ਹੋਇਆ ਹੈ ਨੂੰ ਤੁਰੰਤ ਅਤੇ ਬਿਨ੍ਹਾਂ ਸ਼ਰਤ ਰਿਹਾ ਕੀਤਾ ਜਾਵੇ।

ਕਾਮਰੇਡ ਮਹਾਂ ਸਿੰਘ ਰੌੜੀ ਅਤੇ ਉਸਦੇ ਨਾਲ ਕੁਝ ਹੋਰ ਪਾਰਟੀ ਸਾਥੀਆਂ ਵਿਰੁੱਧ ਦਰਜ ਕੀਤਾ ਝੂਠਾ ਕੇਸ ਵਾਪਸ ਲਿਆ ਜਾਵੇ। ਝੂਠਾ ਕੇਸ ਦਰਜ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਮਰੇਡ ਮਹਾਂ ਸਿੰਘ ਰੌੜੀ ਅਤੇ ਹੋਰ ਸਾਥੀਆਂ ਉੱਪਰ ਹਮਲਾ ਕਰਨ ਵਾਲੇ ਅਤੇ ਨਜ਼ਾਇਜ਼ ਮਾਇਨਿੰਗ ਕਰਨ ਵਾਲੇ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਲੋੜ ਦੀ ਕਾਰਵਾਈ ਕੀਤੀ ਜਾਵੇ।

ਕਾਮਰੇਡ ਤੱਗੜ ਨੇ ਕਿਹਾ ਕਿ ਜੇਕਰ ਸਾਥੀ ਰੌੜੀ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਸੀ.ਪੀ.ਆਈ. (ਐਮ. ) ਸੂਬਾ ਪੱਧਰ ਤੇ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦੇਵੇਗੀ। ਇਸ ਮੌਕੇ ਤੇ ਕਾਮਰੇਡ ਗੁਰਮੀਤ ਸਿੰਘ ਢੱਡਾ , ਮੇਲਾ ਸਿੰਘ ਰੁੜਕਾਂ ਕਲਾਂ , ਮਾਸਟਰ ਮੂਲ ਚੰਦ , ਕੇਵਲ ਸਿੰਘ ਹਜ਼ਾਰਾ , ਹਿੰਮਤ ਸਿੰਘ ਮੱਲ੍ਹੀ , ਗੁਰਪਰਮਜੀਤ ਕੌਰ ਤੱਗੜ , ਵਰਿੰਦਰਪਾਲ ਸਿੰਘ ਕਾਲਾ , ਕ੍ਰਿਸ਼ਨਾ ਕੁਮਾਰੀ ਅਤੇ ਹੋਰ ਸਾਥੀਆਂ ਨੇ ਵੀ ਸੰਬੋਧਨ ਕੀਤਾ ।

ਕਾਮਰੇਡ ਬਚਿੱਤਰ ਸਿੰਘ ਤੱਗੜ , ਪਰਕਾਸ਼ ਕਲੇਰ , ਮਿਹਰ ਸਿੰਘ ਖੁਰਲਾਪੁਰ , ਰਾਮ ਪਾਲ ਮਾਹੂੰਵਾਲ , ਸੁਖਵਿੰਦਰ ਨਾਗੀ , ਰਾਮ ਮੂਰਤੀ ਸਿੰਘ , ਚਮਨ ਲਾਲ ਜਲੰਧਰ ਅਤੇ ਹੋਰ ਅਨੇਕਾਂ ਆਗੂ ਸਾਥੀ ਹਾਜ਼ਰ ਸਨ। ਧਰਨਾਕਾਰੀਆਂ ਨੇ ਡੀ.ਸੀ. ਦਫ਼ਤਰ ਦੇ ਇੱਕ ਗੇਟ ਤੇ ਡੇਢ ਘੰਟੇ ਤੋਂ ਵੱਧ ਸਮੇਂ ਲਈ ਨਾਅਰੇਬਾਜ਼ੀ ਕੀਤੀ ।

ਆਖ਼ਿਰ ਵਿੱਚ ਪਾਰਟੀ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ। ਡੀ.ਸੀ. ਸਾਹਿਬ ਨੂੰ ਸਾਰੇ ਕੇਸ ਦੀ ਜ਼ੁਬਾਨੀ ਵਿਆਖਿਆ ਵੀ ਕੀਤੀ ਗਈ। ਉਨ੍ਹਾਂ ਨੇ ਮੰਗ ਪੱਤਰ ਗਵਰਨਰ ਪੰਜਾਬ ਨੂੰ ਭੇਜਣ ਦਾ ਵਿਸ਼ਵਾਸ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION