35.1 C
Delhi
Thursday, April 25, 2024
spot_img
spot_img

ਐੱਸ.ਐੱਚ.ਉ. ਅਤੇ ਸਾਥੀ ’ਤੇ ਕੇਸ ਦਰਜ: ਖੰਨਾ ’ਚ ਬਾਪ ਬੇਟੇ ਅਤੇ ਸਾਥੀ ਨੂੂੰ ਨੰਗੇ ਕਰਨ ਬਾਅਦ ਕੀਤੀ ਸੀ ਵੀਡੀਓ ਵਾਇਰਲ

ਯੈੱਸ ਪੰਜਾਬ

ਖੰਨਾ, 5 ਜੁਲਾਈ, 2020:

ਖੰਨਾ ਦੇ ਥਾਣਾ ਸਦਰ ਵਿਚ ਇਕ ਇਕ ਬਾਪ ਅਤੇ ਉਸਦੇ ਨੌਜਵਾਨ ਬੇਟੇ ਦੇ ਨਾਲ ਨਾਲ ਉਨ੍ਹਾਂ ਦੇ ਇਕ ਸਾਥੀ ਨੂੰ ਆਹਮ ਸਾਹਮਣੇ ਅਲਫ਼ ਨੰਗਿਆਂ ਕਰਨ ਅਤੇ ਸਮਾਂ ਪਾ ਕੇ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦੇਣ ਦੇ ਚਰਚਿਤ ਮਾਮਲੇ ਵਿਚ ਪੁਲਿਸ ਹਰਕਤ ਵਿਚ ਆਈ ਹੈ।

ਹੁਣ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਐੱਸ.ਐੱਚ.ਉ. ਬਲਜਿੰਦਰ ਸਿੰਘ ਅਤੇ ਉਸਦੇ ਇਕ ਸਾਥੀ ਪੁਲਿਸ ਕਰਮੀ ਸਿਪਾਹੀ ਵਰੁਨ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਧਾਰਾ 323, 342, 295-ਏ, ਐਸ.ਸੀ., ਐਸ.ਟੀ.ਐਕਟ ਅਤੇ 166 ਆਈ.ਟੀ.ਐਕਟ ਤਹਿਤ ਦਰਜ ਕੀਤਾ ਗਿਆ ਹੈ।

ਇਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਜੂਨ 2019 ਵਿਚ ਥਾਣੇ ਸੱਦੇ ਗਏ ਸਾਬਕਾ ਸਰਪੰਚ ਜਗਪਾਲ ਸਿੰਘ ਜੋਗੀ, ਉਸਦੇ ਨੌਜਵਾਨ ਬੇਟੇ ਗੁਰਵੀਰ ਸਿੰਘ ਅਤੇ ਇਕ ਹੋਰ ਸਾਥੀ ਜਸਵੰਤ ਸਿੰਘ ਨੂੰ ਥਾਣੇ ਵਿਚ ਕੁੱਟਮਾਰ ਕਰਨਉਪਰੰਤ ਐਸ.ਐਚ.ਉ. ਦੇ ਦਫ਼ਤਰ ਵਿਚ ਹੀ ਅਲਫ਼ ਨੰਗੇ ਹੋਣ ਲਈ ਮਜਬੂਰ ਕਰਕੇ ਉਨ੍ਹਾਂ ਦੀ ਵੀਡੀਓ ਬਣਾਈ ਗਈ ਸੀ।

ਵਾਇਰਲ ਹੋਈ ਵੀਡੀਓ ਕਲਿੱਪ ਵਿਚ ਬਾਬ ਬੇਟਾ ਅਤੇ ਤੀਜਾ ਸਾਥੀ ਐਸ.ਐਚ.ਉ. ਦਫ਼ਤਰ ਵਿਚ ਨੰਗੇ ਖੜ੍ਹੇ ਨਜ਼ਰ ਆ ਰਹੇ ਹਨ ਜਦਕਿ ਐਸ.ਐਚ.ਉ. ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਦੱਸੀ ਜਾਂਦੀ ਹੈ। ਦੋਸ਼ ਹੈ ਕਿ ਇਹ ਸਾਰਾ ਕੁਝ ਇਕ ਕਾਂਗਰਸ ਆਗੂ ਦੇ ਦਬਾਅ ਹੇਠ ਕੀਤਾ ਗਿਆ ਸੀ, ਜਿਸ ਨਾਲ ਉਕਤ ਧਿਰ ਦਾ ਜ਼ਮੀਨੀ ਵਿਵਾਦ ਸੀ।

ਇਸ ਮਾਮਲੇ ਵਿਚ ਮੁੱਢਲੀ ਕਾਰਵਾਈ ਦੇ ਤੌਰ ’ਤੇ ਐਸ.ਐਚ.ਉ. ਦਾ ਤਬਾਦਲਾ ਹੀ ਕੀਤਾ ਗਿਆ ਸੀ ਅਤੇ ਇਸ ਫ਼ੈਸਲੇ ਦੀ ਕਾਫ਼ੀ ਨੁਕਤਾਚੀਨੀ ਹੋਈ ਸੀ। ਇਸ ਮਗਰੋਂ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਵੱਲੋਂ 16 ਅਪ੍ਰੈਲ ਨੂੰ ਇਸ ਮਾਮਲੇ ਵਿਚ ਆਈ.ਜੀ.ਲੁਧਿਆਣਾ ਸ੍ਰੀ ਜਸਕਰਨ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਗਈ ਸੀ ਜਿਸਦੀ ਅਗਵਾਈ ਹੁਣ ਸ: ਨੌਨਿਹਾਲ ਸਿੰਘ ਆਈ.ਜੀ. ਕਰ ਰਹੇ ਹਨ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵੀਡੀਓ ਰਿਕਾਰਡ ਕਰਨ ਲਈ ਵਰਤਿਆ ਗਿਆ ਫ਼ੋਨ ਥਾਣੇ ਵਿਚ ਛੋਟੇ ਮੁਨਸ਼ੀ ਵਜੋਂ ਡਿਊਟੀ ਨਿਭਾਅ ਰਹੇ ਸਿਪਾਹੀ ਵਰੁਨ ਕੁਮਾਰ ਦਾ ਸੀ ਜਿਸ ਨੇ ਇਹ ਖ਼ੁਲਾਸਾ ਕੀਤਾ ਕਿ ਉਸਦੇ ਫ਼ੋਨ ’ਤੋਂ ਵੀਡੀਓ ਐਸ.ਐਚ.ਉ. ਨੇ ਬਣਾਈ ਸੀ ਪਰ ਇਸ ਵੀਡੀਓ ਨੂੰ ਅੱਗੇ ਫ਼ਾਰਵਰਡ ਕਰਨ ਦੇ ਮਾਮਲੇ ਵਿਚ ਉਸਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।

ਐਸ.ਐਚ.ਉ.ਬਲਜਿੰਦਰ ਸਿੰਘ ਥਾਣਾ ਸਦਰ ਖੰਨਾ ਤੋਂ ਬਦਲੀ ਮਗਰੋਂ ਇਸ ਵੇਲੇ ਫਿਰੋਜ਼ਪੁਰ ਵਿਖ਼ੇ ਤਾਇਨਾਤ ਹੈ। ਇਸ ਮਾਮਲੇ ਵਿਚ ਅਜੇ ਤਾਈਂ ਦੋਹਾਂ ਵਿਚੋਂ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਸੰਬੰਧ ਵਿਚ ਪੰਜਾਬ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਐੱਚ.ਐੱਸ.ਫ਼ੂਲਕਾ ਵੱਲੋਂ ਮੁੱਖ ਮੰਤਰੀ ਨੂੂੰ ਚਿੱਠੀ ਲਿਖ਼ੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਕਾਰਵਾਈ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਇਸ ਮਾਮਲੇ ਵਿੱਚ ਕੀਤੀ ਜਾ ਰਹੀ ਕਾਰਵਾਈ ’ਤੇ ਸਵਾਲ ਉਠਾਏ ਸਨ ਜਿਸ ਮਗਰੋਂ ਹੁਣ ਕਾਰਵਾਈ ਕੇਸ ਦੇ ਰੂਪ ਵਿਚ ਸਾਹਮਣੇ ਆਈ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION