35.6 C
Delhi
Wednesday, April 24, 2024
spot_img
spot_img

ਕਪੂਰਥਲਾ ਜਿਲੇ ਵਿਚ ਕੋਵਿਡ ਟੈਸਟਾਂ ਦਾ ਅੰਕੜਾ 3 ਲੱਖ ਤੋਂ ਪਾਰ: ਦੀਪਤੀ ਉੱਪਲ

ਯੈੱਸ ਪੰਜਾਬ
ਕਪੂਰਥਲਾ,7 ਮਈ, 2021 –
ਕਪੂਰਥਲਾ ਜਿਲੇ ਅੰਦਰ ਕੋਵਿਡ ਟੈਸਟ ਲਈ ਇਕੱਤਰ ਕੀਤੇ ਗਏ ਸੈਂਪਲਾਂ ਦਾ ਅੰਕੜਾ 3 ਲੱਖ ਤੋਂ ਪਾਰ ਕਰ ਗਿਆ ਹੈ। ਇਸ ਤੋਂ ਇਲਾਵਾ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਮਹਾਂਮਾਰੀ ਨੂੰ ਸ਼ੁਰੂ ਵਿਚ ਵੀ ਪਛਾਣਕੇ ਉਸਦਾ ਇਲਾਜ ਕਰਨ ਲਈ ਟੈਸਟਿੰਗ ਵਿਚ ਤੇਜੀ ਲਿਆਂਦੀ ਗਈ ਹੈ, ਜਿਸ ਤਹਿਤ ਰੋਜ਼ਾਨਾ ਇਕੱਤਰ ਕੀਤੇ ਜਾ ਰਹੇ ਸੈਂਪਲਾਂ ਦੀ ਗਿਣਤੀ ਵੀ 3000 ਤੋਂ ਟੱਪ ਗਈ ਹੈ, ਜੋ ਕਿ ਪਹਿਲਾਂ 1800 ਤੋਂ 2000 ਸੀ।

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲੇ ਅੰਦਰ ਬੀਤੀ 5 ਮਈ ਤੱਕ ਹੀ 311126 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਵਿਚੋਂ 3 ਮਈ ਨੂੰ 2385, 4 ਮਈ ਨੂੰ 3145 ਅਤੇ 5 ਮਈ ਨੂੰ 3005 ਸੈਂਪਲ ਲਏ ਗਏ।

ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ ਲੋਕ ਹੁਣ ਜਿਆਦਾ ਟੈਸਟ ਕਰਵਾਉਣ ਲਈ ਸਾਹਮਣੇ ਆ ਰਹੇ ਹਨ।

ਹੁਣ ਤੱਕ ਲਏ ਗਏ ਨਮੂਨਿਆਂ ਵਿਚੋਂ ਕੁੱਲ 13868 ਪਾਜੀਵਿਟ ਕੇਸ ਸਾਹਮਣੇ ਆਏ ਸਨ, ਜਿਨਾਂ ਵਿਚੋਂ 12852 ਕਪੂਰਥਲਾ ਜਿਲੇ ਦੇ ਅਤੇ 1016 ਹੋਰਨਾਂ ਜਿਲਿਆਂ ਨਾਲ ਸਬੰਧਤ ਸਨ। ਉਨਾਂ ਇਹ ਵੀ ਕਿਹਾ ਕਿ ਕਪੂਰਥਲਾ ਜਿਲੇ ਦੇ ਕੇਸਾਂ ਵਿਚੋਂ 11554 ਸਿਹਤਯਾਬ ਹੋ ਕੇ ਘਰ ਪਰਤ ਗਏ ਹਨ ਜਦਕਿ 948 ਐਕਟਿਵ ਕੇਸ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਅੰਦਰ ਸਬਜ਼ੀਆਂ ਮੰਡੀਆਂ, ਮੁਹੱਲਿਆਂ, ਕਣਕ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ, ਪੁਲਿਸ ਨਾਕਿਆਂ ਉੱਪਰ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਕੋਵਿਡ ਸਬੰਧੀ ਮੌਤਾਂ ਦਾ ਮੁੱਖ ਕਾਰਨ ਦੇਰੀ ਨਾਲ ਟੈਸਟ ਕਰਵਾਉਣਾ ਤੇ ਇਸਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਹੈ, ਜਿਸ ਕਰਕੇ ਲੋਕ ਟੈਸਟਿੰਗ ਦੀ ਮਹੱਤਤਾ ਨੂੰ ਸਮਝਣ ਤੇ ਟੈਸਟ ਜ਼ਰੂਰ ਕਰਵਾਉਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION