35.1 C
Delhi
Thursday, April 25, 2024
spot_img
spot_img

ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰਸਿੱਧ ਲੇਖਕ ਲੱਖਾ ਸਲੇਮਪੁਰੀ ਦੀ ਕਿਤਾਬ ਰਿਲੀਜ ਕੀਤੀ

ਯੈੱਸ ਪੰਜਾਬ
ਮੱਖੂ, 1 ਅਪ੍ਰੈਲ, 2021:
ਪੰਜਾਬੀ ਲਿਖਾਰੀ ਸਭਾ ਪੀਰ ਮਹੁੰਮਦ ਵਿਖੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਨਾਮਵਰ ਲੇਖਕ ਭਾਈ ਲਖਵਿੰਦਰ ਸਿੰਘ “ਲੱਖਾ” ਸਲੇਮਪੁਰੀ ਦੀ ਲਿਖੀ ਵਿਸ਼ਵ ਪ੍ਰਸਿੱਧ ਰਚਨਾ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਜੋ ਦੁਨੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਚ’ ਦਰਜ਼ ਹੋਕੇ ਅਮਰ ਹੋ ਚੁੱਕੀ ਹੈ, ਦੀ ਪੁਸਤਕ ਨੂੰ ਬੜੇ ਹੀ ਸਤਿਕਾਰ ਸਹਿਤ “ਪੰਜਾਬੀ ਲਿਖਾਰੀ ਸਭਾ” ਪੀਰ ਮਹੁੰਮਦ ਦੇ ਦਫ਼ਤਰ ਵਿੱਚ ।

ਭਾਈ ਕਰਨੈਲ ਸਿੰਘ ਪੀਰ ਮਹੁੰਮਦ ਜਨਰਲ ਸਕੱਤਰ,ਸਰਪ੍ਰਸਤ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਰਿਲੀਜ਼ ਕੀਤੀ ਅਤੇ ਨਾਲ ਹੋਰ ਵੀ ਕਿਤਾਬਾਂ ਸਭਾ ਵੱਲੋਂ ਬਣਾਏ ” ਕਿਤਾਬ ਘਰ ” ਨੂੰ ਭੇਟ ਕੀਤੀਆ। ਇਸ ਮੌਕੇ ਤੇ ਟਕਸਾਲੀ ਅਕਾਲੀ ਆਗੂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਪਣੇ ਇਤਿਹਾਸ ਆਪਣੇ ਸਭਿਆਚਾਰ ਤੋ ਜਾਣੂ ਕਰਵਾਉਣ ਲਈ ਸੂਝ-ਬੂਝ ਵਾਲੇ ਲੇਖਕ ਦੀਆ ਲਿੱਖੀਆ ਕਿਤਾਬਾ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਦੀਆ ਹਨ ।

ਉਹਨਾ ਲਿਖਾਰੀ ਸਭਾ ਪੀਰਮੁਹੰਮਦ ਦੇ ਪ੍ਰਧਾਨ ਸ੍ ਹਰਭਿੰਦਰ ਸਿੰਘ ਸੰਧੂ ਅਤੇ ਉਹਨਾ ਦੀ ਟੀਮ ਦੀ ਜੋਰਦਾਰ ਸਲਾਘਾ ਕਰਦਿਆ ਕਿਹਾ ਕਿ ਇਹਨਾ ਨੌਜਵਾਨਾ ਨੇ ਓਪਨ ਲਾਇਬ੍ਰੇਰੀ ਖੋਲਕੇ ਅਤੇ ਹੋਰ ਚੰਗੇ ਕਾਰਜ ਕਰਕੇ ਇਲਾਕੇ ਅੰਦਰ ਇੱਕ ਨਿਵੇਕਲੀ ਚੇਤਨਤਾ ਪੈਦਾ ਕੀਤੀ ਹੈ ।

ਇਸ ਮੌਕੇ ਫੈਡਰੇਸ਼ਨ ਆਗੂ ਸ੍ ਗੁਰਮੁੱਖ ਸਿੰਘ ਸੰਧੂ ਬਲਵਿੰਦਰ ਸਿੰਘ ਸੰਧੂ ਇੰਗਲੈਂਡ ਲਿਖਾਰੀ ਸਭਾ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਭੁੱਲਰ,ਜਰਨਲ ਸਕੱਤਰ ਜਸਵੰਤ ਗੋਗੀਆ, ਪ੍ਰੈਸ ਸਕੱਤਰ ਕਾਲਾ ਅੰਮੀਵਾਲਾ, ਮੀਤ ਪ੍ਰਧਾਨ ਪਿਆਰਾ ਘਾਰੂ, ਪ੍ਰਚਾਰ ਸਕੱਤਰ ਵੀਰ ਸਿੰਘ, ਸਲਾਹਕਾਰ ਸਾਰਜ ਭੁੱਲਰ,ਸਹਾਇਕ ਸਕੱਤਰ ਲਖਵੀਰ ਸਿੰਘ ਰਸੂਲਪੁਰੀ, ਰਵਿੰਦਰ ਲਹਿਰਾ, , ਭਗਵੰਤ ਸਿੰਘ,ਗੁਰਲਾਲ ਸਿੰਘ, ਮਲਕੀਤ ਸਿੰਘ ਸੱਗੂ, ਮਨਪ੍ਰੀਤ ਸਿੰਘ ਸੱਗੂ,ਸਰਮੇਲ ਸਿੰਘ, ਜੁਗਰਾਜ ਖਹਿਰਾ, ਮਿਸਤਰੀ ਬਲਵਿੰਦਰ ਸਿੰਘ ਆਦਿ ਸਰਗਰਮ ਨੌਜਵਾਨ ਹਾਜਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION