ਯੈੱਸ ਪੰਜਾਬ
ਚੰਡੀਗੜ੍ਹ, 8 ਜੁਲਾਈ, 2019:
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਫ਼ਤਹਿਗੜ੍ਹਸਾਹਿਬ ਤੋਂ ਪਾਰਟੀ ਦੇ ਵਿਧਾਇਕ ਸ: ਕੁਲਜੀਤ ਸਿੰਘ ਨਾਗਰਾ ਨੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਦਾ ਅਹੁਦਾ ਤਿਆਗ ਦਿੱਤਾ ਹੈ।
ਸ: ਨਾਗਰਾ ਨੇ ਆਪਣਾ ਅਸਤੀਫ਼ਾ ਪੱਤਰ ਕੁਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਸ੍ਰੀ ਰਾਹੁਲ ਖ਼ੁਦ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈ ਕੇ ਪ੍ਰਧਾਨ ਵਜੋਂ ਆਪਣਾ ਅਹੁਦਾ ਤਿਆਗ ਚੁੱਕੇ ਹਨ।
ਸ: ਨਾਗਰਾ ਨੇ ਰਾਹੁਲ ਗਾਂਧੀ ਦੇ ਨਾਂਅ ਆਪਣੇ ਇਕ ਸਫ਼ੇ ਦੇ ਅਸਤੀਫ਼ੇ ਵਿਚ ਲਿਖ਼ਿਆ ਹੈ ਕਿ ‘ਕਾਂਗਰਸ ਦੀ ਸਮਝੀ ਜਾ ਰਹੀ ਹਾਰ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਤੁਹਾਡੇ ਵੱਲੋਂ ਅਸਤੀਫ਼ਾ ਦੇਣ ਸੰਬੰਧੀ ਲਿਆ ਗਿਆ ਅਡਿੱਗ ਫ਼ੈਸਲਾ ਮੈਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਸਕੱਤਰ ਦੇ ਅਹੁਦੇ ’ਤੇ ਬਣਿਆ ਰਿਹਾਂ।’
ਸ: ਨਾਗਰਾ ਵੱਲੋਂ ਭੇਜੇ ਗਏ ਅਸਤੀਫ਼ੇ ਦੀ ਕਾਪੀ ਹੇਠਾਂ ਛਾਪੀ ਜਾ ਰਹੀ ਹੈ।