31.7 C
Delhi
Tuesday, April 16, 2024
spot_img
spot_img

ਕਰਫ਼ਿਊ ਦੌਰਾਨ ਚੱਲ ਰਹੀ ਸੀ ਸ਼ਰਾਬ ਦੀ ਸਪਲਾਈ, ਜਲੰਧਰ ਪੁਲਿਸ ਨੇ ਕੀਤਾ ਤਸਕਰ ਦਾ ਪਰਦਾਫ਼ਾਸ਼

ਜਲੰਧਰ, 23 ਅਪ੍ਰੈਲ, 2020 –

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਰਫ਼ਿਊ/ਲਾਕਡਾਊਨ ਦੌਰਾਨ ਸ਼ਹਿਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਸਪਲਾਈ ਕਰਨ ਵਾਲੇ ਸਮੱਗਲਰਾਂ ਪਾਸੋਂ ਵੱਖ-ਵੱਖ ਬ੍ਰਾਂਚ ਦੀ ਸ਼ਰਾਬ ਦੇ 316 ਡੱਬੇ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਜਿੰਦਰ ਕੁਮਾਰ ਉਰਫ਼ ਰਾਜੂ ਪੁੱਤਰ ਪ੍ਰੀਤਮ ਦਾਸ ਵਾਸੀ ਮਖਦੂਮਪੁਰਾ ਵਲੋਂ ਸ਼ਹਿਰ ਵਿੱਚ ਕਰਫ਼ਿਊ/ਲਾਕਡਾਊਨ ਦੌਰਾਨ ਗੈਰ ਕਾਨੂੰਨੀ ਸ਼ਰਾਬ ਦੀ ਸਪਲਾਈ ਦਾ ਰੈਕਟ ਚਲਾਇਆ ਜਾ ਰਿਹਾ ਹੈ ਜਿਸ ਲਈ ਉਸਨੇ ਰਾਜ ਨਗਰ ਵਿਖੇ ਗੋਦਾਮ ਬਣਾਇਆ ਹੋਇਆ ਹੈ।

ਸ੍ਰੀ ਭੁੱਲਰ ਨੇ ਦੱਸਿਆ ਕਿ ਕਿਸੇ ਨੂੰ ਇਸ ਕਾਰੋਬਾਰ ਬਾਰੇ ਪਤਾ ਨਾ ਲੱਗੇ ਰਾਜੂ ਵਲੋਂ ਗੋਦਾਮ ਵਿੱਚ ਕਿਰਾਏਦਾਰ ਰੱਖੇ ਹੋਏ ਸਨ ਜਿਥੋਂ ਸ਼ਰਾਬ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਲੈਰੋ ਗੱਡੀ ਨੰਬਰ ਪੀਬੀ 08 ਸੀ ਐਚ 9646 ਰਾਹੀਂ ਸਪਲਾਈ ਕੀਤਾ ਜਾਂਦਾ ਸੀ। ਉਨਾਂ ਕਿਹਾ ਕਿ ਸੀ.ਆਈ.ਏ.ਸਟਾਫ ਵਲੋਂ ਉਕਤ ਸਥਾਨ ‘ਤੇ ਛਾਪਾ ਮਾਰਿਆ ਗਿਆ ਤਾਂ ਤਿੰਨ ਵਿਅਕਤੀ ਜਿਨਾਂ ਦੀ ਪਹਿਚਾਨ ਅਮਿਤ ਕੁਮਾਰ ਉਰਫ਼ ਅਜੈ, ਅੰਕਿਤ ਅਤੇ ਰਾਮ ਸੇਵਕ ਵਲੋਂ ਹੋਈ ਨੂੰ 316 ਡੱਬਿਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਮਿਤ ਕੁਮਾਰ ਉਰਫ਼ ਅਜੇ ਪੁੱਤਰ ਕੌਸ਼ਲ ਵਾਸੀ ਪਿੰਡ ਵਿਸ਼ੋਲੀ ਉਨਾਓ ਜ਼ਿਲਾ ਉਤੱਰ ਪ੍ਰਦੇਸ਼, ਅੰਕਿਤ ਪੁੱਤਰ ਦਿਨੇਸ਼ ਵਾਸੀ ਪਿੰਡ ਛੰਨਪੁਰ ਬਿਹਾਰ ਅਤੇ ਰਾਮ ਸੇਵਕ ਪੁੱਤਰ ਨੱਥਾ ਵਾਸੀ ਪਿੰਡ ਖੇੜਾ ਜ਼ਿਲਾ ਉਨਾਓੁ ਉਤੱਰ ਪ੍ਰਦੇਸ਼ ਨਾਲ ਸਬੰਧਿਤ ਹਨ।

ਉਨਾਂ ਕਿਹਾ ਕਿ ਇਹ ਸਾਰੇ ਦੋਸ਼ੀ ਰਾਜਿੰਦਰ ਕੁਮਾਰ ਉਰਫ਼ ਰਾਜੂ ਦੇ ਕਿਰਾਏਦਾਰ ਸਨ ਅਤੇ ਕਰਫ਼ਿਊ/ਲਾਕਡਾਊਨ ਦੌਰਾਨ ਗੈਰ ਨਾਨੂੰਨੀ ਢੰਗ ਨਾਲ ਸ਼ਰਾਬ ਸਪਲਾਈ ਕਰਨ ਦੇ ਕਾਰੋਬਾਰ ਵਿੱਚ ਲਿਪਤ ਸਨ। ਉਨਾਂ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 188, 61-1-14 ਐਕਸਾਈਜ਼ ਐਕਟ ਤਹਿਤ ਚਾਰੇ ਦੋਸ਼ੀਆਂ ਖਿਲਾਫ਼ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਪੁਛਗਿੱਛ ਜਾਰੀ ਹੈ। ਉਨਾਂ ਕਿਹਾ ਕਿ ਗਿਰੋਹ ਦੇ ਮੁੱਖ ਸਰਗਣਾ ਰਾਜਿੰਦਰ ਕੁਮਾਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION