29 C
Delhi
Saturday, April 20, 2024
spot_img
spot_img

ਕਾਂਗਰਸ ਲੇਬਰ ਸੈੱਲ ਨੇ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ, ਲੱਕੀ ’ਤੇ ਹੋਰਨਾਂ ਨੇ ਦਿੱਤੀ ਸ਼ਰਧਾਂਜਲੀ

ਯੈੱਸ ਪੰਜਾਬ
ਜਲੰਧਰ, 20 ਅਗਸਤ, 2019:

ਪੰਜਾਬ ਕਾਂਗਰਸ ਦੇ ਲੇਬਰ ਸੈੱਲ ਵੱਲੋਂ ਕੋ-ਚੇਅਰਮੈਨ ਸ: ਮਲਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਬੋਲਦਿਆਂ ਸ: ਲੱਕੀ ਨੇ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਨੇ ਕਾਂਗਰਸ ਪਾਰਟੀ ਲਈ ਮਸੀਹਾ ਵਾਂਗ ਕੰਮ ਕੀਤਾ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ।

ਉਹਨਾਂ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਪੜ੍ਹੇ ਲਿਖ਼ੇ ਅਤੇ ਉਸਾਰੂ ਸੋਚ ਵਾਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਭਾਰਤ ਵਿਚ ਕੰਪਿਊਟਰ ਯੁੱਗ ਦੀ ਸ਼ੁਰੂਆਤ ਕਰਕੇ ¬ਕ੍ਰਾਂਤੀ ਲਿਆਂਦੀ ਜਿਸ ਦਾ ਅਸਰ ਅਤੇ ਫ਼ਾਇਦੇ ਅਸੀਂ ਅੱਜ ਵੇਖ਼ ਰਹੇ ਹਾਂ।

ਸ:ਲੱਕੀ ਨੇ ਕਿਹਾ ਕਿ ਭਾਰਤ ਦੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਮਿਹਨਤਕਸ਼ਾਂ ਲਈ ਹਮਦਰਦੀ ਰੱਖਣ ਵਾਲੇ ਸ੍ਰੀ ਰਾਜੀਵ ਗਾਂਧੀ ਨੂੰ ਲੇਬਰ ਸੈੱਲ ਹਮੇਸ਼ਾ ਯਾਦ ਰੱਖੇਗਾ।

ਇਸ ਮੌਕੇ ਜਨਰਲ ਸਕੱਤਰ ਸ: ਕਰਨੈਲ ਸਿੰਘ ਭਾਟੀਆ, ਸੀ: ਕਾਂਗਰਸ ਆਗੂ ਸ੍ਰੀ ਰਿਸ਼ੀਕੇਸ਼ ਵਰਮਾ, ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ ਦਿਹਾਤੀ ਲੇਬਰ ਸੈੱਲ, ਰਣਵੀਰ ਠਾਕੁਰ ਜਨਰਲ ਸਕੱਤਰ, ਸੁਖਰਾਜ ਸਿੰਘ ਲਵਲੀ, ਜਸਵਿੰਦਰ ਸਿੰਘ, ਇਸ਼ਾਨ, ਅਰਵਿੰਦਰ ਸਿੰਘ ਹਨੀ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION