35.6 C
Delhi
Wednesday, April 24, 2024
spot_img
spot_img

ਕਰਫ਼ਿਊ ’ਚ ਫ਼ਸੀ ਵਿਦੇਸ਼ੀ ਲੜਕੀ ਦੀ ਡੀ.ਸੀ. ਅਪਨੀਤ ਰਿਆਤ ਨੇ ਫ਼ੜੀ ਬਾਂਹ

ਹੁਸ਼ਿਆਰਪੁਰ, 28 ਮਾਰਚ, 2020 –
ਵਿਦੇਸ਼ੀ ਮੂਲ ਦੀ ਇਕ ਲੜਕੀ ਜੋ ਇਥਂੋ ਦੇ ਇਕ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ, ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਘੰਟਾ ਘਰ ਨੇੜੇ ਇਹ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ ਅਤੇ ਕਾਫ਼ੀ ਪ੍ਰੇਸ਼ਾਨ ਸੀ।

ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਇਸ ਲੜਕੀ ਦੀ ਮਦਦ ਕੀਤੀ। ਲੜਕੀ ਨੂੰ ਜਿਥੇ ਕਰਫਿਊ ਪਾਸ ਸਮੇਤ ਗੱਡੀ ਦਾ ਪ੍ਰਬੰਧ ਕਰਵਾਇਆ, ਉਥੇ ਦਿੱਲੀ ਵਿੱਚ ਸਟੇਅ ਦਾ ਵੀ ਪ੍ਰਬੰਧ ਕਰਵਾਇਆ ਗਿਆ, ਤਾਂ ਜੋ ਇਸ ਲੜਕੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਓਲਿਆ ਨਾਂ ਦੀ ਇਹ ਲੜਕੀ 22 ਜਨਵਰੀ ਨੂੰ ਭਾਰਤ ਆਈ ਸੀ ਅਤੇ ਵੱਖ-ਵੱਖ ਜਗ੍ਹਾ ’ਤੇ ਜਾਣ ਤੋਂ ਬਾਅਦ 5 ਫਰਵਰੀ ਨੂੰ ਹੁਸ਼ਿਆਰਪੁਰ ਪਹੁੰਚੀ। ਇਸ ਉਪਰੰਤ ਪਾਲਮਪੁਰ ਅਤੇ ਧਰਮਸ਼ਾਲਾ ਹੋਣ ਤੋਂ ਬਾਅਦ 20 ਮਾਰਚ ਤੋਂ ਹੁਸ਼ਿਆਰਪੁਰ ਵਿਖੇ ਕਰਫਿਊ ਕਾਰਨ ਰੁਕੀ ਹੋਈ ਸੀ। ਲੜਕੀ ਮੁਤਾਬਕ ਉਹ ਹੁਸ਼ਿਆਰਪੁਰ ਵਿਖੇ ਮੈਡੀਟੇਸ਼ਨ ਆਦਿ ਲਈ ਹਮੇਸ਼ਾਂ ਆਉਂਦੀ ਰਹਿੰਦੀ ਹੈ।

ਜਦੋਂ ਇਸ ਲੜਕੀ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਇਸ ਦੀ ਬਾਂਹ ਫੜੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਇਸ ਉਪਰਾਲੇ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION