33.1 C
Delhi
Wednesday, April 24, 2024
spot_img
spot_img

ਕਸ਼ਮੀਰੀ ਧੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿੱਬੜਿਆ ਜਾਵੇ: ਜਥੇਦਾਰ ਅਕਾਲ ਤਖ਼ਤ

ਯੈੱਸ ਪੰਜਾਬ

ਅੰਮ੍ਰਿਤਸਰ, 9 ਅਗਸਤ, 2019 –

ਕਸ਼ਮੀਰ ‘ਚ ਧਾਰਾ 370 ਖਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜੁਕ ਹਲਾਤਾਂ ਵਿਚ ਸੋਸ਼ਲ ਮੀਡੀਆ ਖੇਤਰ ਦੀ ਇਕ ਖਾਸ ਕਿਸਮ ਦੀ ਭੀੜ ਸਮੇਤ ਚੁਣੇ ਹੋਏ ਕੁਝ ਸਿਆਸੀ ਆਗੂਆਂ ਅਤੇ ਧਾਰਮਿਕ ਪਹਿਰਾਵੇ ਵਾਲੇ ਲੋਕਾਂ ਵੱਲੋਂ ਵੀ ਕਸ਼ਮੀਰ ਦੀਆਂ ਸਮੂਹ ਬਹੁ-ਬੇਟੀਆਂ ਦੀ ਇੱਜਤ ਆਬਰੂ ਅਤੇ ਸਵੈਮਾਣ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਐਲਾਨ, ਜਿੱਥੇ ਸਮੁੱਚੇ ਔਰਤ ਜਗਤ ਦਾ ਅਪਮਾਨ ਕਰ ਰਹੇ ਹਨ ਉੱਥੇ ਹੀ ਇਹ ਵੱਡੇ ਗੁਨਾਹ ਹਨ ਜੋ ਬਖਸ਼ਣਯੋਗ ਨਹੀਂ।

ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਆਖ਼ੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਖ਼ਿਆ ਕਿ ਅਸਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਏ ‘ਤੇ ਫੋਟੋਆਂ ਪਾ ਕੇ ਉਨ੍ਹਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿਚ ਸਿਰ ਨੀਵਾਂ ਕੀਤਾ ਹੈ।ਇਨ੍ਹਾਂ ਅਨਸਰਾਂ ਦੇ ਐਲਾਨਾਂ ਨਾਲ ਪ੍ਰਗਟ ਹੋਈ ਮਾਨਸਿਕਤਾ ਨੇ ਜਿੱਥੇ ਰੱਬ ਦਾ ਦੂਜਾ ਰੂਪ ਮੰਨੀ ਜਾਂਦੀ ਔਰਤ ਨੂੰ ਕੇਵਲ ਦੇਹ ਦੇ ਰੂਪ ਤੱਕ ਸੀਮਤ ਕਰ ਦਿੱਤਾ ਹੈ ਉੱਥੇ ਹੀ ਔਰਤ ਦੇ ਬਾਕੀ ਮਾਂ, ਭੈਣ, ਪਤਨੀ, ਦਾਦੀ ਵਾਲੇ ਮਹਾਨ ਪਵਿੱਤਰ ਰੂਪਾਂ ਨੂੰ ਦਫ਼ਨਾ ਦਿੱਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸਭ ਇਨਸਾਨਾਂ ਨੂੰ ਜੀਵਨ ਜਿਊਣ ਲਈ ਬਰਾਬਰ ਦੇ ਹੱਕ ਦਿੱਤੇ ਹਨ ਕਿਸੇ ਇਨਸਾਨ ਨਾਲ ਔਰਤ, ਜਾਤ-ਪਾਤ ਜਾਂ ਨਸਲੀ ਅਧਾਰ ‘ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ‘ਚ ਧੱਕਣ ਦਾ ਗੁਨਾਹ ਨਾ ਮੁਆਫ਼ੀ ਯੋਗ ਹੁੰਦਾ ਹੈ। ਜਿਨ੍ਹਾਂ ਰੂਪਾਂ ਸਦਕਾ ਸਮੁੱਚੀ ਸ੍ਰਿਸ਼ਟੀ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ ਅਤੇ ਸੰਤੁਲਨ ਬਣਾ ਕੇ ਰੱਖਦੀ ਹੈ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਕਿਹਾ ਕਸ਼ਮੀਰੀ ਬੇਟੀਆਂ ਦੀ ਆੜ ‘ਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬਹੁਤ ਹੀ ਗੰਭੀਰ ਮਾਮਲਾ ਹੈ।

ਜਥੇਦਾਰ ਨੇ ਕਿਹਾ ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ‘ਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤੱਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲੇਆਮ ਐਲਾਨ ਹੋ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਆਖ਼ਿਆ ਕਿ ਕਸ਼ਮੀਰ ਦੀਆਂ ਬਹੁ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ। ਕਸ਼ਮੀਰੀ ਔਰਤਾਂ ਦੇ ਗੌਰਵ ਅਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ। ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੁੱਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION