36.1 C
Delhi
Friday, March 29, 2024
spot_img
spot_img

ਕਰਫ਼ਿਊ ’ਚ ਚੱਲ ਰਹੇ ਜੂਏ ਮੌਕੇ ਰੇਡ, ਭਾਜਪਾ ਨੇਤਾ ਸਣੇ 9 ਗ੍ਰਿਫ਼ਤਾਰ

ਯੈੱਸ ਪੰਜਾਬ

ਜਲੰਧਰ, 29 ਅਪ੍ਰੈਲ, 2020:

ਜਲੰਧਰ ਵਿਚ ਕਰਫ਼ਿਊ ਦੌਰਾਨ ਜੂਆ ਚੱਲਣ ਦੀ ਸੂਹ ਮਿਲਣ ’ਤੇ ਪੁਲਿਸ ਵੱਲੋਂ ਮਾਰੀ ਗਈ ਰੇਡ ਵਿਚ ਇਕ ਭਾਜਪਾ ਨੇਤਾ ਸਣੇ 9 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਜੂਆ ਖ਼ੇਡਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਚਨਾ ਅਨੁਸਾਰ ਕਾਲਾ ਸੰਘਿਆਂ ਰੋਡ ’ਤੇ ਸਥਿਤ ਬਸਤੀਆਤ ਖ਼ੇਤਰ ਵਿਚ ਕੋਟ ਸਦੀਕ ਵਿਚ ਕਥਿਤ ਤੌਰ ’ਤੇ ਸ਼ਰਾਬ ਸਮੱਗਲਰ ਦੱਸੇ ਜਾਂਦੇ ਗੋਲਾ ਨਾਂਅ ਦੇ ਵਿਅਕਤੀ ਦੇ ਦਫ਼ਤਰ ਵਿਚ ਚੱਲ ਰਹੇ ਲੱਖਾਂ ਦੇ ਜੂਏ ਦੀ ਸੂਹ ਮਿਲਣ ’ਤੇ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਗਈ ਜਿਸ ਵਿਚ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਗੋਲਾ ਸਣੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕਮਿਸ਼ਨਰੇਟ ਪੁਲਿਸ ਵਲੋਂ ਮਾਰੇ ਗਏ ਛਾਪੇ ਦੌਰਾਨ ਹੋਂਈ ਰਿਕਵਰੀ ਦਾ ਅਜੇ ਖ਼ੁਲਾਸਾ ਨਹੀਂ ਹੋਇਆ ਹੈ ਪਰ ਅਪੁਸ਼ਟ ਸੂਤਰ ਲਗਪਗ 2 ਲੱਖ ਰੁਪਏ ਦੀ ਰਕਮ ਦੱਸ ਰਹੇ ਹਨ।

ਸ਼ੀਤਲ ਅੰਗੁਰਾਲ ਭਾਜਪਾ ਐਸ.ਸੀ. ਮੋਰਚਾ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਦੱਸੇ ਜਾਂਦੇ ਹਨ।

ਇਸੇ ਦੌਰਾਨ ਫ਼ੜੇ ਜਾਣ ਉਪਰੰਤ ਸ਼ੀਤਲ ਅੰਗੁਰਾਲ ਨੇ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਾਜਾਇਜ਼ ਫ਼ਸਾਇਆ ਗਿਆ ਤਾਂ ਠੀਕ ਨਹੀਂ ਹੋਵੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION