35.1 C
Delhi
Saturday, April 20, 2024
spot_img
spot_img

ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਲਈ ਬਲਾਕ ਪੱਧਰ ‘ਤੇ ਲੱਗਣਗੇ ਲੋਨ ਮੇਲੇ ਪਰਨੀਤ ਕੌਰ

ਪਟਿਆਲਾ, 30 ਨਵੰਬਰ, 2019:
ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੇ ਉਹਨਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣ ਲਈ ਪਟਿਆਲਾ ਜ਼ਿਲ੍ਹੇ ‘ਚ ਬਲਾਕ ਪੱਧਰ ‘ਤੇ ਲੋਨ ਮੇਲੇ ਲਗਾਏ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ , ਜ਼ਿਲ੍ਹਾ ਰੁਜ਼ਗਾਰ ਬਿਊਰੋ, ਪੰਜਾਬ ਹੁਨਰ ਵਿਕਾਸ ਮਿਸ਼ਨ, ਅਜੀਵਕਾ ਮਿਸ਼ਨ ਅਤੇ ਸਵੈ ਸੇਵੀ ਸੰਸਥਾ ‘ਸੇਵਾ’ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਔਰਤਾਂ ਨੂੰ ਆਰਥਿਕ ਤੌਰ ‘ਤੇ ਸਵੈ ਨਿਰਭਰ ਬਣਾਉਣ ਲਈ ਲਗਾਏ ਲੋਨ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ।

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਾਏ ਗਏ ਇਸ ਸਮਾਰੋਹ ਵਿੱਚ ਉਹਨਾਂ ਔਰਤ ਸ਼ਸ਼ਕਤੀਕਰਨ ‘ਤੇ ਕਿਹਾ ਕਿ ਅਗਰ ਇੱਕ ਕਦਮ ਘਰ ਤੋਂ ਬਾਹਰ ਨਿਕਲ ਕੇ ਸਹੀ ਦਿਸ਼ਾ ਵਿੱਚ ਉਠਾਇਆ ਜਾਵੇ ਤਾਂ ਘਰ ਪਰਿਵਾਰ ਵਿੱਚ ਕਾਫ਼ੀ ਮਦਦ ਹੁੰਦੀ ਹੈ।

ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਨੇ ‘ਸੇਵਾ’ ਐਨ.ਜੀ.ਓ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਐਨ.ਜੀ.ਓ. ਦੇ ਨਾਲ ਪੰਜਾਬ ਸਰਕਾਰ ਨੇ ਸਮਝੌਤਾ ਸਹੀਬੰਦ ਕੀਤਾ ਹੈ ਅਤੇ ਹੁਣ ਲਖਨਊ ਵਰਕ ਵਰਗੇ ਸਿਲਾਈ ਕਢਾਈ ਦੇ ਕੰਮਾਂ ਦੀ ਸਿਖਲਾਈ ਪੰਜਾਬ ਵਿੱਚ ਵੀ ਦਿੱਤੀ ਜਾਵੇਗੀ।

ਵਰਕਸ਼ਾਪ ਮੌਕੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜ਼ਿਲ੍ਹੇ ਦੇ 5 ਕਲੱਸਟਰਾਂ ਨੂੰ ਕਈ ਕਰੋੜ ਰੁਪਏ ਦੇ ਲੋਨ ਦਿਵਾਏ ਗਏ ਹਨ ਅਤੇ ਅੱਜ ਵੀ ਇੱਕ ਕਰੋੜ ਰੁਪਏ ਦੇ ਲੋਨ ਦਿੱਤੇ ਗਏ। ਔਰਤ ਸ਼ਸ਼ਕਤੀਕਰਨ ਦੀ ਦਿਸ਼ਾ ਵਿੱਚ ਇਹ ਇੱਕ ਬਿਹਤਰੀਨ ਕਦਮ ਹੈ। ਉਹਨਾਂ ਕਿਹਾ ਕਿ ਬਲਾਕ ਪੱਧਰ ‘ਤੇ ਅਜਿਹੇ ਕੈਂਪ ਲਗਾ ਕੇ ਇਹਨਾਂ ਮਹਿਲਾਵਾਂ ਦੇ ਸਮੂਹ ਬਣਾ ਕੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਇਆ ਜਾਵੇ। ਸੈਲਫ਼ ਹੈਲਪ ਗਰੁੱਪ ਬਣਾ ਕੇ ਸਵੈ ਰੁਜ਼ਗਾਰ ਸ਼ੁਰੂ ਕਰਵਾਏ ਜਾਣ।

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੇਂਡੂ ਖੇਤਰਾਂ ਵਿੱਚ ਕੀਤੇ ਗਏ ਵਧੀਆ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੀਮਤੀ ਪਰਨੀਤ ਕੌਰ ਨੇ ਸ਼ਹਿਰ ਵਿੱਚ ਸੈਲਫ਼ ਹੈਲਪ ਗਰੁੱਪ ਬਣਾਉਣ ਲਈ ਮਹਿਲਾ ਕੌਂਸਲਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਾਰੀ ਸ਼ਕਤੀ ਨੂੰ ਸਹੀ ਰੂਪ ਵਿੱਚ ਅੱਗੇ ਲਿਆਂਦਾ ਜਾਵੇ।

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਪਟਿਆਲਾ ਵਿੱਚ ਜਨ ਸੰਖਿਆ ਦੇ ਨਿਯੰਤਰਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਪਿੰਡ ਵਿੱਚ ਸਮਝਾਇਆ ਜਾਵੇ ਕਿ ਜੋ ਰਿਸੋਰਸ ਜਿਆਦਾ ਬੱਚਿਆਂ ‘ਤੇ ਖਰਚ ਕਰ ਰਹੇ ਹੋ ਉਹੀ ਦੋ ‘ਤੇ ਕੀਤੇ ਜਾਣ ਤਾਂ ਜਿਆਦਾ ਬਿਹਤਰ ਹੋਵੇਗਾ।

ਨਾਲ ਹੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਹਿਲੀ ਵਾਰ ਬੈਂਕ ਸਖੀ ਦੀ ਗੱਲ ਸੁਣ ਰਹੀ ਹਾਂ ਅਤੇ ਪ੍ਰਭਾਵਿਤ ਹੋ ਰਹੀ ਹੈ। ਜਦ ਕਿ ਪਰਾਲੀ ਅਤੇ ਪਲਾਸਟਿਕ ਦੇ ਪ੍ਰਦੂਸ਼ਣ ‘ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਹਿਲ ‘ਤੇ ਹੁਣ ਪ੍ਰਧਾਨ ਮੰਤਰੀ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਨਾ ਜਲਾਊਣ ‘ਤੇ ਮੁਆਵਜਾ ਦੇਣ ਦੀ ਗੱਲ ਕਹੀ ਹੈ। ਇਸ ਕੰਮ ਵਿੱਚ ਪਲਾਸਟਿਕ ਬੈਗ ‘ਤੇ ਕਿਹਾ ਕਿ ਔਰਤਾਂ ਜਦ ਵੀ ਖਰੀਦਦਾਰੀ ਕਰਨ ਜਾਣ ਤਾਂ ਆਪਣੇ ਬੈਗ ਨਾਲ ਲੈ ਕੇ ਚੱਲਣ। ਇਹੀ ਸਭ ਤੋਂ ਆਸਾਨ ਤਰੀਕਾ ਹੈ ਜਿਸ ਨਾਲ ਸ਼ਹਿਰ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾ ਸਕਦਾ ਹੈ।

ਜਦ ਕਿ ਪੰਜਾਬ ਸਰਕਾਰ ਦੇ ਜੰਗਲਾਤ, ਸਮਾਜਿਕ ਨਿਆਂ, ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵੱਲੋਂ ਆਏ ਸਾਰੇ ਐਨ.ਜੀ.ਓ. ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਦੇ ਹੱਕ ਵਿੱਚ ਉਠਾਈ ਆਵਾਜ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਸਮਾਂ ਹੋਣ ਦੇ ਬਾਵਜੂਦ ਕੰਮ ਨਹੀਂ ਹੁੰਦਾ ਜਦ ਕਿ ਘਰ ਦੀ ਔਰਤ ਜਦੋਂ ਕੰਮ ਕਰਦੀ ਹੈ ਤਾਂ ਬੱਚਿਆਂ ਦੀ ਫੀਸ ਤੋਂ ਲੈ ਕੇ ਹਰ ਖਰਚੇ ਵਿੱਚ ਮਦਦ ਕਰ ਸਕਦੀ ਹੈ।

ਉਹਨਾਂ ਕਿਹਾ ਕਿ ਇੱਕ ਵਿਅਕਤੀ ਅਮਰੀਕਾ ਤੋਂ ਆ ਕੇ ਮੋਹਾਲੀ ਵਿੱਚ ਕੰਪਿਊਟਰ ਪ੍ਰੋਗਰਾਮ ਚਲਾ ਰਿਹਾ ਹੈ। ਪਰੰਤੂ ਔਰਤਾਂ ਨੂੰ ਘਰ ਤੋਂ ਰਾਜਨੀਤਕ ਸ਼ਕਤੀ ਦੇਣ ਦੇ ਬਾਵਜੂਦ ਉਹਨਾਂ ਨੂੰ ਛੁਪਾ ਕੇ ਰੱਖਦੇ ਹਨ, ਇਹ ਗੁਲਾਮੀ ਨਹੀਂ ਹੋਣੀ ਚਾਹੀਦੀ।

ਕੈਬਨਿਟ ਮੰਤਰੀ ਸ਼੍ਰੀ ਧਰਮਸੋਤ ਨੇ ਕਿਹਾ ਕਿ ਹਰ ਔਰਤ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਹਨਾਂ ਨੇ ਸ਼੍ਰੀਮਤੀ ਪਰਨੀਤ ਕੌਰ ਦੀ ਭੁਮਿਕਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਾਬਿਤ ਕੀਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਲੋਕਾਂ ਦੀ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਇਸ ਪਰਮਾਤਮਾ ਤੋਂ ਬਾਅਦ ਮਾਂ ਨੂੰ ਹੀ ਸਚਾਈ ਕਿਹਾ ਜਾ ਸਕਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਬੈਂਕ ਸਖੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਜੋ ਬੈਂਕ ਕਰਜ਼ੇ ਦਿਵਾ ਰਹੀਆਂ ਹਨ ਅਤੇ ਅੱਜ ਸਿਰਫ਼ ਪਟਿਆਲਾ ਵਿੱਚ 100 ਲੋਨ ਜਾਰੀ ਕੀਤੇ ਗਏ ਹਨ।

ਸੇਵਾ ਸੰਸਥਾ ਦੀ ਪ੍ਰਧਾਨ ਸ਼੍ਰੀਮਤੀ ਰੇਨਾਨਾ ਜਾਂਭਵਾਲਾ ਨੇ ਕਿਹਾ ਕਿ ਗੁਜਰਾਤ ਵਿੱਚ ਵੀ ਮਹਿਲਾਵਾਂ ਦਾ ਇੱਕ ਬੈਂਕ ਬਣਾਇਆ ਗਿਆ ਹੈ ਜੋ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ ਜਿਸ ਦੇ 17 ਲੱਖ ਮੈਂਬਰ ਹਨ। ਇਹ ਔਰਤਾਂ ਦੇ ਵਿਕਾਸ ਵਿੱਚ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਇੱਕ ਸ਼ਕਤੀ ਹਨ ਜਿਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸ਼੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਰਾਜੇਸ਼ ਕੁਮਾਰ, ਡਿਪਟੀ ਮੇਅਰ ਸ਼੍ਰੀਮਤੀ ਵਿਨਤੀ ਸੰਗਰ, ਸੇਵਾ ਸੰਸਥਾ ਦੀ ਪ੍ਰਧਾਨ ਸ਼੍ਰੀਮਤੀ ਰੇਨਾਨਾ ਜਾਂਭਵਾਲਾ, ਕਾਂਗਰਸ ਦੇ ਸੀਨੀਅਰ ਆਗੂ ਸ਼੍ਰੀ ਅਸ਼ਵਨੀ ਬੱਤਾ, ਕਈ ਮਹਿਲਾ ਕੌਂਸਲਰ, ਬਲਾਕ ਸੰਮਤੀ ਦੇ ਮੈਂਬਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪ੍ਰੀਤੀ ਯਾਦਵ,ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਸੀਨੀਅਰ ਸੁਪਰਡੈਂਟ ਆਫ ਪੋਸਟ ਸ਼੍ਰੀਮਤੀ ਆਰਤੀ ਵਰਮਾ, ਐਸ.ਡੀ.ਐਮ. ਸ਼੍ਰੀ ਰਣਜੀਤ ਸਿੰਘ, ਡੀ.ਡੀ.ਪੀ.ਓ. ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਰੋਜ਼ਗਾਰ ਬਿਊਰੋ ਸ਼੍ਰੀਮਤੀ ਸਿੰਪੀ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰ ਸ਼ਾਮਲ ਸਨ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਸੈਲਫ਼ ਹੈਲਪ ਗਰੁੱਪ ਦੀ ਸਫਲ ਕਹਾਣੀਆਂ ਦੀ ਚਰਚਾ ਕੀਤੀ ਗਈ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION