ਚੰਡੀਗੜ, 01 ਨਵੰਬਰ, 2019 –
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ ਸੁਣਵਾਈ ਅਧੀਨ ਇਕ ਮਾਮਲੇ ਵਿੱਚ ਲਗਾਤਾਰ 6 ਤਰੀਕਾਂ ‘ਤੇ ਡੀ.ਪੀ.ਆਈ. ਕਾਲਜ਼ਾਂ ਵਲੋਂ ਕਿਸੇ ਵੀ ਅਧਿਕਾਰੀ/ਕਰਮਚਾਰੀ ਵਲੋਂ ਨਾ ਪੇਸ਼ ਹੋਣ ਦੇ ਇੱਕ ਮਾਮਲੇ ਵਿਚ ਐਸ.ਸੀ. ਕਮਿਸ਼ਨ ਪੰਜਾਬ ਨੇ ਡੀ.ਪੀ.ਆਈ ਕਾਲਜਾਂ ਨੁੰ 4 ਦਸੰਬਰ 2019 ਨੂੰ ਕਮਿਸ਼ਨ ਅੱਗੇ ਨਿੱਜੀ ਤੋਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ।
ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਕਮਿਸ਼ਨ ਨੂੰ ਮਲਾਗਰ ਸਿੰਘ , ਜਨਰਲ ਸਕੱਤਰ ਮਕਾਨ ਨੰਬਰ 15/7 ਆਨੰਦ ਨਗਰ-ਬੀ, ਪਟਿਆਲਾ ਤੋਂ ਜੂਨੀਅਰ ਸਹਾਇਕਾਂ ਨੂੰ ਸੀਨੀਅਰ ਸਹਾਇਕ ਬਨਾਉਣ ਲਈ ਅਨੁਸੂਚਿਤ ਜਾਤੀ ਨਾਲ ਸਬੰਧਤ ਕਰਮਚਾਰੀਆਂ ਦੇ ਕੇਸ ਮੰਗਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ।
ਜਿਸ ‘ਤੇ ਕਾਰਵਾਈਆ ਕਰਦਿਆ ਕਮਿਸਨ ਨੇ ਸਬੰਧਤ ਵਿਭਾਗ ਤੋਂ 6 ਵਾਰ ਰਿਪੋਰਟ ਜਿੰਮੇਵਾਰ ਅਧਿਕਾਰੀ ਰਾਹੀ ਮੰਗੀ ਗਈ ਸੀ ਪਰ ਵਿਭਾਗ ਵੱਲੋਂ ਨਾ ਤਾ ਕੋਈ ਜਿੰਮੇਵਾਰ ਅਧਿਕਾਰੀ ਪੇਸ਼ ਹੋਇਆ ਅਤੇ ਨਾ ਹੀ ਰਿਪੋਰਟ ਭੇਜੀ ਗਈ ।
ਉਨਾਂ ਦੱਸਿਆ ਕਿ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਪੀ.ਆਈ ਕਾਲਜਾਂ ਨੁੰ 4 ਦਸੰਬਰ 2019 ਨੂੰ ਕਮਿਸ਼ਨ ਅੱਗੇ ਨਿੱਜੀ ਤੋਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ।