36.1 C
Delhi
Thursday, March 28, 2024
spot_img
spot_img

ਐਸ.ਆਈ.ਟੀ. ਨੇ ਕੋਟਕਪੂਰਾ ਮਾਮਲੇ ’ਚ ਸੁਖ਼ਬੀਰ ਬਾਦਲ ਨੂੰ ਵੀ ਕੀਤਾ ਤਲਬ

ਯੈੱਸ ਪੰਜਾਬ
ਚੰਡੀਗੜ੍ਹ, 23 ਜੂਨ, 2021 –
ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਨਵੀਂ ਬਣੀ ਐਸ.ਆਈ.ਟੀ. ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਮਗਰੋਂ ਹੁਣ ਸਾਬਕਾ ਉਪ ਮੁੱਖ ਮੰਤਰੀ, ਉਸ ਵੇਲੇ ਦੇ ਗ੍ਰਹਿ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੂੰ ਵੀ ਪੁੱਛ ਗਿੱਛ ਲਈ ਤਲਬ ਕੀਤਾ ਹੈ।

ਐਸ.ਆਈ.ਟੀ. ਵੱਲੋਂ ਸ: ਸੁਖ਼ਬੀਰ ਸਿੰਘ ਬਾਦਲ ਨੂੰ 26 ਜੂਨ ਨੂੰ ਸਵੇਰੇ 11 ਵਜੇ ਸੈਕਟਰ 32 ਦੇ ਪੰਜਾਬ ਪੁਲਿਸ ਇੰਸਟੀਚਿਊਟ ਵਿਖ਼ੇ ਜਾਂਚ ਲਈ ਤਲਬ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਲੰਘੀ 22 ਜੂਨ ਨੂੰ ਏ.ਡੀ.ਜੀ.ਪੀ.ਸ੍ਰੀ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਸ:ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੇ ਐਮ.ਐਲ.ਏ. ਫ਼ਲੈਟ ਵਿਖ਼ੇ ਪੁੱਜ ਕੇ ਪੁੱਛ ਗਿੱਛ ਕੀਤੀ ਸੀ।

22 ਜੂਨ ਨੂੰ ਐਸ.ਆਈ.ਟੀ. ਦੇ 2 ਮੈਂਬਰਾਂ ਨਾਲ ਇਕ ਹੋਰ ਨਵੇਂ ਮੈਂਬਰ ਸ੍ਰੀ ਸਿੰਗਲਾ ਵੀ ਪੁੱਛ ਗਿੱਛ ਲਈ ਪੁੱਜੇ ਸਨ ਜਿਸ ’ਤੇ ਅਕਾਲੀ ਦਲ ਨੇ ਇਤਰਾਜ਼ ਉਠਾਇਆ ਸੀ ਕਿ ਸ੍ਰੀ ਸਿੰਗਲਾ ਕਿਸ ਆਧਾਰ ’ਤੇ ਪੁੱਛਗਿੱਛ ਕਰਨ ਲਈ ਪੁੱਜੇ ਹਨ।

ਉਸੇ ਦਿਨ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਨੇ ਸ੍ਰੀ ਸਿੰਗਲਾ ਨੂੰ ‘ਲੀਗਲ ਐਕਸਪਰਟ’ ਦੇ ਤੌਰ ’ਤੇ ਐਸ.ਆਈ.ਟੀ. ਵਿੱਚ ਸ਼ਾਮਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹੋਏ ਹਨ ਅਤੇ ਉਹ ਇਸੇ ਆਧਾਰ ’ਤੇ ਜਾਂਚ ਲਈ ਪੁੱਜੇ ਸਨ।

ਇਸ ਆਧਾਰ ’ਤੇ 26 ਜੂਨ ਨੂੰ ਸ:ਸੁਖ਼ਬੀਰ ਸਿੰਘ ਬਾਦਲ ’ਤੋਂ ਪੁੱਛ ਗਿੱਛ ਮੌਕੇ ਸ੍ਰੀ ਵਿਜੇ ਸਿੰਗਲਾ ਦੇ ਹਾਜ਼ਰ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਵੇਖ਼ੇ ਜਾਣ ਵਾਲੀ ਗੱਲ ਹੋਵੇਗੀ ਕਿ ਸ:ਸੁਖ਼ਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੀ ਪਾਰਟੀ ਇਸ ਮਾਮਲੇ ’ਤੇ ਕਿਵੇਂ ‘ਰਿਐਕਟ’ ਕਰਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION