ਯੈੱਸ ਪੰਜਾਬ
ਨਵੀਂ ਦਿੱਲੀ, 25 ਮਈ, 2022:
ਸੀਨੀਅਰ ਕਾਂਗਰਸ ਆਗੂ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਕਾਂਗਰਸ ਵਿੱਚ ਅੰਦਰੂਨੀ ਵਿਰੋਧੀ ਧਿਰ ਜੀ-23 ਗਰੁੱਪ ਦੇ ਮੈਬਰ ਸ੍ਰੀ ਕਪਿਲ ਸਿੱਬਲ ਨੇ ਅੱਜ ‘ਅਜ਼ਾਦ’ ਉਮੀਦਵਾਰ ਵਜੋਂ ਲਖ਼ਨਊ ਵਿਖ਼ੇ ਰਾਜ ਸਭਾ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਇਸ ਮੌਕੇ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ 16 ਮਈ ਨੂੰ ਹੀ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਸੀਨੀਅਰ ਕਾਂਗਰਸ ਆਗੂ ਨਾ ਆਖ਼ਿਆ ਜਾਵੇ।
ਸ੍ਰੀ ਸਿੱਬਲ ਨੇ ਆਖ਼ਿਆ ਕਿ ਉਹਨਾਂ ਨੇ ਰਾਜਸਭਾ ਲਈ ਨਾਮਜ਼ਦਗੀ ਪੱਤਰ ‘ਅਜ਼ਾਦ’ ਉਮੀਦਵਾਰ ਵਜੋਂ ਭਰੇ ਹਨ ਅਤੇ ਉਹ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ੍ਰੀ ਅਖਿਲੇਸ਼ ਯਾਦਵ ਅਤੇ ਸ੍ਰੀ ਆਜ਼ਮ ਖ਼ਾਨ ਦੇ ਧੰਨਵਾਦੀ ਹਨ ਜਿਹੜੇ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ।