33.1 C
Delhi
Wednesday, April 24, 2024
spot_img
spot_img

ਕਰੋਨਾ ਕਾਲ ਵਿੱਚ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਗਾਇਕਾ ਆਰਟਿਸਟਾਂ ਸਾਜੀਆਂ ਨੂੰ ਕੰਮ ਦੀ ਖੁਲ ਤੇ ਵਿਸ਼ੇਸ਼ ਆਰਥਿਕ ਪੈਕੇਜ ਦੇਵੇ ਸਰਕਾਰ: ਬਸਪਾ

ਯੈੱਸ ਪੰਜਾਬ
ਜਲੰਧਰ, 2 ਜੁਲਾਈ, 2021 –
ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਸਮੂਹ ਆਰਟਿਸਟਾ ਕਲਾਕਾਰਾਂ ਤੇ ਸਾਜ਼ੀਆਂ ਆਦਿ ਦੇ ਹੱਕ ਵਿੱਚ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਛੈਲ-ਛਬੀਲੇ ਗੱਭਰੂ-ਮੁਟਿਆਰਾਂ ਤੇ ਸਭਿਆਚਾਰ ਨੂੰ ਪ੍ਰੋਫੁੱਲਤ ਕਰਨ ਵਾਲੀ ਧਰਤੀ ਹੈ। ਗੁਰਬਾਣੀ ‘ਚ ਵੀ ਆਉਂਦਾ ਹਸਨਦਿਆਂ ਖੇਲੰਦਿਆਂ, ਪਹਿਨਦਿਆਂ ਖਵੰਦਿਆਂ ਵਿਚੇ ਹੋਏ ਮੁਕਤਿ ਅਤੇ ਹੱਸਣ ਖੇਡਣ ਮਨ ਕਾ ਚਾਓ ਆਦਿ ਮਨੁੱਖੀ ਸੁਭਾਅ ਦੀ ਫਿਤਰਤ ਗੁਰਬਾਣੀ ਵਿੱਚ ਬਹੁਤ ਅੱਛੇ ਸ਼ਬਦਾਂ ਵਿੱਚ ਦਰਜ ਕੀਤੀ ਗਈ ਹੈ। ਲੇਕਿਨ ਕਰੋਨਾ ਮਹਾਮਾਰੀ ਦੇ ਸਮੇਂ ਵਿਚ ਆਰਥਿਕ ਮੰਦਹਾਲੀ ਬਦਹਾਲੀ ਦਾ ਸ਼ਿਕਾਰ ਹੋਇਆ ਅੱਜ ਸਾਡਾ ਗਾਇਕ ਆਰਟਿਸਟ ਸਾਜੀ ਤੇ ਇਸ ਕਿੱਤੇ ਨਾਲ ਜੁੜੇ ਹੋਰ ਸਾਰੇ ਲੋਕਾਂ ਦੀ ਬਹੁਤ ਆਰਥਿਕ ਮੰਦਹਾਲੀ ਚੱਲ ਰਹੀ ਹੈ ਜਿਹਨਾਂ ਦੀ ਗਿਣਤੀ ਪੰਜਾਬ ‘ਚ ਸਿਰਫ ਕੁਝ ਹਜ਼ਾਰ ਹੀ ਹੋਵੇਗੀ। ਇਸ ਕਰਕੇ ਅਜਿਹੇ ਗਾਇਕ ਕਲਾਕਾਰ ਤੇ ਸਾਜੀ ਆਦਿ ਲੋਕ ਜੋਕਿ ਪੰਜਾਬ ਦੇ ਹੱਸਣ ਖੇਡਣ ਦੇ ਸੁਭਾਓ ਨੂੰ ਜਿਉਂਦਾ ਰੱਖ ਰਹੇ ਹਨ ਉਹਨਾਂ ਨੂੰ ਪੰਜਾਬ ਸਰਕਾਰ ਆਪਣਾ ਕੰਮ ਸ਼ੁਰੂ ਕਰਨ ਦੀ ਖੁੱਲ ਦੇਵੇ ਤਾਂਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਹੋਰ ਸਮਾਜਿਕ ਜਿੰਮੇਵਾਰੀਆਂ ਦੀ ਪਾਲਣਾ ਮਾਨਸਿਕ ਪ੍ਰੇਸ਼ਾਨੀਆਂ ਚੋ ਨਿਕਲਕੇ ਕਰ ਸਕਣ। ਸ ਜਸਵੀਰ ਸਿੰਘ ਗੜ੍ਹੀ ਨੇ ਅੱਗੇ ਕਿਹਾ ਕਿ ਸਰਕਾਰ ਵਿਸ਼ੇਸ਼ ਆਰਥਿਕ ਪੈਕੇਜ ਵੀ ਕਲਾਕਾਰਾਂ ਨੂੰ ਦੇਵੇ ਤਾਕਿ ਇਹ ਆਪਣੇ ਕੰਮ ਨੂੰ ਮੁੜ ਸ਼ੁਰੂ ਕਰ ਸਕਣ ਇਹ ਬਹੁਜਨ ਸਮਾਜ ਪਾਰਟੀ ਅਪੀਲ ਕਰਦੀ ਹੈ।
ਇਸ ਮੌਕੇ ਗਾਇਕ ਹਰਨਾਮ ਬੇਹਲਪੁਰੀ, ਗਾਇਕ ਰੂਪ ਲਾਲ ਧੀਰ, ਗਾਇਕ ਬਲਵਿੰਦਰ ਬਿੱਟੂ, ਰਾਜ ਦਦਰਾਲ, ਗਾਇਕਾ ਮਨਦੀਪ ਮਨੀ, ਗਾਇਕਾ ਰਾਣੀ ਅਰਮਾਨ, ਲੇਖਕ ਰੱਤੂ ਰੰਧਾਵਾ, ਗਾਇਕ ਵਿਕੀ ਬਹਾਦਰਕੇ, ਗਾਇਕਾ ਪ੍ਰੇਮ ਲਤਾ, ਲੇਖਿਕਾ ਪੰਮੀ ਰੁੜਕਾ, ਗਾਇਕਾ ਪੂਨਮ ਬਾਲਾ, ਲੇਖਕ ਸਤਪਾਲ ਸਾਹਲੋਂ, ਗਾਇਕ ਰਮੇਸ਼ ਚੌਹਾਨ, ਲੇਖਕ ਜੋਗਿੰਦਰ ਦੁਖੀਆਂ, ਗਾਇਕ ਕਰਨੈਲ ਦਰਦੀ, ਗਾਇਕਾ ਪ੍ਰਿਆ ਬੰਗਾ, ਗਾਇਕ ਮਲਕੀਤ ਬਬੇਲੀ, ਗਾਇਕ ਰਿਕੀ ਮਨ, ਗਾਇਕ ਗੋਰਾ ਢੇਸੀ, ਗਾਇਕ ਕੁਲਦੀਪ ਚੁੰਬਰ, ਗਾਇਕ ਰਣਜੀਤ ਰੰਧਾਵਾ ਮਸੰਦਾ, ਗਾਇਕ ਮਨਵੀਰ ਰਾਣਾ, ਗਾਇਕ ਸ਼ਾਮ ਸਰਗੂੰਦੀ ਆਦਿ ਹਾਜ਼ਿਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION