35.6 C
Delhi
Wednesday, April 24, 2024
spot_img
spot_img

ਕਪੂਰਥਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਅਤੇ ਸੀ.ਜੇ.ਐਮ. ਅਜੀਤਪਾਲ ਸਿੰਘ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤ ਦੌਰਾ

ਕਪੂਰਥਲਾ, ਦਸੰਬਰ 5, 2019:
ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ ਜੀਆਂ ਵਲੋਂ ਸਮੇਤ ਸ਼੍ਰੀ ਅਜੀਤ ਪਾਲ ਸਿੰਘ ਅਤੇ ਚੀਫ ਜੁਡੀਸ਼ੀਅਲ ਮੇਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਮਿਤੀ 05—12—2019 ਨੂੰ ਕੇਂਦਰੀ ਜੇਲ੍ਹ, ਕਪੂਰਥਲਾ ਦਾ ਮਹੀਨਾਵਾਰ ਨਿਰੀਖਣ ਕੀਤਾ ਗਿਆ।

ਜੇਲ੍ਹ ਪੁਹੰਚਣ ਉਪਰੰਤ ਸਭ ਤੋਂ ਪਹਿਲਾਂ ਪੇਸ਼ੀ ਤੇ ਜਾਣ ਵਾਲੇ ਹਵਾਲਾਤੀਆਂ ਨਾਲ ਮਾਨਯੋਗ ਜੱਜ ਸਾਹਿਬ ਵਲੋਂ ਡਿਉਡੀ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ੇਲ੍ਹ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਸ ਉਪਰੰਤ ਮਾਣਯੋਗ ਜੱਜ ਸਾਹਿਬ ਵੱਲੋਂ ਵੱਖ—ਵੱਖ ਬੈਰਕਾਂ ਦਾ ਦੌਰਾ ਕੀਤਾ ਗਿਆ ਅਤੇ ਬੈਰਕਾਂ ਵਿੱਚ ਰਹਿ ਰਹੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।

ਮਾਣਯੋਗ ਜੱਜ ਸਾਹਿਬ ਨੇ ਜੇਲ੍ਹ ਪ੍ਰਸ਼ਾਸਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫਤ ਵਕੀਲ ਦੀਆਂ ਸੇਵਾਵਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਸਜਾ ਭੁਗਤ ਰਹੇ ਕੈਦੀ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਦਾਇਰ ਕਰ ਸਕਦੇ ਹਨ। ਮਾਣਯੋਗ ਸੈਸ਼ਨ ਜੱਜ ਸਾਹਿਬ ਨੇ ਕਿਹਾ ਕਿ ਜਿਲ੍ਹਾ ਅਦਾਲਤਾਂ ਵਿੱਚ ਚੱਲ ਰਹੇ ਕਸੱਟਡੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਰੇ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

ਮਾਨਯੋਗ ਜੱਜ ਸਾਹਿਬ ਵਲੋਂ ਐਨ.ਡੀ.ਪੀ.ਐਸ.ਐਕਟ ਦੇ ਕੇਸਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਨਸ਼ੇ ਸੇਵਨ ਕਰਨ ਦੇ ਸਾਡੀ ਸਿਹਤ ਉਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਨਸ਼ਾ ਛੱਡਣ ਲਈ ਪੇ੍ਰਰਿਤ ਕੀਤਾ ਗਿਆ।

ਉਸ ਉਪਰੰਤ ਮਾਨਯੋਗ ਜੱਜ ਸਾਹਿਬ ਜੀਆਂ ਵਲੋਂ ਸੈਂਟਰਲ ਜ਼ੇਲ੍ਹ ਵਿੱਚ ਬੰਦ ਸਮੂਹ ਐਚ.ਆਈ.ਵੀ. ਅਤੇ ਹੋਰ ਬਿਮਾਰੀਆਂ ਨਾਲ ਪੀੜਿਤ ਹਵਾਲਾਤੀਆਂ ਅਤੇ ਕੈਦੀਆਂ ਦਾ ਸੰਭਵ ਇਲਾਜ ਕਰਵਾਉਣ ਲਈ ਜ਼ੇਲ੍ਹ ਪ੍ਰਸ਼ਾਸਨ ਅਤੇ ਜ਼ੇਲ੍ਹ ਵਿੱਚ ਤੈਨਾਤ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।

ਉਸ ਉਪਰੰਤ ਮਾਨਯੋਗ ਜੱਜ ਸਾਹਿਬ ਵਲੋਂ ਵੂਮੈਨ ਬੈਰਕ ਦਾ ਦੋਰਾ ਕੀਤਾ ਗਿਆ। ਵੂਮੈਨ ਬੈਰਕ ਵਿੱਚ ਬੰਦ ਔਰਤ ਹਵਾਲਾਤਣਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਮਾਨਯੋਗ ਜੱਜ ਸਾਹਬ ਵਲੋਂ ਜ਼ੇਲ੍ਹ ਪ੍ਰਸ਼ਾਸਨ ਨੂੰ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਿਯਮਾਂ ਅਨੁਸਾਰ ਮੁਲਾਕਾਤ ਵੀ ਕਰਵਾਉਣ ਅਤੇ ਹਵਾਲਾਤੀਆਂ ਨੂੰ ਸਮੇਂ ਸਿਰ ਅਦਾਲਤ ਵਿੱਚ ਪੇਸ਼ ਕਰਵਾਉਣ ਸੰਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀਆਂ ਦੇ ਨਿਰਦੇਸ਼ਾਂ ਅਨੁਸਾਰ ਜ਼ੇਲ੍ਹ ਪ੍ਰਸ਼ਾਸ਼ਨ ਵੱਲੋਂ ਵੂਮੈਨ ਬੈਰਕ ਵਿੱਚ ਰੱਖੇ ਗਏ ਸੈਮੀਨਾਰ ਦੌਰਾਨ ਮਾਣਯੋਗ ਜੱਜ ਸਾਹਿਬ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਦਿੱਨ ਪ੍ਰਤੀ ਦਿੱਨ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਕੁੱਝ ਨਸ਼ੇ ਦੇ ਵਪਾਰੀ ਨੌਜਵਾਨ ਵਰਗ ਨੂੰ ਰਾਤੋਂ ਰਾਤ ਅਮੀਰ ਹੋਣ ਦੇ ਸਪਨੇ ਦਿਖਾ ਕੇ ਨਸ਼ੇ ਦੇ ਵਪਾਰ ਵਿੱਚ ਫਸਾ ਕੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਲਗਾਕੇ ਨਸ਼ੇ ਦਾ ਸ਼ਿਕਾਰ ਬਣਾਉਂਦੇ ਹਨ।

ਕੁੱਝ ਔਰਤਾਂ ਵੀ ਇਸ ਨਸ਼ੇ ਦੀਆਂ ਸ਼ਿਕਾਰ ਹੋਣ ਕਾਰਨ ਇਸ ਧੰਦੇ ਵਿੱਚ ਪਈਆਂ ਹੋਈਆਂ ਹਨ। ਅਜੀਹੀਆਂ ਨਸ਼ੇ ਦੀਆਂ ਸ਼ਿਕਾਰ ਔਰਤਾਂ ਨੂੰ ਏਡਸ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਪੂਨਰਵਾਸ ਲਈ ਸਾਡੇ ਸਮਾਜ ਨੂੰ ਪਹਿਲ ਕਰਨ ਦੀ ਲੋੜ੍ਹ ਹੈ।

ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਉਨ੍ਹਾਂ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਚੱਲ ਰਹੇ ਡੀ—ਅਡੀਕਸ਼ਨ ਸੈਂਟਰ ਵਿੱਚ ਭੇਜਿਆ ਜਾਵੇ ਅਤੇ ਜ਼ੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਲਈ ਜ਼ੇਲ੍ਹ ਵਿੱਚ ਹੀ ਖੋਲੇ ਗਏ ਡੀ—ਅਡੀਕਸ਼ਨ ਸੈਂਟਰ ਵਿੱਚ ਵੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾਂਦਾ ਹੈ।

ਇਸ ਮੌਕੇ ਡਾਕਟਰ ਸੰਦੀਪ ਭੋਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਮੁਕਤੀ ਦੀ ਮੁਹਿੰਮ ਵਿੱਚ ਵੱਧ ਚੜ੍ਹਕੇ ਭਾਗ ਲਿਆ ਜਾ ਰਿਹਾ ਹੈ ਅਤੇ ਡਾਕਟਰ ਸੰਦੀਪ ਭੋਲਾ ਵੱਲੋਂ ਨਸ਼ੇ ਵਿੱਚ ਗ੍ਰਸਤ ਹੋਣ ਦੇ ਕਾਰਨਾ ਅਤੇ ਇਲਾਜ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।

ਡਾਕਟਰ ਸੰਦੀਪ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੀਆਂ ਸ਼ਿਕਾਰ ਔਰਤਾਂ ਨੂੰ ਨਸ਼ਾ ਮੁਕਤ ਕਰਨ ਲਈ ਕਪੂਰਥਲਾ ਵਿਖੇ ਨਵਕਿਰਨ ਕੇਂਦਰ ਸਾਲ 2017 ਵਿੱਚ ਸਥਾਪਤ ਕੀਤਾ ਗਿਆ। ਇਹ ਕੇਂਦਰ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਪਹਿਲਾ ਕੇਂਦਰ ਹੈ।

ਪਰ ਕੁੱਝ ਘਰੇਲੂ ਅਤੇ ਸਮਾਜਿਕ ਕਾਰਨਾ ਕਰਕੇ ਨਸ਼ੇ ਦੀਆਂ ਸ਼ਿਕਾਰ ਔਰਤਾਂ ਇਸ ਕੇਂਦਰ ਵਿੱਚ ਜਾਣ ਤੋਂ ਗੁਰੇਜ ਕਰਦੀਆਂ ਹਨ। 3 ਰੋਜਾ ਕੋਮੀ ਵਰਕਸ਼ਾਪ ਦਾ ਆਯੋਜਨ 3 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਕੀਤਾ ਗਿਆ ਹੈ, ਨਵਕਿਰਨ ਕੇਂਦਰ ਵਿੱਚ ਅੱਜ ਤੱਕ 148 ਔਰਤਾਂ ਰਜਿਸਟਰਡ ਕੀਤੀਆਂ ਜਾ ਚੁੱਕੀਆਂ ਹਨ।

ਮਾਨਯੋਗ ਜੱਜ ਸਾਹਬ ਵਲੋਂ ਜ਼ੇਲ੍ਹ ਵਿੱਚ ਸਥਿਤ ਫੈਕਟਰੀ ਦਾ ਦੋਰਾ ਕੀਤਾ ਗਿਆ। ਦੋਰੇ ਦੋਰਾਨ ਫੈਕਟਰੀ ਵਿੱਚ ਚਲ ਰਹੇ ਬਿਜਲੀ ਦੇ ਬਲਬ ਤਿਆਰ ਕਰਨ, ਲੋਹੇ ਦੇ ਝੂਲੇ ਬਣਾਉਣ ਅਤੇ ਖਾਦੀ ਦੇ ਕਪੜੇ ਤਿਆਰ ਕਰਨ ਆਦਿ ਦਾ ਨਿਰੀਖਣ ਵੀ ਕੀਤਾ ਗਿਆ।

ਇਸ ਤੋਂ ਬਾਅਦ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਬ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਚੈਕਿੰਗ ਕੀਤੀ ਗਈ ਅਤੇ ਜੇਲ੍ਹ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਗਈ ਕਿ ਖਾਣਾ ਪਕਾਉਣ ਵਾਲੀ ਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਢੱਕ ਕੇ ਰੱਖਿਆ ਜਾਵੇ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।

ਇਸ ਤੋਂ ਬਾਅਦ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਜੀਆਂ ਨੇ ਜੇਲ੍ਹ ਪਰਿਸਰ ਵਿੱਚ ਸਫਾਈ ਦਾ ਖਾਸ ਧਿਆਨ ਰੱਖਣ ਦੇ ਦਿਸ਼ਾ—ਨਿਰਦੇਸ਼ ਸੁਪਰਡੈਂਟ, ਸੈਂਟਰਲ ਜੇਲ੍ਹ ਕਪੂਰਥਲਾ ਨੂੰ ਜਾਰੀ ਕੀਤੇ ਗਏ ਅਤੇ ਕਿਹਾ ਕਿ ਮੱਖੀ—ਮੱਛਰ ਤੋਂ ਬਚਾਓ ਕਰਨ ਲਈ ਫੌਗਿੰਗ ਕਰਵਾਈ ਜਾਵੇ।

ਇਸ ਮੋਕੇ ਸ਼੍ਰੀ ਸੁਰਿੰਦਰਪਾਲ ਖੰਨਾ, ਸੁਪਰਡੈਂਟ, ਕੇਂਦਰੀ ਜ਼ੇਲ੍ਹ, ਕਪੂਰਥਲਾ, ਸ਼੍ਰੀ ਸਤਨਾਮ ਸਿੰਘ ਡਿਪਟੀ ਸੁਪਰਡੈਂਟ, ਸ਼੍ਰੀ ਇੰਦਰਪਾਲ ਸਿੰਘ, ਡਿਪਟੀ ਸੁਪਰਡੈਂਟ, ਸ਼੍ਰੀ ਸ਼ਾਮ ਸੁੰਦਰ, ਸੁਪਰਡੈਂਟ, ਸੈਸ਼ਨ ਕੋਰਟ, ਕਪੂਰਥਲਾ ਤੋਂ ਇਲਾਵਾ ਜ਼ਿਲ੍ਹਾ ਅਥਾਰਟੀ ਦਾ ਸਟਾਫ, ਪੈਰਾ ਲੀਗਲ ਵਲੰਟੀਅਰਸ ਅਤੇ ਜ਼ੇਲ੍ਹ ਕਰਮਚਾਰੀ ਵੀ ਹਾਜਰ ਸਨ।

Kishore Kumar Ajitpal Singh visit Central Jail Kapurthala 2

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION