29 C
Delhi
Friday, April 19, 2024
spot_img
spot_img

ਐਮ.ਪੀ ਤਿਵਾੜੀ ਨੇ ਲਿਆ ਮੋਰਿੰਡਾ ਚ ਨਿਰਮਾਣ ਅਧੀਨ ਰੇਲਵੇ ਅੰਡਰਬਰਿੱਜ ਦਾ ਜਾਇਜਾ, ਅਫ਼ਸਰਾਂ ਨੂੰ ਨਿਰਮਾਣ ਕਾਰਜ ਚ ਤੇਜ਼ੀ ਲਿਆਉਣ ਲਈ ਕਿਹਾ

ਯੈੱਸ ਪੰਜਾਬ
ਮੋਰਿੰਡਾ/ਰੋਪੜ, 28 ਮਈ, 2022 –
ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸਥਾਨਕ ਸ਼ਹਿਰ ਮੋਰਿੰਡਾ ਵਿਖੇ ਬਣ ਰਹੇ ਰੇਲਵੇ ਅੰਡਰ ਬ੍ਰਿਜ ਦਾ ਜਾਇਜ਼ਾ ਲਿਆ ਅਤੇ ਉਨ੍ਹਾ ਸਬੰਧਿਤ ਵਿਭਾਗ ਦੇ ਅਧਿਕਾਰੀਆ ਨੂੰ ਰੇਲਵੇ ਅੰਡਰ ਬ੍ਰਿਜ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ, ਤਾ ਜੋ ਕਾਂਗਰਸ ਸਰਕਾਰ ਵੇਲੇ ਸੁਰੂ ਕੀਤੇ ਇਸ ਪ੍ਰੋਜੈਕਟ ਨੂੰ ਹਲਕੇ ਦੇ ਲੋਕਾ ਦੀ ਸਹੂਲਤ ਲਈ ਸਮਰਪਿਤ ਕੀਤਾ ਜਾ ਸਕੇ।

ਇਸ ਮੌਕੇ ਮਨੀਸ਼ ਤਿਵਾੜੀ ਨੇ ਦੱਸਿਆ ਕਿ ਇਸ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਤੇ 22 ਕਰੋੜ 20 ਲੱਖ ਰੁਪਏ ਦੇ ਲੱਗਭਗ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।

ਵਿਜੈ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਕਾਰਨ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਇਸ ਹਲਕੇ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਹੈ ।

ਇਸ ਮੌਕੇ ਪਾਵਨ ਦੀਵਾਨ ਸਾਬਕਾ ਚੇਅਰਮੈਨ, ਜਸਵੀਰ ਸਿੰਘ ਐਸ ਡੀ ਐਮ ਮੋਰਿੰਡਾ, ਅਸ਼ੋਕ ਪੱਥਰੀਆਂ ਕਾਰਜਸਾਧਕ ਅਫਸਰ, ਦਰਸ਼ਨ ਸੰਧੂ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਮੋਰਿੰਡਾ, ਸੁਖਵਿੰਦਰ ਸਿੰਘ ਮੁੰਡਿਆਂ ਉਪ ਚੇਅਰਮੈਨ ਸੁਗਰਮਿਲ ਮੋਰਿੰਡਾ, ਜਸਮੇਰ ਸਿੰਘ, ਨਾਰ ਸਿੰਘ ਚੌਧਰੀ, ਰਾਕੇਸ਼ ਬੱਗਾ ਐਮ ਸੀ, ਸਮਸ਼ੇਰ ਸਿੰਘ ਭੰਗੂ, ਰਾਜੇਸ਼ ਸਸੋਦੀਆ, ਹਰਪਾਲ ਬਵਨਾੜਾ, ਹਰਜੀਤ ਸਿੰਘ ਢੋਲਣ ਮਾਜਰਾ, ਹਰਮੋਹਨ ਸਿੰਘ ਭੰਗੂ, ਜਸਮੇਰ ਸਿੰਘ, ਗੁਰਜੀਤ ਮੁੰਡੀਆਂ, ਰਾਜੀ ਐਮ ਸੀ, ਧਰਮਪਾਲ ਥੰਮਣ, ਸੁਖਵਿੰਦਰ ਸਿੰਘ ਕਾਕਾ ਐਮ ਸੀ, ਤੇਜੀ ਡੂਮਛੇੜੀ, ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਿਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION