35.8 C
Delhi
Friday, March 29, 2024
spot_img
spot_img

ਏ.ਟੀ.ਐਮ. ਫ਼ਰਾਡ ਅਤੇ ਆਨਲਾਈਨ ਠੱਗੀਆਂ ਤੋਂ ਸੁਚੇਤ ਰਹਿਣਲੋਕ: ਐੱਸ.ਐੱਸ.ਪੀ. ਘੁੰਮਣ

ਬਟਾਲਾ, 20 ਦਸੰਬਰ, 2019:

ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਆਨਲਾਈਨ ਠੱਗੀਆਂ, ਏ.ਟੀ.ਐਮ ਫ਼ਰਾਡ ਅਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਅਜਿਹੇ ਅਨਸਰਾਂ ਤੋਂ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਹੈ।

ਜ਼ਿਲੇ ਦੇ ਲੋਕਾਂ ਨੂੰ ਇਸ ਤਰਾਂ ਦੇ ਨੌਸਰਬਾਜ਼ਾਂ ਪ੍ਰਤੀ ਜਾਗਰੂਕ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਬਟਾਲਾ ਨੇ ਕਿਹਾ ਕਿ ਇਹ ਵਿਅਕਤੀ ਵੱਖ-ਵੱਖ ਢੰਗ-ਤਰੀਕਿਆਂ ਨਾਲ ਆਮ ਵਿਅਕਤੀ ਨੂੰ ਪ੍ਰਭਾਵਿਤ ਕਰਕੇ ਉਸ ਨਾਲ ਠੱਗੀ ਕਰਦੇ ਹਨ, ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਇਸ ਤਰਾਂ ਦੇ ਹੋਣ ਵਾਲੇ ਫਰਾਡਾਂ ਰਾਹੀਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਜੇਕਰ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਕਿ ਮੈਂ ਇਸ ਬੈਂਕ ਤੋਂ ਬੋਲ ਰਿਹਾ ਹਾਂ ਅਤੇ ਤੁਹਾਡੇ ਏ ਟੀ ਐਮ ਕਾਰਡ ਜਾਂ ਕ੍ਰੈਡਟਿ ਕਾਰਡ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਮੈਂ ਇੱਥੋਂ ਹੀ ਰੀਨਿਊ ਕਰ ਦੇਵਾਂਗਾ ਅਤੇ ਤੁਹਾਡੀ ਬੈਂਕ ਜਾਣ ਦੀ ਲੋੜ ਨਹੀਂ ਹੈ ਤੇ ਫ਼ੋਨ ਕਰਨ ਵਾਲਾ ਵਿਅਕਤੀ ਤੁਹਾਡੇ ਤੋਂ ਏ ਟੀ ਐਮ ਜਾਂ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਮੰਗਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਬਿਲਕੁਲ ਹੀ ਸਹਿਯੋਗ ਨਾ ਦਿੱਤਾ ਜਾਵੇ ਅਤੇ ਨਾ ਹੀ ਆਪਣੇ ਫ਼ੋਨ ’ਤੇ ਉਸ ਦੀ ਕਾਲ ਦਰਮਿਆਨ ਆਏ ਓ.ਟੀ.ਪੀ. ਦੀ ਜਾਣਕਾਰੀ ਦਿੱਤੀ ਜਾਵੇ।

ਉਨਾਂ ਕਿਹਾ ਜਦੋਂ ਵੀ ਕਿਸੇ ਵਿਅਕਤੀ ਨੂੰ ਇਸ ਤਰਾਂ ਦੀ ਕੋਈ ਫ਼ੋਨ ਕਾਲ ਆਉਂਦੀ ਹੈ ਤਾਂ ਆਪਣੇ ਬੈਂਕ ਅਕਾੳੂਂਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕੀਤੀ ਜਾਵੇ, ਕਿਉਂਕਿ ਕੋਈ ਵੀ ਬੈਂਕ ਅਜਿਹੀ ਜਾਣਕਾਰੀ ਕਦੇ ਵੀ ਤੁਹਾਡੇ ਕੋਲੋਂ ਫ਼ੋਨ ’ਤੇ ਨਹੀਂ ਮੰਗਦਾ।

ਸ. ਘੁੰਮਣ ਨੇ ਅੱਗੇ ਦੱਸਿਆ ਕਿ ਆਮ ਤੌਰ ’ਤੇ ਕਿਸੇ ਅਣਜਾਣ ਨੰਬਰ ਤੋਂ ਜਦੋਂ ਤੁਹਾਡੇ ਫ਼ੋਨ ’ਤੇ ਕਾਲ ਆਉਂਦੀ ਹੈ ਤਾਂ ਅੱਗੋਂ ਬੋਲਣ ਵਾਲਾ ਵਿਅਕਤੀ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਹੋਰ ਨਾਮ ਨਾਲ ਸੰਬੋਧਤ ਕਰਦਾ ਹੈ, ਕਹਿੰਦਾ ਹੈ ਕਿ ਬੈਂਕ ਤੋਂ ਬੋਲ ਰਿਹਾ ਹਾਂ, ਬੈਂਕ ਵਿੱਚ ਤੁਹਾਡਾ ਨਾਮ ਅਤੇ ਫ਼ੋਨ ਨੰਬਰ ਗਲਤ ਹੈ, ਇਸਨੂੰ ਠੀਕ ਕੀਤਾ ਜਾਣਾ ਹੈ ਤੇ ਤੁਹਾਡੇ ਪਾਸੋਂ ਬੈਂਕ ਅਕਾਊਂਟ ਦੀ ਪੂਰੀ ਜਾਣਕਾਰੀ ਲੈ ਕੇ ਓ ਟੀ ਪੀ ਨੰਬਰ ਹਾਸਲ ਕਰਕੇ ਫ਼ਰਾਡ ਕੀਤਾ ਜਾਂਦਾ ਹੈ, ਅਜਿਹੀ ਫ਼ੋਨ ਕਾਲ ਆਉਣ ’ਤੇ ਕਿਸੇ ਨਾਲ ਵੀ ਕੋਈ ਵੀ ਜਾਣਕਾਰੀ ਸ਼ੇਅਰ ਨਾ ਕਰੋ।

ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਕਿਸੇ ਵਿਅਕਤੀ ਨੂੰ ਬਹੁਤ ਵੱਡੀ ਰਕਮ ਦੀ ਲਾਟਰੀ ਨਿਕਲਣ ਸਬੰਧੀ ਫ਼ੋਨ ਕਾਲ ਆਉਂਦੀ ਹੈ ਅਤੇ ਲਾਟਰੀ ਦੀ ਰਕਮ ਪ੍ਰਾਪਤ ਕਰਨ ਲਈ ਕੁੱਝ ਟੈਕਸ/ਪ੍ਰੋਸੈਸਿੰਗ ਫ਼ੀਸ ਦੇ ਤੌਰ ’ਤੇ ਕੋਈ ਅਕਾਊਂਟ ਨੰਬਰ ਦਿੰਦੇ ਹੋਏ, ਉਸ ਵਿੱਚ ਪੈਸੇ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ ਜਾਂ ਫਿਰ ਕੋਈ ਲਿੰਕ ਭੇਜ ਕੇ ਉਸਨੂੰ ਓਪਨ ਕਰਕੇ ਉਸ ਰਾਹੀਂ ਬੈਂਕ ਅਕਾਊਂਟ/ ਏ ਟੀ ਐਮ/ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰਨ ਲਈ ਕਿਹਾ ਜਾਂਦਾ ਹੈ, ਤਾਂ ਅਜਿਹਾ ਬਿਲਕੁਲ ਨਾ ਕੀਤਾ ਜਾਵੇ।

ਕਿਉਂ ਜੋ ਜਿਵੇਂ ਹੀ ਇਸ ਵਿੱਚ ਜਾਣਕਾਰੀ ਭਰੀ ਜਾਂਦੀ ਹੈ, ਉਸ ਵਿਅਕਤੀ ਦੇ ਅਕਾਊਂਟ ਵਿੱਚੋਂ ਪੈਸੇ ਨਿਕਲ ਜਾਂਦੇ ਹਨ, ਜਦੋਂ ਤੱਕ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਦਾ ਹੈ, ਉਸ ਸਮੇਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ, ਇਸ ਤਰਾਂ ਦੀਆਂ ਫੋਨ ਕਾਲਾਂ ਤੋਂ ਸੁਚੇਤ ਰਿਹਾ ਜਾਵੇ।

ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਅੱਜ ਕਲ ਆਨਲਾਈਨ ਸ਼ੋਪਿੰਗ ਦਾ ਰੁਝਾਨ ਵਧਣ ਕਾਰਨ ਵਧ ਰਹੀਆਂ ਠੱਗੀਆਂ ਤੋਂ ਬਚਣ ਲਈ ਕੇਵਲ ਸੁਰੱਖਿਅਤ ਵੈਬਸਾਈਟਸ ਰਾਹੀਂ ਹੀ ਖਰੀਦੋ-ਫ਼ਰੋਖ਼ਤ ਕਰਨ ਦੀ ਅਪੀਲ ਕਰਦਿਆਂ, ਉਨਾਂ ਸੁਚੇਤ ਕੀਤਾ ਕਿ ਖ੍ਰੀਦਦਾਰੀ ਹਮੇਸ਼ਾਂ ਭਰੋਸੇਯੋਗ ਸਾਈਟਾਂ ਤੋਂ ਕੀਤੀ ਜਾਵੇ।

ਉਨਾਂ ਕਿਹਾ ਕਿ ਸਸਤੇ ਭਾਅ ’ਤੇ ਸਮਾਨ ਦੇਣ ਦਾ ਲਾਲਚ ਦੇਣ ਵਾਲੀਆਂ ਸਾਈਟਾਂ ਤੋਂ ਖ਼ਬਰਦਾਰ ਰਿਹਾ ਜਾਵੇ ਅਤੇ ਉਨਾਂ ਦੇ ਲਿੰਕ ’ਤੇ ਆਪਣੇ ਏ ਟੀ ਐਮ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ‘ਕੈਸ਼ ਆਨ ਡਿਲਿਵਰੀ’ ਦੀ ਆਪਸ਼ਨ ਹੀ ਚੁਣੀ ਜਾਵੇ।

ਉਨਾਂ ਕਿਹਾ ਕਿ ਕਦੇ ਵੀ ਕਿਸੇ ਨਾਲ ਆਪਣੇ ਬੈਂਕ ਅਕਾਊਂਟ ਜਾਂ ਏ ਟੀ ਐਮ ਕਾਰਡ ਦੀ ਡਿਟੇਲ, ਪਾਸਵਰਡ ਅਤੇ ਓ ਟੀ ਪੀ ਸ਼ੇਅਰ ਨਾ ਕਰੋ। ਜੇਕਰ ਤੁਹਾਨੂੰ ਆਪਣੇ ਬੈਂਕ ਅਕਾਊਂਟ ਜਾਂ ਏ ਟੀ ਐਮ ਮਸ਼ੀਨ ਸਬੰਧੀ ਕਿਸੇ ’ਤੇ ਸ਼ੱਕ ਹੈ ਤਾਂ ਜਿਸ ਬੈਂਕ ਵਿੱਚ ਤੁਹਾਡਾ ਖ਼ਾਤਾ ਹੈ, ਉਸ ਬੈਂਕ ਵਿੱਚ ਖੁਦ ਜਾ ਕੇ ਜਾਣਕਾਰੀ ਹਾਸਲ ਕਰੋ।

ਉਨਾਂ ਕਿਹਾ ਜੇਕਰ ਕਿਸੇ ਨਾਲ ਫ਼ਿਰ ਵੀ ਅਜਿਹੀ ਠੱਗੀ ਹੋ ਜਾਂਦੀ ਹੈ ਤਾਂ ਇਸਦੀ ਜਾਣਕਾਰੀ ਤੁਰੰਤ ਆਪਣੇ ਬੈਂਕ /ਲੋਕਲ ਪੁਲਿਸ ਨੂੰ ਦਿੱਤੀ ਜਾਵੇ।

ਉਨਾਂ ਕਿਹਾ ਕਿ ਬਟਾਲਾ ਪੁਲਿਸ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਤਰਾਂ ਤੱਤਪਰ ਹੈ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਇਸ ਤਰਾਂ ਦੀ ਠੱਗੀ ਤੋਂ ਬਚਣ ਲਈ ਆਪਣੇ ਬੈਂਕ ਅਕਾਊਂਟ, ਏ ਟੀ ਐਮ ਡੈਬਿਟ/ਕ੍ਰੈਡਿਟ ਕਾਰਡ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION