35.8 C
Delhi
Friday, March 29, 2024
spot_img
spot_img

ਕਾਕੂ ਆਹਲੂਵਾਲੀਆ ਦਸੂਹਾ ਮਿਉਂਸਪਲ ਕਮੇਟੀ ਚੋਣਾਂ ਲਈ ਕਾਂਗਰਸ ਪਾਰਟੀ ਦੇ ਅਬਜ਼ਰਵਰ ਬਣੇ

ਯੈੱਸ ਪੰਜਾਬ
ਜਲੰਧਰ, 6 ਜਨਵਰੀ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਾਂਗਰਸ ਆਗੂ ਸ: ਗਗਨਦੀਪ ਸਿੱਘ ਕਾਕੂ ਆਹਲੂਵਾਲੀਆ ਨੂੰ ਆਗਾਮੀ ਮਿਉਂਸਪਲ ਚੋਣਾਂ ਦੌਰਾਨ ਦਸੂਹਾ ਮਿਉਂਸਪਲ ਕਮੇਟੀ ਚੋਣਾਂ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਕਾਕੂ ਆਹਲੂਵਾਲੀਆ, ਜੋ ਲੰਬੇ ਸਮੇਂ ਤੋਂ ਯੂਥ ਕਾਂਗਰਸ ਵਿੱਚ ਸਰਗਰਮ ਰਹੇ ਹਨ, ਯੂਥ ਕਾਂਗਰਸ ਲੋਕ ਸਭਾ ਜਲੰਧਰ ਦੇ ਚੁਣੇ ਹੋਏ ਪ੍ਰਧਾਨ ਵੀ ਰਹੇ ਹਨ।

ਉਹ ਸੀਨੀਅਰ ਕਾਂਗਰਸ ਆਗੂ ਸ: ਦਲਜੀਤ ਸਿੰਘ ਆਹਲੂਵਾਲੀਆ ਦੇ ਬੇਟੇ ਹਨ, ਜੋ ਇਸ ਵੇਲੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ: ਦਲਜੀਤ ਸਿੰਘ ਆਹਲੂਵਾਲੀਆ ਕਰਤਾਰਪੁਰ ਇੰਪਰੂਵਮੈਂਟ ਟਰਸਟ ਦੇ ਵੀ ਚੇਅਰਮੈਨ ਰਹੇ ਹਨ।

ਕਾਕੂ ਆਹਲੂਵਾਲੀਆ ਦਾ ਨਾਂਅ ਉਨ੍ਹਾਂ 26 ਕਾਂਗਰਸ ਆਗੂਆਂ ਦੀ ਸੂਚੀ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੂੰ ਮਿਉਂਸਪਲ ਕਮੇਟੀਆਂ ਅਤੇ ਨਗਰ ਪੰਚਾਇਤ ਚੋਣਾਂ ਲਈ ਅਬਜ਼ਰਵਰ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਾਕੂ ਆਹਲੂਵਾਲੀਆ ਨੇ ਕਿਹਾ ਕਿ ਉਹ ਦਸੂਹਾ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਮਿਹਨਤ ਕਰਨਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION