25.1 C
Delhi
Friday, March 29, 2024
spot_img
spot_img

ਐਨ.ਆਰ.ਆਈ. ਦੇ 17 ਸਾਲਾ ਬੇਟੇ ਦਾ ਕਤਲ? ਕਾਰਨ ਅਤੇ ਕਾਤਲ ਬਾਰੇ ਕੋਈ ਜਾਣਕਾਰੀ ਨਹੀਂ

ਯੈੱਸ ਪੰਜਾਬ
ਜਲੰਧਰ, 28 ਸਤੰਬਰ, 2020:

ਜਲੰਧਰ ਛਾਉਣੀ ਵਿੱਚ ਇਕ ਐਨ.ਆਰ.ਆਈ. ਦੇ 17 ਸਾਲਾ ਬੇਟੇ ਦੇ ਕਤਲ ਹੋਣ ਦੀ ਖ਼ਬਰ ਹੈ ਪਰ ਇਹ ਮਾਮਲਾ ਅਜੇ ਪੂਰੀ ਤਰ੍ਹਾਂ ਭੇਤ ਭਰਿਆ ਬਣਿਆ ਹੋਇਆ ਹੈ। ਨਾ ਤਾਂ ਅਜੇ ਤਾਂਈਂ ਕਤਲ ਦਾ ਕੋਈ ਕਾਰਨ ਸਾਹਮਣੇ ਆਇਆ ਹੈ ਅਤੇ ਨਾ ਹੀ ਅਜੇ ਕਾਤਲ ਬਾਰੇ ਕੋਈ ਖ਼ਬਰ ਹੈ।

ਇਟਲੀ ਵਿੱਚ ਰਹਿੰਦੇ ਦਵਿੰਦਰ ਕੁਮਾਰ ਦੇ 17 ਸਾਲਾ ਪੁੱਤਰ ਅਰਮਾਨ ਦਾ ਅੱਜ ਜਲੰਧਰ ਛਾਉਣੀ ਵਿੱਚ ਲਾਲਕੁਰਤੀ ਇਲਾਕੇ ਸਥਿਤ ਉਸ ਦੇ ਘਰ ਵਿੱਚ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਅਰਮਾਨ 12ਵੀਂ ਜਮਾਤ ਦਾ ਵਿਦਿਆਰਥੀ ਸੀ।

ਅਰਮਾਨ ਦੀ ਮਾਤਾ ਆਪਣੀ ਧੀ ਨਾਲ ਹਿਮਾਚਲ ਵਿੱਚ ਆਪਣੇ ਪੇਕੇ ਗਈ ਹੋਈ ਸੀ ਅਤੇ ਅਰਮਾਨ ਘਰ ਵਿੱਚ ਇਕੱਲਾ ਸੀ।

ਅਰਮਾਨ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਕਤਲ ਲਈ ਰਾਡ ਦਾ ਇਸਤੇਮਾਲ ਕੀਤਾ ਹੋਵੇਗਾ ਪਰ ਅਜੇ ਤਾਂਈਂ ਕਾਰਨ ਅਤੇ ਕਾਤਲ ਬਾਰੇ ਕੋਈ ਉੱਘ ਸੁੱਘ ਨਹੀਂ ਹੈ।

ਅਰਮਾਨ ਦੀ ਚਾਚੀ ਜਸਪ੍ਰੀਤ ਅਨੁਸਾਰ ਅਰਮਾਨ ਦੇ ਪਿਤਾ ਪਿਛਲੇ ਲਗਪਗ 6 ਸਾਲ ਤੋਂ ਇਟਲੀ ਵਿੱਚ ਹਨ। ਉਸਨੇ ਦੱਸਿਆ ਕਿ ਉਹਨਾਂ ਦਾ ਘਰ ਗਵਾਂਢ ਵਿੱਚ ਹੀ ਹੈਅਤੇ ਲਗਪਗ 2 ਵਜੇ ਉਹ ਬਜ਼ਾਰ ਗਈ ਤਾਂ ਉਸਨੇ ਅਰਮਾਨ ਨੂੰ ਆਪਣੇ ਘਰ ਦੀ ਕੁੰਡੀ ਲਾ ਲੈਣ ਲਈ ਕਿਹਾ ਸੀ। ਉਸ ਵੇਲੇ ਉਹ ਘਰ ਵਿੱਚ ਇਕੱਲਾ ਹੀ ਸੀ। ਉਸ ਮਗਰੋਂ ਕਰੀਬ ਸਾਢੇ ਚਾਰ ਵਜੇ ਉਸਦਾ ਦੋਸਤ ਸੌਰਭ ਅਰਮਾਨ ਨੂੰ ਫੁੱਟਬਾਲ ਖ਼ੇਡਣ ਲਈ ਬੁਲਾਉਣ ਆਇਆ ਤਾਂ ਅਰਮਾਨ ਆਪਣੇ ਕਮਰੇ ਵਿੱਚ ਬੇਹੋਸ਼ ਅਤੇ ਲਹੂ ਲੁਹਾਣ ਪਾਇਆ ਗਿਆ।

ਉਸਨੂੰ ਤੁਰੰਤ ਸਥਾਨਕ ਐਸ.ਜੀ.ਐਲ. ਚੈਰੀਟੇਬਲ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤਕ ਹੀ ਉਸਦੀ ਮੌਤ ਹੋ ਚੁੱਕੀ ਸੀ।

ਥਾਣਾ ਜਲੰਧਰ ਛਾਉਣੀ ਦੇ ਐਸ.ਐਚ.ਉ. ਸ੍ਰੀ ਰਾਮਪਾਲ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION