35.1 C
Delhi
Thursday, March 28, 2024
spot_img
spot_img

ਕਾਂਗਰਸ ਰਾਹੁਲ ਗਾਂਧੀ ਦਾ ਜਨਮ ਦਿਨ ਸੇਵਾ ਕਾਰਜਾਂ ਰਾਹੀਂ ਮਨਾਏਗੀ: ਸੁਨੀਲ ਜਾਖੜ

ਯੈੱਸ ਪੰਜਾਬ
ਚੰਡੀਗੜ, 17 ਜੂਨ, 2021 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦੱਸਿਆ ਹੈ ਕਿ ਪਾਰਟੀ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਸਾਬਕਾ ਪ੍ਰਧਾਨ, ਕੁਲ ਹਿੰਦ ਕਾਂਗਰਸ ਦਾ ਜਨਮ ਦਿਨ 19 ਜੂਨ ਨੂੰ ਪਾਰਟੀ ਵੱਲੋਂ ਸੇਵਾ ਕਾਰਜਾਂ ਰਾਹੀਂ ਮਨਾਇਆ ਜਾਵੇਗਾ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਇਸ ਦੇ ਮੱਦੇਨਜਰ ਲੋਕਾਂ ਨੂੰ ਪੇਸ ਆ ਰਹੀਆਂ ਮੁਸਕਿਲਾਂ ਦੇ ਮੱਦੇਨਜਰ ਰਾਹੁਲ ਗਾਂਧੀ ਜੀ ਨੇ ਇਸ ਸਾਲ ਵੀ ਆਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ ।

ਸ੍ਰੀ ਗਾਂਧੀ ਵਲੋਂ ਪਾਰਟੀ ਨੂੰ ਵੀ ਬੇਨਤੀ ਕੀਤੀ ਗਈ ਹੈ, ਕਿ ਕੇਕ ਕੱਟਣ, ਨਾਅਰੇਬਾਜੀ ਅਤੇ ਬੈਨਰ/ਪੋਸਟਰ ਲਗਾਉਣ ਵਰਗੀਆਂ ਗਤੀਵਿਧੀਆਂ ਦੀ ਬਜਾਏ, ਉਨਾਂ ਦੇ ਜਨਮਦਿਨ ਦੇ ਮੌਕੇ ਤੇ ਜਰੂਰਤਮੰਦ ਅਤੇ ਉਨਾਂ ਲੋਕਾਂ ਦੀ ਮਦਦ ਕਰਨ ਜਿਨਾਂ ਦੀ ਜਿੰਦਗੀ ਅਤੇ ਰੋਜੀ-ਰੋਟੀ ਦੂਜੀ ਕੋਵਿਡ ਲਹਿਰ ਵਿੱਚ ਉਜੜ ਗਈ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਲਈ ਰਾਜ ਦੀ ਸਮੂਚੀ ਕਾਂਗਰਸ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸੰਕਟ ਵਿੱਚ ਫਸੇ ਲੋਕਾਂ ਵਿੱਚ ਮੈਡੀਕਲ ਕਿੱਟਾਂ, ਮਾਸਕ, ਸੈਨੀਟਾਈਜਰ ਅਤੇ ਰਾਸਨ ਕਿੱਟਾਂ ਦੀ ਵੰਡ ਕਰਨ ਵਰਗੇ ਸਮਾਜਿਕ ਕਾਰਜਾਂ ਰਾਹੀਂ ਸ੍ਰੀ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਉਣ ।

ਇਸ ਤੋਂ ਇਲਾਵਾ, ਲੀਡਰ ਸਾਹਿਬਾਨ ਉਨਾਂ ਪਰਿਵਾਰਾਂ ਨੂੰ ਵੀ ਮਿਲ ਸਕਦੇ ਹਨ ਜਿੰਨਾਂ ਨੇ ਕੋਵਿਡ-19 ਕਾਰਨ ਆਪਣੇ ਪਰਿਵਾਰਕ ਮੈਂਬਰ ਨੂੰ ਗੁਆ ਦਿੱਤਾ ਹੈ ਅਤੇ ਦੁਖੀ ਪਰਿਵਾਰਾਂ ਨੂੰ ਦਿਲਾਸਾ ਦੇ ਸਕਦੇ ਹਨ ਜਾਂ ਕੋਈ ਹੋਰ ਅਜਿਹਾ ਉਪਰਾਲਾ ਵੀ ਕਰ ਸਕਦੇ ਹੋ ਜਿਸ ਨਾਲ ਪੀੜਤ ਲੋਕਾਂ ਦੀ ਪਰੇਸਾਨੀ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਹੋ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION