35.1 C
Delhi
Friday, March 29, 2024
spot_img
spot_img

ਕਰਫ਼ਿਊ ਦੌਰਾਨ ਕਤਲ, ਕਲ੍ਹ ਤੋਂ ਲਾਪਤਾ ਸੀ ਔਰਤ, ਬਲਾਤਕਾਰ ਕਰਨ ਮਗਰੋਂ ਮੌਤ ਦੇ ਘਾਟ ਉਤਾਰੇ ਜਾਣ ਦਾ ਖ਼ਦਸ਼ਾ

ਯੈੱਸ ਪੰਜਾਬ
ਜਲੰਧਰ, 5 ਅਪ੍ਰੇਲ, 2020:

ਜਲੰਧਰ ਵਿਚ ਬੀਤੇ ਕਲ੍ਹ ਤੋਂ ਲਾਪਤਾ ਚੱਲ ਰਹੀ ਇਕ ਔਰਤ ਦੀ ਲਾਸ਼ ਪਿੰਡ ਦੇ ਹੀ ਖ਼ੇਤਾਂ ਵਿਚੋਂ ਮਿਲ ਜਾਣ ਤੋਂ ਬਾਅਦ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਔਰਤ ਨਾਲ ਬਲਾਤਕਾਰ ਕਰਨ ਮਗਰੋਂ ਉਸਦੀ ਹੱਤਿਆ ਕੀਤੀ ਗਈ ਹੋਵੇਗੀ।

ਥਾਣਾ ਲਾਂਬੜਾ ਤਹਿਤ ਆਉਂਦੇ ਪਿੰਡ ਨਿੱਝਰਾਂ ਦੀ ਵਸਨੀਕ ਸੀਤਾ ਪਤਨੀ ਜੋਗਿੰਦਰ ਉਰਫ਼ ਰਾਮ ਲੁਭਾਇਆ ਬੀਤੇ ਕਲ੍ਹ ਤੋਂ ਗਾਇਬ ਸੀ।

ਉਸਦੇ ਪਤੀ ਜੋਗਿੰਦਰ ਨੇ ਦੱਸਿਆ ਕਿ ਉਹ ਕਲ੍ਹ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਘਰੋਂ ਨਿਕਲੀ ਸੀ ਅਤੇ ਘਰ ਵਾਪਸ ਨਹੀਂ ਆਈ ਜਿਸ ਮਗਰੋਂ ਉਹ ਉਸਦੀ ਤਾਲਾਸ਼ ਕਰਦੇ ਰਹੇ ਪਰ ਅੱਜ ਸੀਤਾ ਦੀ ਲਾਸ਼ ਪਿੰਡ ਦੇ ਹੀ ਖ਼ੇਤਾਂ ਵਿਚ ਪਈ ਮਿਲੀ।

ਜੋਗਿੰਦਰ ਅਨੁਸਾਰ ਲਾਸ਼ ਵੇਖ਼ ਕੇ ਇਹ ਜਾਪਦਾ ਹੈ ਕਿ ਉਸਦੀ ਪਤਨੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਹੋਵੇ ਅਤੇ ਫ਼ਿਰ ਉਸਦੀ ਹੱਤਿਆ ਕੀਤੀ ਗਈ ਹੋਵੇ।

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਐਸ.ਪੀ. ਸ: ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀ.ਕਰਤਾਰਪੁਰ ਸ੍ਰੀ ਸੁਰਿੰਦਰ ਪਾਲ ਧੋਗੜੀ, ਥਾਣਾ ਲਾਂਬੜਾ ਦੇ ਐਸ.ਐਚ.ਉ. ਰਮਨਦੀਪ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਮੌਕੇ ’ਤੇ ਪੁੱਜੀ।

ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Woman Murder in Jalandhar 2

Woman Murder in Jalandhar 3

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION