32.8 C
Delhi
Wednesday, April 24, 2024
spot_img
spot_img

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਫ਼ੀਸ ਭਾਰਤ ਸਰਕਾਰ ਅਦਾ ਕਰੇ: ਮਨੀਸ਼ ਤਿਵਾੜੀ

ਚੰਡੀਗੜ੍ਹ, 22 ਅਕਤੂਬਰ, 2019:

ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਵਾਲੀਆਂ ਸੰਗਤਾਂ ਤੋਂ 20 ਡਾਲਰ ਦਾ ਜ਼ਜ਼ੀਆ ਵਸੂਲਣ ਤੇ ਅੜਿਆ ਹੋਇਆ ਹੈ, ਅਜਿਹੇ ਚ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਫੀਸ ਦੀ ਅਦਾਇਗੀ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵੱਲੋਂ ਦਰਸ਼ਨ ਲਈ ਅਦਾਇਗੀ ਕਰਨਾ ਖੁੱਲ੍ਹੇ ਦਰਸ਼ਨਾਂ ਦੀ ਭਾਵਨਾ ਦੇ ਖ਼ਿਲਾਫ਼ ਹੈ। ਉਨ੍ਹਾਂ ਪਾਕਿਸਤਾਨ ਵੱਲੋਂ ਹਰ ਸੰਗਤ ਤੋਂ 20 ਡਾਲਰ ਵਸੂਲਣ ਨੂੰ ਜਜ਼ੀਆ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ 23 ਅਕਤੂਬਰ ਨੂੰ ਸਮਝੌਤੇ ਤੇ ਦਸਤਖ਼ਤ ਕਰਨ ਜਾ ਰਹੀਆਂ ਹਨ। ਅਜਿਹੇ ਚ ਭਾਰਤ ਸਰਕਾਰ ਨੂੰ ਸਮਝੌਤੇ ਚ ਇਹ ਗੱਲ ਸ਼ਾਮਿਲ ਕਰਨੀ ਚਾਹੀਦੀ ਹੈ ਕਿ ਉਹ ਦਰਸ਼ਨ ਦੀ ਲਾਗਤ ਸਹਿਣ ਕਰੇਗੀ।

ਉਨ੍ਹਾਂ ਟਵੀਟ ਰਾਹੀਂ ਵੀ ਕਿਹਾ ਹੈ ਕਿ ਜੇਕਰ ਪਾਕਿਸਤਾਨ ਸ਼੍ਰੀ ਕਰਤਾਰਪੁਰ ਸਾਹਿਬ ਲਈ 20 ਡਾਲਰ ਦੀ ਫੀਸ ਤੇ ਅੜਦਾ ਹੈ ਅਤੇ ਭਾਰਤ 23 ਅਕਤੂਬਰ, 2019 ਨੂੰ ਸਮਝੌਤੇ ਤੇ ਦਸਤਖ਼ਤ ਕਰਦਾ ਹੈ, ਤਾਂ ਐਨਡੀਏ/ਭਾਜਪਾ ਦੀ ਸਰਕਾਰ ਨੂੰ ਖੁਦ ਹੀ ਐਮਓਯੂ ਵਿੱਚ ਜਜ਼ੀਆ ਟੈਕਸ ਦੀ ਅਦਾਇਗੀ ਸ਼ਾਮਿਲ ਕਰਨੀ ਚਾਹੀਦੀ ਹੈ। ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਲਈ ਅਦਾਇਗੀ ਕਰਨਾ ਪਵਿੱਤਰ ਅਰਦਾਸ ਚ ਖੁੱਲ੍ਹੇ ਦਰਸ਼ਨ ਦੀ ਭਾਵਨਾ ਦੇ ਖਿਲਾਫ ਹੈ।

ਸੀ ਆਨੰਦਪੁਰ ਸਾਹਿਬ ਤੋਂ ਐੱਮਪੀ ਨੇ ਹਰੇਕ ਸਿੱਖ ਵੱਲੋਂ ਵੰਡ ਵੇਲੇ ਪਾਕਿਸਤਾਨ ਚ ਰਹਿ ਰਹੇ ਗੁਰਦੁਆਰਿਆਂ ਲਈ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਦਾ ਜ਼ਿਕਰ ਕੀਤਾ। “ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।”

ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸ੍ਰੀ ਕਰਤਾਰਪੁਰ ਸਾਹਿਬ ਤੱਕ ਫ੍ਰੀ ਪਹੁੰਚ ਕਰਨ ਦੀ ਸਹਾਇਤਾ ਚ ਇੱਕ ਬਹੁਤ ਵੱਡਾ ਕਦਮ ਹੋਵੇਗਾ, ਜਿਹੜਾ ਹਰ ਸਿੱਖ ਦਾ ਸੁਪਨਾ ਹੈ, ਜਿਸ ਲਈ ਉਹ ਹਰ ਰੋਜ਼ ਅਰਦਾਸ ਕਰਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION