36.1 C
Delhi
Friday, March 29, 2024
spot_img
spot_img

ਕਹੀ ਹੈ ਕੱਲ੍ਹ ਟਰੰਪ ਇਹ ਬਾਤ ਸੁਣਿਆ, ਝਗੜਾ ਚੀਨ ਤੇ ਹਿੰਦ ਨਹੀਂ ਕਰਨ ਬੇਲੀ

ਅੱਜ-ਨਾਮਾ

ਕਹੀ ਹੈ ਕੱਲ੍ਹ ਟਰੰਪ ਇਹ ਬਾਤ ਸੁਣਿਆ,
ਝਗੜਾ ਚੀਨ ਤੇ ਹਿੰਦ ਨਹੀਂ ਕਰਨ ਬੇਲੀ।

ਉੱਨੀ-ਇੱਕੀ ਜੇ ਕਿਸੇ ਥਾਂ ਕੋਈ ਹੋ ਗਈ,
ਕੋਰੋਨਾ ਵਕਤ ਦੇ ਵਿੱਚ ਉਹ ਜਰਨ ਬੇਲੀ।

ਇਕੱਠੇ ਵਿੱਚ ਗਵਾਂਢ ਜਦ ਸਦਾ ਰਹਿਣਾ,
ਏਦਾਂ ਲੜਦਿਆਂ ਕੰਮ ਨਹੀਂ ਸਰਨ ਬੇਲੀ।

ਦੋਵੇਂ ਈ ਕਹਿਣ ਮੈਂ ਗੱਲ ਨਿਪਟਾ ਸਕਦਾਂ,
ਮੇਰੀ ਵਿਚੋਲਗੀ ਲਈ ਹਾਮੀ ਭਰਨ ਬੇਲੀ।

ਝਗੜਾ ਆਪਣਾ ਚੀਨ ਨਾਲ ਸਦਾ ਰਹਿੰਦਾ,
ਝਗੜਾ ਹਿੰਦ ਦਾ ਬਾਪੂ ਮੁਕਾਉਣ ਤੁਰਿਐ।

ਤੀਹ ਕੁ ਥਾਂਈਂ ਪੁਆੜੇ ਜਿਸ ਆਪ ਪਾਏ,
ਫੋਕੀ ਚੌਧਰ ਨੂੰ ਉਹ ਚਮਕਾਉਣ ਤੁਰਿਐ।

-ਤੀਸ ਮਾਰ ਖਾਂ
ਮਈ 29, 2020


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION