35.8 C
Delhi
Friday, March 29, 2024
spot_img
spot_img

ਕਾਂਗੜ ਅਤੇ ਢਿੱਲੋਂ ਵੱਲੋਂ ਬਹਿਬਲ ਕਲਾਂ ਮਾਮਲੇ ਦੇ ਗਵਾਹ ਦੇ ਪਰਿਵਾਰ ਦਾ ਨਿਰਾਦਰ ਕਰਨਾ ਨਿੰਦਣਯੋਗ: ਡਾ: ਚੀਮਾ

ਚੰਡੀਗੜ੍ਹ, 24 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਅਤੇ ਸਾਬਕਾ ਸਰਪੰਚ ਦੇ ਪਰਿਵਾਰ ਦਾ ਨਿਰਾਦਰ ਕਰਨ ਲਈ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਪਾਰਟੀ ਨੇ ਕਾਂਗਰਸ ਸਰਕਾਰ ਕੋਲੋਂ ਜੁਆਬ ਮੰਗਿਆ ਹੈ ਕਿ ਮੋਗਾ ਪੁਲਿਸ ਗੋਲੀਬਾਰੀ ਦੇ ਇੱਕ ਗਵਾਹ ਨੇ ਸੁਰੱਖਿਆ ਲਈ ਹੁਣ ਹਾਈ ਕੋਰਟ ਤਕ ਕਿਉਂ ਪਹੁੰਚ ਕੀਤੀ ਹੈ?

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਪੁਲਿਸ ਗੋਲੀਬਾਰੀ ਦੇ ਦੋ ਵੱਖ ਵੱਖ ਕੇਸਾਂ ਵਿਚ ਕਾਂਗਰਸੀਆਂ ਉੱਤੇ ਇੱਕ ਗਵਾਹ ਨੂੰ ਮੌਤ ਦੇ ਮੂੰਹ ਵੱਲ ਧੱਕਣ ਅਤੇ ਦੂਜੇ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗ ਰਹੇ ਹਨ। ਉਹਨਾਂ ਕਿਹਾ ਕਿ ਬਹਿਬਲ ਕਲਾਂ ਸਰਪੰਚ ਦਾ ਪਰਿਵਾਰ ਪਹਿਲਾਂ ਹੀ ਕਾਂਗੜ ਅਤੇ ਢਿੱਲੋਂ ਨੂੰ ਦੋਸ਼ੀ ਠਹਿਰਾ ਚੁੱਕਿਆ ਹੈ।

ਉਹਨਾਂ ਕਿਹਾ ਕਿ ਹੁਣ ਮੋਗਾ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਨੇ ਇੱਕ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਉਸ ਨੂੰ ਭਰਮਾਉਣ ਲਈ ਦੋ ਲੱਖ ਦੇ ਚੈਕ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਇੰਨੇ ਹੀ ਪੈਸੇ ਹੋਰ ਦੇਣ ਵਾਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਵਾਹ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ, ਕਿਉਂਕਿ ਉਸ ਨੂੰ ਧਮਕਾਉਣ ਵਾਲਿਆਂ ਕੋਲ ਸਰਕਾਰੀ ਸੁਰੱਖਿਆ ਹੈ।

ਉਹਨਾਂ ਕਿਹਾ ਕਿ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਨਾਲ ਸਰਕਾਰ ਦੀ ਮਿਲੀਭੁਗਤ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ।

ਡਾਕਟਰ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੋਟਕਪੂਰਾਂ ਵਿਚ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਪਿੰਡ ਉਸ ਦੀਆਂ ਅੰਤਮ ਰਸਮਾਂ ਵਿਚ ਭਾਗ ਲੈਣ ਦੀ ਬਜਾਇ ਕਾਂਗਰਸੀ ਆਗੂਆਂ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਢਿੱਲੋਂ ਨੇ ਸੁਰਜੀਤ ਸਿੰਘ ਦੀ ਪਤਨੀ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਇੱਥੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ, ਕਿਉਂਕਿ ਉਸ ਨੇ ਦੋਵੇਂ ਕਾਂਗਰਸੀ ਆਗੂਆਂ ਨੂੰ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਇਹ ਆਖਦਿਆਂ ਕਿ ਦੋਵੇਂ ਕਾਂਗਰਸੀ ਆਗੂ ਅਨੈਤਿਕ ਵਿਵਹਾਰ ਦੇ ਦੋਸ਼ੀ ਹਨ, ਡਾਕਟਰ ਚੀਮਾ ਨੇ ਕਿਹਾ ਕਿ ਉਹਨਾਂ ਨੇ ਸੁਰਜੀਤ ਦੀ ਪਤਨੀ ਜਸਬੀਰ ਕੌਰ ਦੇ ਬਿਆਨ ਦਾ ਮਜ਼ਾਕ ਉਡਾ ਕੇ ਪੀੜਤ ਪਰਿਵਾਰ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਿਆ ਹੈ।

ਧਿਆਨ ਭਟਕਾਉਣ ਦੇ ਹਥਕੰਡੇ ਵਰਤਣ ਦੀ ਕੋਸ਼ਿਸ਼ ਕਰਨ ਲਈ ਕਾਂਗਰਸੀ ਆਗੂਆਂ ਦੀ ਖਿਚਾਈ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹਨਾਂ ਖ਼ਿਲਾਫ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਹੀਂ, ਸਗੋਂ ਸਾਬਕਾ ਸਰਪੰਚ ਦੀ ਪਤਨੀ ਅਤੇ ਬੇਟੇ ਨੇ ਦੋਸ਼ ਲਾਏ ਹਨ।

ਪੀੜਤ ਪਰਿਵਾਰ ਵੱਲੋਂ ਇਹ ਦੋਸ਼ ਕਈ ਵਾਰ ਦੁਹਰਾਏ ਜਾ ਚੁੱਕੇ ਹਨ। ਉਹਨਾਂ ਸਪੱਸ਼ਟ ਕਿਹਾ ਹੈ ਕਿ ਸੁਰਜੀਤ ਸਿੰਘ ਨੂੰ ਮਾਨਸਿਕ ਅਤੇ ਸਰੀਰਕ ਕਸ਼ਟ ਦੇਣ ਵਾਲਿਆਂ ਵਿਚ ਕਾਂਗੜ ਅਤੇ ਢਿੱਲੋਂ ਵੀ ਸ਼ਾਮਿਲ ਸਨ। ਇਹਨਾਂ ਸਾਰੇ ਦੋਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸੀ ਆਗੂ ਇਹ ਕਹਿ ਕੇ ਇਸ ਮਾਮਲੇ ਵਿਚੋਂ ਬਚਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਕਿ ਸਾਰਾ ਮਾਮਲਾ ਪਿੰਡ ਵਿਚ ਹੋਈ ਨਿੱਕੀ ਜਿਹੀ ਤਕਰਾਰਬਾਜ਼ੀ ਦਾ ਨਤੀਜਾ ਹੈ।

ਅਕਾਲੀ ਆਗੂ ਨੇ ਕਾਂਗੜ ਨੂੰ ਇਸ ਗੱਲ ਦਾ ਜੁਆਬ ਦੇਣ ਲਈ ਕਿਹਾ ਕਿ ਕੀ ਉਸ ਵੱਲੋਂ ਦਿੱਤੇ ਬਿਆਨ ਕਿ ਜਦੋਂ ਛਾਪਾ ਮਾਰਿਆ ਸੀ ਤਾਂ ਉਹ ਬਿਜਲੀ ਮੰਤਰੀ ਨਹੀਂ ਸੀ, ਦਾ ਅਰਥ ਇਹ ਹੈ ਕਿ ਸੁਰਜੀਤ ਦੇ ਘਰ ਛਾਪਾ ਮਰਵਾਉਣ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ?

ਡਾਕਟਰ ਚੀਮਾ ਨੇ ਕਿਹਾ ਕਿ ਇਸ ਮਾਮਲਾ ਬਿਲਕੁੱਲ ਸਿੱਧਾ ਹੈ। ਉਹਨਾਂ ਕਿਹਾ ਕਿ ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕਾਂਗੜ ਅਤੇ ਢਿੱਲੋਂ ਨੇ ਬਹਿਬਲ ਕਲਾਂ ਗੋਲੀਬਾਰੀ ਕੇਸ ਦੇ ਇਕਲੌਤੇ ਗਵਾਹ ਨੂੰ ਧਮਕਾਇਆ ਕਿਉਂ ਸੀ? ਇਹ ਦੋਸ਼ ਸੁਰਜੀਤ ਦੀ ਪਤਨੀ ਜਸਬੀਰ ਨੇ ਲਾਇਆ ਹੈ, ਜਿਸ ਨੇ ਇੱਕ ਹੋਰ ਕਾਂਗਰਸੀ ਹੀਰਾ ਸੋਢੀ ਦੀ ਸ਼ਲਾਘਾ ਕੀਤੀ ਹੈ, ਇਸ ਲਈ ਉਸ ਦੇ ਬਿਆਨ ਉੱਤੇ ਸ਼ੱਕ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕਾਂਗੜ ਅਤੇ ਢਿੱਲੋਂ ਜਾਂਚ ਲਈ ਤਿਆਰ ਹਨ ਤਾਂ ਉਹਨਾਂ ਨੂੰ ਜਸਬੀਰ ਕੌਰ ਵੱਲੋਂ ਲਾਏ ਦੋਸ਼ਾਂ ਦੀ ਸੀਬੀਆਈ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖ਼ਤੀ ਰੂਪ ਵਿਚ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਦੀ ਕੋਈ ਸੰਭਾਵਨਾ ਨਹੀਂ ਹੈ।

ਕਾਂਗੜ ਅਤੇ ਢਿੱਲੋਂ ਦੀ ਤਾਂ ਸੁਰਜੀਤ ਸਿੰਘ ਨੂੰ ਖਾਮੋਸ਼ ਕਰਨ ਵਿਚ ਉਹਨਾਂ ਦੀ ਭੂਮਿਕਾ ਬਾਰੇ ਜਾਂਚ ਦੇ ਨਤੀਜੇ ਆਉਣ ਤਕ ਅਸਤੀਫਾ ਦੇਣ ਦੀ ਵੀ ਹਿੰਮਤ ਨਹੀਂ ਪਈ।ਉਹਨਾਂ ਆਪਣੀ ਕੁਰਸੀ ਨਾਲ ਇਸ ਹੱਦ ਤਕ ਚਿੰਬੜੇ ਰਹਿਣਾ ਚਾਹੁੰਦੇ ਹਨ ਕਿ ਉਹ ਪੀੜਤ ਪਰਿਵਾਰ ਨੂੰ ਬਦਨਾਮ ਕਰਨ ਤਕ ਉੱਤਰ ਆਏ।

ਉਹਨਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਸੁਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਹਰ ਲੋੜੀਂਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਾਂਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION