ਸੈਕਰਾਮੈਂਟੋ, ਅਕਤੂਬਰ 23, 2019:
ਐਲਕ ਗਰੋਵ ਪੁਲਿਸ ਮੁਖੀ ਟਿਮ ਅਲਬਰਾਇਟ ਵੱਲੋਂ ਸਿਟੀ ਦੇ ਕਮਿਸ਼ਨਰ ਅਤੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਦਾ ਪੁਲਿਸ ਮੈਡਲ ਦੇ ਕੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਸ. ਰੰਧਾਵਾ ਨੇ ਪੁਲਿਸ ਮੁਖੀ ਨੂੰ ਇਥੇ ਰਹਿੰਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ।
ਸ. ਰੰਧਾਵਾ ਨੇ ਪੁਲਿਸ ਮੁਖੀ ਨੂੰ ਬੇਨਤੀ ਕੀਤੀ ਕਿ ਸਿਟੀ ਵਿਚ ਘੱਟੋ-ਘੱਟ ਇਕ ਦਸਤਾਰਧਾਰੀ ਪੁਲਿਸ ਅਫਸਰ ਭਰਤੀ ਕੀਤਾ ਜਾਵੇ, ਜਿਸ ਨੂੰ ਕਿ ਪੁਲਿਸ ਮੁਖੀ ਨੇ ਤੁਰੰਤ ਮੰਨ ਲਿਆ।
ਇਸ ਦੌਰਾਨ ਪੁਲਿਸ ਮੁਖੀ ਨੇ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੇ ਕਤਲ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਿੱਖਾਂ ਦੀ ਤਰੀਫ ਵੀ ਕੀਤੀ ਅਤੇ ਕਿਹਾ ਕਿ ਇਹ ਇਕ ਬਹਾਦਰ ਕੌਮ ਹੈ। ਪੁਲਿਸ ਮੁਖੀ ਨੇ ਕਿਹਾ ਕਿ ਸਾਲ 2011 ਵਿਚ ਜਿਹੜੇ 2 ਸਿੱਖ ਬਜ਼ੁਰਗਾਂ ਦੇ ਕਤਲ ਹੋਏ ਸਨ, ਉਸ ਬਾਰੇ ਕੇਸ ਦੁਬਾਰਾ ਤੋਂ ਖੋਲਿ੍ਹਆ ਜਾ ਰਿਹਾ ਹੈ।
ਇਸ ਨੂੰ ਵੀ ਪੜ੍ਹੋ:
ਡੀ.ਜੀ.ਪੀ. ਵੱਲੋਂ ਉਮਰਾਨੰਗਲ ਮਾਮਲੇ ’ਚ ਮੁਅੱਤਲ ਜੇਲ੍ਹ ਸੁਪਰਡੈਂਟ ਦੀ ਬਹਾਲੀ ਦੀ ਸਿਫਾਰਿਸ਼, ਪੜ੍ਹੋ ਸੁਖਜਿੰਦਰ ਰੰਧਾਵਾ ਨੇ ਕੀ ਕਿਹਾ! – ਇੱਥੇ ਕਲਿੱਕ ਕਰੋ