26.7 C
Delhi
Thursday, April 25, 2024
spot_img
spot_img

ਕਾਂਗਰਸ ਵਿਧਾਇਕ ਨਵਤੇਜ ਚੀਮਾ ਅਤੇ ਉੱਚ ਅਧਿਕਾਰੀਆਂ ਨੇ ਸੁਲਤਾਨਪੁਰ ਲੋਧੀ ਵਿਖ਼ੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਸੁਲਤਾਨਪੁਰ ਲੋਧੀ, 21 ਅਕਤੂਬਰ 2019:
ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੁੰ ਸੁਚਾਰੂ ਢੰਗ ਨਾਲ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸ੍ਰੀ ਵਿਕਾਸ ਪ੍ਰਤਾਪ, ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ, ਵਿਸ਼ੇਸ਼ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਆਈ.ਜੀ.ਨੌਨਿਹਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ.ਖਰਬੰਦਾ ਜਿਨਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੌਜੂਦ ਸਨ ਵਲੋਂ ਪਾਰਕਿੰਗ ਥਾਵਾਂ, ਬੱਸ ਸਟੈਂਡ, ਮੁੱਖ ਪੰਡਾਲ, ਟੈਂਟ ਸਿਟੀ ਅਤੇ ਪਿੰਡ ਬਸੋਵਾਲ ਅਤੇ ਮਾਛੀਜੂਆ ਵਿਖੇ ਬਣਾਏ ਜਾ ਰਹੇ ਹੈਲੀਪੇਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੁੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਇਸ ਮੌਕੇ ਉਨਾਂ ਵਲੋਂ ਦੋ ਪਵਿੱਤਰ ਵੇਈ ‘ਤੇ ਬਣਾਏ ਜਾ ਰਹੇ ਦੋ ਫੁੱਟ ਬ੍ਰਿਜਾਂ, ਦੋ ਹਾਈ ਲੈਵਲ ਬ੍ਰਿਜਾਂ, ਬੱਸ ਸਟੈਂਡ, ਲੋਕ ਨਿਰਮਾਣ ਰੈਸਟ ਹਾਊਸ, ਦੋ ਪੈਂਟੂਨ ਪੁਲਾਂ ਅਤੇ ਸਰਧਾਲੂਆਂ ਦੀ ਸਹੂਲਤ ਲਈ ਬਣਾਏ ਜਾ ਰਹੇ ਹੋਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ।

ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਉਨਾਂ ਪੰਜਾਬ ਸਟੇਟ ਪਾਵਰ ਸਪਲਾਈ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਲੰਗਰਾਂ ਵਿੱਚ ਮੰਗਲਵਾਰ ਤੱਕ ਪਾਣੀ ਅਤੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਕਿਉਂਕਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਪਵਿੱਤਰ ਸ਼ਹਿਰ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਿਰਮਾਣ ਕਾਰਜਾਂ ‘ਤੇ ਸਮੱਗਰੀ ਸਪਲਾਈ ਲਈ ਬਦਲਵੇਂ ਰੂਟਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਤੋਂ ਰੂਟ ਬਣਾਇਆ ਗਿਆ ਹੈ ਜੋ ਅਗੋਂ ਮਖੂ ਅਤੇ ਜ਼ੀਰਾ ਹਾਈਵੇ ਨਾਲ ਜੁੜ ਜਾਂਦਾ ਹੈ।

ਉਨ੍ਹਾਂ ਫਾਇਰ ਕੰਟਰੋਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂਨੂੰ ਇਹ ਵੀ ਕਿਹਾ ਕਿ ਤਿੰਨ ਟੈਂਟ ਸਿਟੀ, 9 ਪਾਰਕਿੰਗ ਥਾਵਾਂ ਅਤੇ 37 ਲੰਗਰ ਘਰਾਂ ਅਤੇ ਮੁੱਖ ਪੰਡਾਲ ਲਈ ਕਿਸੇ ਵੀ ਅੱਗ ਦੀ ਘਟਨਾ ਨੂੰ ਰੋਕਣ ਲਈ ਨੈਸ਼ਨਲ ਫਾਇਰ ਕਾਲਜ ਨਾਗਪੁਰ ਦੀਆਂ ਸੇਵਾਵਾਂ ਲਈ ਤਾਲਮੇਲ ਕੀਤਾ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਮੁੱਖ ਸਕੱਤਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦੋ ਦਿਨਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜੇ.ਐਸ.ਮਾਨ, ਉਪ ਮੰਡਲ ਮੈਜਿਸਟਰੇਟ ਡਾ.ਚਾਰੂਮਿਤਾ, ਪੀ.ਸੀ.ਐਸ. ਸਵਾਤੀ ਟਿਵਾਣਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜਲੰਧਰ ਕੁਲਵਿੰਦਰ ਜੋਹਲ, ਓ.ਐਸ.ਡੀ. ਨਵਨੀਤ ਕੌਰ ਬੱਲ, ਐਕਸੀਅਨ ਵਰਿੰਦਰ ਸ਼ਰਮਾ, ਐਕਸੀਅਨ ਅਜੀਤ ਸਿੰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION