ਜਲੰਧਰ, 18 ਜੁਲਾਈ 2019:
ਐਸ.ਐਸ.ਪੀ.(ਦਿਹਾਤੀ) ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਅੱਜ ਦੋ ਮਹਿਲਾ ਸਹਾਇਕ ਸਬ ਇੰਸਪੈਕਟਰਾਂ ਨੂੰ ਬਤੌਰ ਸਬ ਇੰਸਪੈਕਟਰ ਪਦ ਉਨਤ ਹੋਣ ਉਪਰੰਤ ਸਟਾਰ ਲਗਾਏ ਗਏ।
ਨਿਰੰਜਣ ਕੋਰ ਅਤੇ ਚਰਨਜੀਤ ਕੌਰ ਨੂੰ ਸਟਾਰ ਲਗਾਉਣ ਉਪਰੰਤ ਇਹ ਉਨਾਂ ਲਈ ਸੁਨਹਿਰੀ ਦਿਨ ਹੈ ਜਦੋਂ ਉਨਾਂ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਤਰੱਕੀ ਮਿਲੀ ਹੈ।
ਐਸ.ਐਸ.ਪੀ.ਨੇ ਕਿਹਾ ਕਿ ਇਹ ਇਨਾਂ ਮਹਿਲਾ ਪੁਲਿਸ ਅਧਿਕਾਰੀਆਂ ਲਈ ਬਣੇ ਮਾਣ ਵਾਲੀ ਗੱਲ ਹੈ ਕਿ ਉਹ ਨਵੀਂ ਅਸਾਮੀ ’ਤੇ ਪਦ ਉਨਤ ਹੋ ਕੇ ਨਵੀਂ ਸ਼ੁਰੂਆਤ ਕਰਨ ਜਾ ਰਹੀਆਂ ਹਨ।
ਉਨ੍ਹਾਂ ਪਦ ਉਨਤ ਮਹਿਲਾ ਪÇੁਲਸ ਅਧਿਕਾਰੀਆਂਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਇਨਾਂ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਮਾਨਵਤਾ ਦੀ ਸੇਵਾ ਕਰਕੇ ਪੰਜਾਬ ਪੁਲਿਸ ਦੀ ਪੁਰਾਣੀ ਰਵਾਇਤ ਨੂੰ ਕਾਇਮ ਰੱਖਿਆ ਜਾਵੇਗਾ।
ਉਨ੍ਹਾਂ ਸੱਦਾ ਦਿੱਤਾ ਕਿ ਉਹ ਅਪਣੀ ਡਿਊਟੀ ਨੂੰ ਪੂਰੀ ਲਗਨ ਅਤੇ ਅਸਰਦਾਰ ਢੰਗ ਨਾਲ ਨਿਭਾਉਣ ਕਿਉਂਕਿ ਨਵੀਂ ਅਸਾਮੀ ’ਤੇ ਪਦ ਉਨਤ ਹੋ ਕੇ ਉਨਾਂ ਦੀਆਂ ਜਿੰਮੇਵਾਰੀਆਂ ਵੱਧ ਗਈਆਂ ਹਨ।