23.1 C
Delhi
Tuesday, April 23, 2024
spot_img
spot_img

ਕਪੂਰਥਲਾ ਦੇ ਸੈਸ਼ਨਜ਼ ਜੱਜ, ਐਡੀਸ਼ਨਲ ਸੈਸ਼ਨਜ਼ ਜੱਜ ਅਤੇ ਸੀ.ਜੇ.ਐਮ. ਵੱਲੋਂ ਵਿਸ਼ੇਸ਼ ਬੱਚਿਆਂ ਦੇ ਸਕੂਲ ਦਾ ਦੌਰਾ

ਕਪੂਰਥਲਾ, ਨਵੰਬਰ 18, 2019 –

ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ ਸਮੇਤ ਸ਼੍ਰੀ ਰਾਮ ਕੁਮਾਰ ਸਿੰਗਲਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਅਤੇ ਸ੍ਰੀ ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ—ਕਮ—ਸਕੱਤਰ,ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੱਜ ਮਿਤੀ 18—11—2019 ਨੂੰ ਸੁਖਜੀਤ ਆਸ਼ਰਮ, ਹੋਮ ਫਾੱਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ ਦਾ ਅਚਨਚੇਤ ਦੌਰਾ ਕੀਤਾ ਗਿਆ।

ਮਾਨਯੋਗ ਸੈਸ਼ਨ ਜੱਜ ਸਾਹਿਬ ਜੀਆਂ ਵਲੋਂ ਕੀਤੇ ਗਏ ਵਿਜਿਟ ਮੋਕੇ ਮੈਡਮ ਸਨੇਹ ਲਤਾ, ਸੀ.ਡੀ.ਪੀ.ਓ—ਕਮ—ਸੁਪਰਡੈਂਟ, ਸੁਖਜੀਤ ਆਸ਼ਰਮ, ਹੋਮ ਫਾੱਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ, ਸ੍ਰੀਮਤੀ ਕਮਲਾ ਸ਼ਰਮਾ ਸੀਨੀਅਰ ਸਹਾਇਕ, ਸ੍ਰੀਮਤੀ ਰਮਾ ਆਰਟ ਐਂਡ ਕਰਾਫਟ ਟੀਚਰ, ਸ਼੍ਰੀਮਤੀ ਕੁਲਬੀਰ ਕੌਰ ਕੁੱਕ, ਸ੍ਰੀਮਤੀ ਅਮਰਜੀਤ ਕੋਰ ਅਤੇ ਸ਼੍ਰੀ ਵਿਸ਼ਵਜੀਤ ਅਟੈਨਡੈਂਟ, ਸ਼੍ਰੀਮਤੀ ਮੀਰਾ ਮਹਿਤਾ ਸੇਵਾਦਾਰ ਅਤੇ ਸ੍ਰੀ ਆਂਕੁਸ਼ ਚੌਕੀਦਾਰ ਹਾਜਰ ਸਨ।

ਸੁਪਰਡੈਂਟ ਨੇ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਨੂੰ ਜਾਣੂ ਕਰਵਾਇਆ ਕਿ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਨ ਲਈ ਸਿਵਲ ਹਸਪਤਾਲ, ਕਪੂਰਥਲਾ ਵੱਲੋਂ ਡਾਕਟਰਾਂ ਦੀ ਟੀਮ ਸਮੇਂ ਸਮੇਂ ਤੇ ਭੇਜੀ ਜਾਂਦੀ ਹੈ।

ਇਸ ਤੋਂ ਬਾਅਦ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਵੱਲੋਂ ਸ਼੍ਰੀਮਤੀ ਸਨੇਹ ਲਤਾ, ਸੀ.ਡੀ.ਪੀ.ਓ—ਕਮ—ਸੁਪਰਡੈਂਟ, ਸੁਖਜੀਤ ਆਸ਼ਰਮ, ਹੋਮ ਫਾੱਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ ਨੂੰ ਹਦਾਇਤ ਕੀਤੀ ਗਈ ਕਿ ਖਾਣਾ ਪਕਾਉਣ ਵਾਲੀ ਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਢੱਕ ਕੇ ਰੱਖਿਆ ਜਾਵੇ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।

ਇਸ ਮੋਕੇ ਆਰਟ ਐਂਡ ਕਰਾਫਟ ਦੀ ਅਧਿਆਪਕ ਸ਼੍ਰੀਮਤੀ ਰਮਾ ਨੇ ਬੱਚਿਆਂ ਵਲੋਂ ਤਿਆਰ ਕੀਤੀਆਂ ਗਈਆਂ ਡਰਾਇੰਗਸ ਵੀ ਮਾਨਯੋਗ ਜੱਜ ਸਾਹਿਬ ਜੀਆਂ ਅੱਗੇ ਪੇਸ਼ ਕੀਤੀਆਂ। ਮਾਨਯੋਗ ਜੱਜ ਸਾਹਿਬ ਜੀਆਂ ਵੱਲੋਂ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਗਈ।

ਇਸ ਤੋਂ ਪਹਿਲਾਂ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਜੀਆਂ ਵੱਲੋਂ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ, ਪੁਰਾਣੀ ਦਾਣਾ ਮੰਡੀ, ਕਪੂਰਥਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਕਪੂਰ ਚੰਦ ਗਰਗ ਪ੍ਰਧਾਨ, ਸ਼੍ਰੀ ਵੀ.ਕੇ ਖੋਸਲਾ ਅਤੇ ਸ਼੍ਰੀ ਸੰਜੀਵ ਕੁਮਾਰ ਲੱਕੀ, ਮੈਂਬਰ ਟ੍ਰਸਟ ਹਾਜਰ ਸਨ।

ਦੌਰੇ ਦੌਰਾਨ ਆਸ਼ਰਮ ਦੀ ਰਸੋਈ, ਬਾਥਰੂਮ ਅਤੇ ਟੋਇਲੈਟ ਦੀ ਵਿਵਸਥਾ ਤੱਸਲੀਬਖਸ਼ ਸੀ। ਆਸ਼ਰਮ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਡਾਇਟ ਸੰਬੰਧੀ ਚਾਰਟ ਅਤੇ ਐਕਟੀਵਿਟੀ ਚਾਰਟ ਲੱਗਾ ਹੋਇਆ ਹੈ। ਸ਼੍ਰੀ ਕਪੂਰ ਚੰਦ ਗਰਗ ਪ੍ਰਧਾਨ ਵੱਲੋਂ ਮਾਣਯੋਗ ਜੱਜ ਸਾਹਿਬ ਜੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਸ਼ਰਮ ਵੱਲੋਂ ਝੁੱਗੀ ਝੋਪੜੀ ਵਿੱਚ ਰਹਿ ਰਹੇ ਲਗਭਗ 38—40 ਬੱਚਿਆ ਨੂੰ ਰੋਜਾਨਾ ਆਸ਼ਰਮ ਵਿੱਚ ਖੋਲੇ ਗਏ ਸਕੂਲ ਵਿੱਚ ਮੁਫਤ ਪੜਾਈ ਕਰਵਾਈ ਜਾ ਰਹੀ ਹੈ ।

ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵੱਲੋਂ ਸੁਖਜੀਤ ਆਸ਼ਰਮ ਅਤੇ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਨੂੰ ਸਵੈਟਰ ਵੰਡੇ ਗਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION