32.8 C
Delhi
Wednesday, April 24, 2024
spot_img
spot_img

ਕਾਂਗਰਸ ਦੀ ਅਮਰੀਕਾ ਇਕਾਈ ਦੇ ਕੁਆਰਡੀਨੇਟਰ ਗੁਰਮੀਤ ਸਿੰਘ ਗਿੱਲ ਦਾ ਲੁਧਿਆਣਾ ਪੁੱਜਣ ’ਤੇ ਨਿੱਘਾ ਸਵਾਗਤ

ਰਾਜਕੁਮਾਰ ਸ਼ਰਮਾ
ਲੁਧਿਆਣਾ, 13 ਫਰਵਰੀ, 2021 –
ਆਲ ਇੰਡੀਆ ਕਾਂਗਰਸ ਕਮੇਟੀ ਅਮਰੀਕਾ ਇਕਾਈ ਦੇ ਕੋਆਡੀਨੇਟਰ ਗੁਰਮੀਤ ਸਿੰਘ ਗਿੱਲ ਦਾ ਲੁਧਿਆਣਾ ਪੁੱਜਣ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਰਪੂਰ ਸੁਆਗਤ ਕੀਤਾ।

ਸਟੇਟ ਗੈਸ ਤੇ ਰੂਹ ਪੰਜਾਬ ਦੀ ਧਰਤੀ ਤੇ ਪੁੱਜੇ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਕਾਂਗਰਸ ਪਾਰਟੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।

ਉਹ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਕੇ ਮੌਜੂਦਾ ਰਾਜਸੀ ਹਾਲਾਤਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਨਾਲ ਹੀ 2022 ਦੀਆਂ ਪੰਜਾਬ ਵਿਧਾਨ ਦੀਆਂ ਚੋਣਾਂ ਨੂੰ ਲੈ ਕੇ ਵੀ ਗੱਲਬਾਤ ਕਰਨਗੇ ।

ਗਿੱਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਅੰਦਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਨਾਲ ਹੀ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਅੱਗੇ ਲਿਜਾਣ ਚ ਦਿਨ ਰਾਤ ਜੁਟੀ ਹੋਈ ਹੈ ।

ਉਨ੍ਹਾਂ ਕਿਹਾ ਕਿ ਪੀਐਸਆਈਡੀਸੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਇਕ ਰਾਜਸੀ ਤੌਰ ਤੇ ਅਤੇ ਸਮਾਜਸੇਵੀ ਰੂਪ ਪੰਜਾਬ ਵਿੱਚ ਬਹੁਤ ਵੱਡੀ ਸੇਵਾ ਕਰ ਰਹੇ ਹਨ ਇਸ ਮੌਕੇ ਤੇ ਬਲਦੇਵ ਬਾਵਾ, ਉਮਰਾਓ ਸਿੰਘ ਛੀਨਾ ਅਤੇ ਕਰਨੈਲ ਸਿੰਘ ਗਿੱਲ ਆਦਿ ਮੌਜੂਦ ਸਨ ।ਫੋਟੋ ਬਾਵਾ ਆਪਣੇ ਸਾਥੀਆਂ ਨਾਲ ਅਮਰੀਕਾ ਦੇ ਕੁਆਰਡੀਨੇਟਰ ਗੁਰਮੀਤ ਸਿੰਘ ਗਿੱਲ ਦਾ ਸਵਾਗਤ ਕਰਦੇ ਹੋਏ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION