35.1 C
Delhi
Saturday, April 20, 2024
spot_img
spot_img

ਐਫ.ਡੀ.ਏ ਨੇ ‘ਟਰੈਮਾਡੋਲ’ ਦੀਆਂ 12 ਲੱਖ ਗੋਲੀਆਂ ਜ਼ਬਤ ਕੀਤੀਆਂ

ਚੰਡੀਗੜ੍ਹ, 21 ਦਸੰਬਰ, 2019:
ਸੂਬੇ ਵਿੱਚ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਖ਼ਰੀਦ-ਫਰੋਖ਼ਤ ‘ਤੇ ਰੋਕ ਲਗਾਉਣ ਲਈ ਐਫਡੀਏ (ਫੂਡ ਸੇਫਟੀ ਤੇ ਡਰੱਗ ਐਡਮਿਨਸਟ੍ਰੇਸ਼ਨ) ਵਲੋਂ ਸਾਰੇ ਥੋਕ ਤੇ ਪ੍ਰਚੂਨ ਦਵਾਈਆਂ ਵੇਚਣ ਵਾਲੇ ਲਾਈਸੈਂਸ ਧਾਰਕਾਂ ਦੀ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ।

ਜਿਸ ਤਹਿਤ ਅੰਮ੍ਰਿਤਸਰ ਦੀ ਐਫ.ਡੀ.ਏ. ਟੀਮ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ‘ਟ੍ਰਾਮਾਡੋਲ’ ਦੀਆਂ ਲਗਭਗ 12 ਲੱਖ ਗੋਲੀਆਂ ਜ਼ਬਤ ਕੀਤੀਆਂ, ਜਿਨ੍ਹਾਂ ਦੀ ਕੀਮਤ 85 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।

ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੀਨ ਕੌਰ, ਡਰੱਗਜ਼ ਕੰਟਰੋਲ ਅਫਸਰ, ਅੰਮ੍ਰਿਤਸਰ ਅਤੇ ਕਰੁਣ ਸਚਦੇਵ ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਦੀ ਇਕ ਟੀਮ ਨੇ ਰੋਜ਼ਾਨਾ ਨਿਰੀਖਣ ਕਰਨ ਲਈ ਇੱਕ ਸਥਾਨਕ ਫਰਮ ਰੇਵਨਭੇਲ ਫਾਰਮਾਸੂਟੀਕਲਜ਼ (ਪ੍ਰਾਈਵੇਟ) ਲਿਮਟਿਡ, 7-ਏ, ਬਾਬਾ ਬੁੱਢਾ ਜੀ ਐਵੀਨਿਊ, ਜੀ.ਟੀ. ਰੋਡ ਅਮ੍ਰਿਤਸਰ ਦਾ ਦੌਰਾ ਕੀਤਾ ਅਤੇ ਪਾਇਆ ਕਿ ਫਰਮ ਡਰੱਗਜ਼ ਸੇਲਜ਼ ਲਾਇਸੈਂਸ ਧਾਰਕ ਹੈ ਅਤੇ ਐਲੋਪੈਥਿਕ ਦਵਾਈਆਂ ਦੀ ਵਿਕਰੀ ਅਤੇ ਵੰਡ ਲਈ ਸਟਾਕ ਕਰ ਸਕਦੀ ਹੈ।

ਪਰ ਫਰਮ ਨੂੰ ਇੰਨੀਂ ਵੱਡੀ ਗਿਣਤੀ ਵਿਚ ‘ਟ੍ਰਾਮਾਡੋਲ’ਦੀਆਂ ਗੋਲੀਆਂ ਸਟਾਕ ਕਰਨ ਦੀ ਵਿਸ਼ੇਸ਼ ਇਜ਼ਾਜ਼ਤ ਨਹੀਂ ਮਿਲੀ ਸੀ। ਉਕਤ ਫਰਮ ਨੇ ਅਜਿਹੀ ਆਗਿਆ ਲਈ ਅਰਜ਼ੀ ਦਿੱਤੀ ਸੀ ਪਰ ਸਬੰਧਤ ਲਾਇਸੈਂਸਿੰਗ ਅਥਾਰਟੀ ਤੋਂ ਹਾਲੇ ਆਗਿਆ ਪ੍ਰਾਪਤ ਨਹੀਂ ਹੋਈ ਸੀ । ਉਨ੍ਹਾਂ ਦੱਸਿਆ ਕਿ ਡਰੱਗਜ਼ ਅਤੇ ਕਾਸਮੈਟਿਕਸ ਨਿਯਮ, 1945 ਦੇ ਨਿਯਮ 66 (1) ਅਧੀਨ ਫਰਮ ਖਿਲਾਫ ਕਾਰਵਾਈ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

ਸੂਬਾ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦੀ ਉਲੰਘਣਾਂ ਕਰਨ ਵਾਲੇ ਥੋਕ ਅਤੇ ਪ੍ਰਚੂਨ ਡਰੱਗਜ਼ ਲਾਇਸੈਂਸ ਧਾਰਕਾਂ ਵਿਰੁੱਧ ਕੀਤੀ ਗਈ ਕਾਰਵਾਈ ਵੱਲ ਧਿਆਨ ਦਵਾਉਂਦਿਆਂ ਮੰਤਰੀ ਨੇ ਕਿਹਾ ਕਿ ਜਨਵਰੀ ਤੋਂ ਨਵੰਬਰ, 2019 ਤੱਕ 701 ਲਾਇਸੈਂਸ ਮੁਅੱਤਲ ਕੀਤੇ ਗਏ ਜਿਨ੍ਹਾਂ ਵਿੱਚ 600 ਲਾਇਸੈਂਸ ਆਮ ਉਲੰਘਣਾ ਅਤੇ 101 ਲਾਇਸੈਂਸ ਆਦਤ ਪਾਉਣ ਵਾਲੀਆਂ ਦਵਾਈਆਂ ਸਬੰਧਤ ਉਲੰਘਣਾ ਕਰਨ ਲਈ ਮੁਅੱਤਲ ਕੀਤੇ ਗਏ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 2 ਲਾਇਸੈਂਸ ਰੱਦ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਐਫ.ਡੀ.ਏ ਵਲੋਂ ਡਿਫਾਲਟਰਾਂ ਵਿਰੁੱਧ 87 ਮੁਕੱਦਮਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ 102 ਮੁਕੱਦਮੇ ਸ਼ੁਰੂ ਕੀਤੇ ਗਏ ਹਨ।

ਸ. ਬਲਬੀਰ ਸਿੰਘ ਸਿੱਧੂ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਉਲੰਘਣਾ ਕਰਨ ਵਾਲਿਆਂ ਅਤੇ ਡਿਫਾਲਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਰਾਜ ਵਿੱਚ ਦਵਾਈਆਂ ਦੀਆਂ 8 ਕਿਸਮਾਂ ਦੀ ਵਿਕਰੀ ‘ਤੇ ਰੋਕ ਲਗਾਈ ਹੈ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ ਜਿਵੇਂ ਕਿ ਡੀਫਨੌਕਸੀਲੇਟ, ਡੈਕਸਟ੍ਰੋਪ੍ਰੋਫੋਕਸੀਫਿਨ, ਕੋਡੀਨ ਤੇ ਉਸਦੇ ਦੇ ਸਾਲਟ, ਬਿਪ੍ਰੇਨੋਰਫੀਨ, ਪੇਂਟਾਜ਼ੋਸੀਨ, ਨਾਈਟ੍ਰਾਜ਼ੀਪਾਮ ਤੇ ਉਸਦੇ ਦੇ ਸਾਲਟ ਅਤੇ ਟ੍ਰਾਮਾਡੋਲ ਆਦਿ ਸ਼ਾਮਲ ਹਨ ।

ਉਨ੍ਹਾਂ ਕਿਹਾ ਕਿ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਉਕਤ ਦਵਾਈਆਂ ਨੂੰ ਸਟਾਕ ਕਰਨ ਤੋਂ ਪਹਿਲਾਂ ਸਬੰਧਤ ਲਾਇਸੈਂਸਿੰਗ ਅਥਾਰਟੀ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਸਿਰਫ ਉਨ੍ਹਾਂ ਕੈਮਿਸਟਾਂ ਨੂੰ ਹੀ ਇਸਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਦੀਆਂ ਦੁਕਾਨਾਂ ਹਸਪਤਾਲ ਦੇ ਅੰਦਰ ਜਾਂ ਬਾਹਰ ਮੌਜੂਦ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION