35.1 C
Delhi
Thursday, March 28, 2024
spot_img
spot_img

ਐੱਸ.ਆਈ.ਆਰ.ਡੀ. ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਲਈ ਕੀਤਾ 58 ਆਨਲਾਈਨ ਸਿਖ਼ਲਾਈ ਪ੍ਰੋਗਰਾਮਾਂ ਦਾ ਆਯੋਜਨ: ਤ੍ਰਿਪਤ ਬਾਜਵਾ

ਚੰਡੀਗੜ, 26 ਅਗਸਤ, 2020 –

ਪੰਜਾਬ ਰਾਜ ਪੇਂਡੂ ਵਿਕਾਸ ਸੰਸਥਾ (ਐਸ.ਆਈ.ਆਰ.ਡੀ.) ਵਲੋਂ ਕੋਰੋਨਾ ਵਾਇਾਰਸ ਮਾਹਾਂਮਾਰੀ ਕਾਰਨ ਸੂਬੇ ਵਿਚ ਕੀਤੀ ਗਈ ਤਾਲਾਬੰਦੀ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੀਆਂ ਵੱਖ ਵੱਖ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਆਂ ਨੂੰ ਲੋਕ ਭਲਾਈ ਅਤੇ ਪੇਂਡੂ ਵਿਕਾਸ ਬਾਰੇ ਵੱਖ ਵੱਖ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲੀ ਜਾਮਾਂ ਪਹਿਨਾਉਣ ਲਈ ਹੁਣ ਤੱਕ 58 ਆਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਏ ਗਏ ਹਨ।

ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਨੇ ਸੰਸਥਾ ਦੇ ਨਿਯਮਤ ਕਾਰਜਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਪਰ ਐਸ.ਆਈ.ਆਰ.ਡੀ ਨੇ ਆਪਣੀ ਸਿਖਲਾਈ ਵਿਧੀ ਨੂੰ ਮੌਜੂਦਾ ਸਥਿਤੀ ਮੁਤਾਬਿਕ ਢਾਲਣ ਲਈ ਬਿਨਾਂ ਸਮਾਂ ਗਵਾਇਆਂ ਸਿਖਲਾਈ ਦੀ ਆਨਲਾਈਨ ਵਿਧੀ ਨੂੰ ਅਪਣਾ ਲਿਆ। ਉਨਾਂ ਦੱਸਿਆ ਕਿ ਲਾਕਡਾਉਨ ਦੌਰਾਨ ਹੁਣ ਤੱਕ ਚੁਣੇ ਹੋਏ 1316 ਨੁਮਾਇੰਦਿਆਂ ਨੇ ਸੂਬੇ ਭਰ ਦੇ ਇਨਾਂ ਸਿਖਲਾਈ ਅਤੇ ਓਰੀਐਂਟੇਸ਼ਨ ਕੋਰਸਾਂ ਵਿੱਚ ਹਿੱਸਾ ਲੈ ਕੇ ਲਾਭ ਉਠਾਇਆ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ ਛੋਟੀ ਮਿਆਦ ਦੇ ਆਨਲਾਈਨ ਸਿਖਲਾਈ ਪ੍ਰੋਗਰਾਮਾਂ ਦਾ ਉਦੇਸ ਚੁਣੇ ਹੋਏ ਨੁਮਾਇੰਦਿਆਂ ਅਤੇ ਪੀ.ਆਰ.ਆਈਜ ਦੇ ਮੁਲਾਜ਼ਮਾਂ ਦੀ ਪੇਂਡੂ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿਚ ਸਮਰੱਥਾ ਵਧਾਉਣਾ ਹੈ ਤਾਂ ਜੋ ਉਹ ਸਮੇਂ ਸਮੇਂ ’ਤੇ ਜਾਰੀ ਨਿਰਦੇਸਾਂ ਅਤੇ ਹਦਾਇਤਾਂ ਅਨੁਸਾਰ ਕੋਵਿਡ ਨਿਯੰਤਰਣ ਉਪਾਵਾਂ ਵਿਚ ਪ੍ਰਭਾਵਸਾਲੀ ਅਤੇ ਢੁੱਕਵੇਂ ਢੰਗ ਨਾਲ ਯੋਗਦਾਨ ਪਾ ਸਕਣ।

ਉਨਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਆਨਲਾਈਨ ਪ੍ਰੋਗਰਾਮਾਂ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਦੇਣ ਲਈ ਉਤਸਾਹਤ ਕਰਨਾ, ਸਵੈ ਸਹਾਇਤਾ ਗਰੁੱਪਾਂ ਲਈ ਜੀਵਨ ਨਿਰਬਾਹ ਦੇ ਮੌਕੇ ਮੁਹੱਈਆ ਕਰਵਾਉਣਾ, ਰੁੱਖ ਲਗਾਉਣ ਅਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।

ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸਨਰ ਸ੍ਰੀਮਤੀ ਸੀਮਾ ਜੈਨ ਨੇ ਕਿਹਾ ਕਿ ਐਸ.ਆਈ.ਆਰ.ਡੀ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਦੇ ਵਧੀਆ ਕੰਮਾਂ ਨੂੰ ਸਾਂਝਾ ਕਰਨ ਅਤੇ ਪਿੰਡਾਂ ਦੇ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ ਲਈ ਈ-ਲਰਨਿੰਗ ਵੈਬਸਾਈਟ, ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ਵੀ ਤਿਆਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸਮੇਂ ਦੀ ਬਚਤ ਅਤੇ ਲਾਗਤ ਨੂੰ ਬਚਾਉਣ ਦੇ ਨਾਲ ਨਾਲ ਮਹੱਤਵਪੂਰਣ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਿਸ਼ਿਆਂ ‘ਤੇ ਕਈ ਲਘੁ ਫਿਲਮਾਂ ਅਤੇ ਵੀਡਿਓ ਵੀ ਤਿਆਰ ਕੀਤੀਆਂ ਗਈਆਂ ਹਨ।

ਐਸ.ਆਈ.ਆਰ.ਡੀ ਦੇ ਮੁਖੀ ਅਤੇ ਪ੍ਰੋਫੈਸਰ ਸ੍ਰੀਮਤੀ ਰੋਜੀ ਵੈਦ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੇ ਸਾਰੇ ਸਰਪੰਚਾਂ ਨੂੰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਪਿੰਡ ਦੇ ਲੋਕਾਂ ਨੂੰ ਜਾਗਰੂਕ ਅਤੇ ਤਿਆਰ ਕਰਨ ਲਈ ਰੋਜਾਨਾ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਸੰਦੇਸ ਭੇਜੇ ਜਾ ਰਹੇ ਹਨ। ਉਨਾਂ ਦੱਸਿਆ ਕਿ ਅਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਇਹ ਯਤਨ ਕਾਫੀ ਪ੍ਰਭਾਵਸਾਲੀ ਅਤੇ ਸਕਾਰਾਤਮਕ ਸਿੱਧ ਹੋ ਰਹੇ ਹਨ।

ਕੌਮੀ ਪੁਰਸਕਾਰ ਜੇਤੂ ਨੌਜਵਾਨ ਸਰਪੰਚ ਪੰਥਦੀਪ ਛੀਨਾ ਜੋ ਕਿ ਐਸ.ਆਈ.ਆਰ.ਡੀ ਦੀਆਂ ਸਾਰੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ, ਨੇ ਸਮੂਹ ਰਾਜ ਸੰਸਥਾਵਾਂ ਦੇ ਨੁਮਾਇੰਦਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਸ.ਆਈ.ਆਰ.ਡੀ ਦੇ ਸਾਰੇ ਆਨਲਾਈਨ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ।ਉਨਾਂ ਕਿਹਾ ਕਿ ਇਹ ਟਰੇਨਿੰਗ ਪ੍ਰੋਗਰਾਮ ਜਮੀਨੀ ਪੱਧਰ ’ਤੇ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਵਧੇਰੇ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION