31.1 C
Delhi
Thursday, March 28, 2024
spot_img
spot_img

ਏ.ਟੀ.ਐਮ. ਲੁੱਟਣ ਸਮੇਤ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਹੋਰ ਮੈਂਬਰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ

ਪਟਿਆਲਾ, 27 ਦਸੰਬਰ, 2019 –
ਪਿਛਲੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਏ.ਟੀ.ਐਮ. ਲੁੱਟ ਅਤੇ ਲੁੱਟਾਂ ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਫੜਨ ਵਿੱਚ ਕਾਮਯਾਬੀ ਪ੍ਰਾਪਤ ਹੋਈ ਸੀ ਅਤੇ ਅੱਜ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਏ.ਟੀ.ਐਮ.ਗਿਰੋਹ ਦੇ 8 ਮੈਬਰਾਂ ਨੂੰ ਮੁਕੱਦਮਾ ਨੰਬਰ 134 ਮਿਤੀ 19/12/2019 ਅ/ਧ 392, 394, 397, 399, 402 ਹਿੰ: ਦਿੰ: ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾ ਵੱਲੋ ਏ.ਟੀ.ਐਮ ਲੁੱਟ ਸਮੇਤ ਲੁੱਟ ਖੋਹਾਂ ਦੀਆਂ ਕਰੀਬ 34 ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਨ੍ਹਾਂ ਪਾਸੋ ਭਾਰੀ ਮਾਤਰਾ ਵਿੱਚ ਕੈਸ਼ ਅਤੇ ਵਾਰਦਾਤਾਂ ਵਿੱਚ ਵਰਤੇ ਵਹੀਕਲ ਅਤੇ ਏ.ਟੀ.ਐਮ ਕੱਟਣ/ਪੁੱਟਣ ਵਾਲੇ ਔਜਾਰ ਵੀ ਬਰਾਮਦ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 23/12/2019 ਤੱਕ ਫਿਰ ਮਿਤੀ 28/12/2019 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਵੱਲੋ ਪਟਿਆਲਾ ਸਹਿਰ ਵਿੱਚ ਵੀ ਦੋ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਨਾਂ ਵਿੱਚ ਸੁਨਾਮੀ ਗੇਟ ਤੋ 3 ਲੱਖ ਰੁਪਏ ਦੀ ਖੋਹ ਅਤੇ 28 ਅਪ੍ਰੈਲ ਨੂੰ ਚੋਕੀਦਾਰ ਨੂੰ ਬੰਨਕੇ ਫੈਕਟਰੀ ਦਾ ਸੇਫ ਕੱਟਰ ਨਾਲ ਕੱਟਕੇ 6 ਲੱਖ ਰੁਪਏ ਦੀ ਖੋਹ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇ ਵਾਰਦਾਤਾਂ ਵਿੱਚ ਇਸ ਗਿਰੋਹ ਨਾਲ ਮਿਲਕੇ ਇਹਨਾ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੁਖਵਿੰਦਰ ਸਿੰਘ ਉਰਫ ਸੋਨੂੰ ਅਤੇ ਮੱਧੂ ਉਰਫ ਮਾਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਤੇ ਸ੍ਰੀ ਕ੍ਰਿਸਨ ਕੁਮਾਰ ਪਾਂਥੇ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਵੱਲੋ ਇਸ ਗਿਰੋਹ ਤੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

ਐਸ.ਐਸ.ਪੀ. ਨੇ ਦੱਸਿਆ ਕਿ ਪਹਿਲਾ ਫੜੇ ਗਏ 8 ਦੋਸ਼ੀਆਂ ਪਾਸੋਂ ਮੁਕੱਦਮਾ ਨੰਬਰ 102 ਮਿਤੀ 28/04/2019 ਅ/ਧ 457, 380 ਹਿੰ: ਦਿੰ: ਥਾਣਾ ਕੋਤਵਾਲੀ ਪਟਿਆਲਾ ਬਾਰੇ ਪੁਲਿਸ ਰਿਮਾਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਮਾਥੁਰਾ ਕਲੋਨੀ ਵਿਖੇ ਸੀ.ਐਮ. ਐਸੋਸੀਏਟਸ ਪ੍ਰਾਈਵੇਟ ਲਿਮ: ਵਿਖੇ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਹਰਨੇਕ ਸਿੰਘ ਵਾਸੀ ਗਲੀ ਨੰਬਰ 03 ਰਿਸੀ ਕਲੋਨੀ ਥਾਣਾ ਅਰਬਨ ਅਸਟੇਟ ਪਟਿਆਲਾ ਨੌਕਰੀ ਕਰਦਾ ਸੀ

ਕੁਝ ਸਮਾਂ ਪਹਿਲਾ ਨੌਕਰੀ ਤੋ ਹੱਟ ਗਿਆ ਸੀ, ਜਿਸ ਨੂੰ ਇਹ ਪਤਾ ਸੀ ਇਸ ਫੈਕਟਰੀ ਦੇ ਸੇਫ ਵਿੱਚ ਕਾਫੀ ਮਾਤਰਾ ਵਿੱਚ ਰੁਪਏ ਹੁੰਦੇ ਹਨ ਜਿਸ ਦੀ ਜਾਣ ਪਹਿਚਾਣ ਦੋਸ਼ੀ ਮਨਿੰਦਰ ਸਿੰਘ ਉਰਫ ਰੌਕੀ ਨਾਲ ਸੀ ਜਿਸਨੇ ਮਨਿੰਦਰ ਸਿੰਘ ਨੂੰ ਦੱਸਿਆ ਕਿ ਉਕਤ ਫੈਕਟਰੀ ਦੇ ਸੇਫ ਵਿੱਚ ਕਾਫੀ ਮਾਤਰਾ ਵਿੱਚ ਕੈਸ਼ ਹੁੰਦਾ ਹੈ ਜਿਸਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਨੇ ਮਨਿੰਦਰ ਸਿੰਘ ਉਰਫ ਰੋਕੀ ਨੂੰ ਇਸ ਫੈਕਟਰੀ ਦੀ ਰੈਕੀ ਕਰਵਾ ਦਿੱਤੀ ਸੀ।

ਫਿਰ ਮਨਿੰਦਰ ਸਿੰਘ ਨੇ ਆਪਣੇ ਸਾਥੀ ਹਰਨੇਕ ਸਿੰਘ ਸੀਰਾ, ਹਰਚੇਤ ਸਿੰਘ ਗੁਰੀ ਅਤੇ ਅਮ੍ਰਿਤ ਸਿੰਘ ਨਾਲ ਇਸ ਵਾਰਦਾਤ ਨੂੰ ਮਿਤੀ 27/28 ਅਪ੍ਰੈਲ 2019 ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤਾ ਸੀ ਜਿਹਨਾ ਨੇ ਫੈਕਟਰੀ ਦੇ ਚੋਕੀਦਾਰ ਨੂੰ ਬੰਨਕੇ ਫਿਰ ਫੈਕਟਰੀ ਅੰਦਰ ਦਾਖਲ ਹੋਕੇ ਸੇਫ ਨੂੰ ਕੱਟਰ ਨਾਲ 6 ਲੱਖ ਰੁਪਏ ਕੈਸ਼ ਚੋਰੀ ਕਰ ਲਿਆ ਸੀ ਜਿਸ ਨੂੰ ਉਕਤ ਮੁਕੱਦਮਾ ਵਿੱਚ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਹਰਨੇਕ ਸਿੰਘ ਵਾਸੀ ਗਲੀ ਨੰਬਰ 03 ਰਿਸੀ ਕਲੋਨੀ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਖਵਿੰਦਰ ਸਿੰਘ ਉਰਫ ਸੋਨੂੰ ਉਕਤ ਨੇ ਵੀ ਲੁੱਟੀ ਗਈ ਰਕਮ ਵਿੱਚ ਬਰਾਬਰ ਦਾ ਹਿੱਸਾ ਮਿਲਿਆ ਸੀ।

ਐਸ.ਐਸ.ਪੀ. ਨੇ ਮੁਕੱਦਮਾ ਨੰਬਰ 232/2017 ਅ/ਧ 392/394 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮਨਿੰਦਰ ਸਿੰਘ ਉਰਫ ਰੋਕੀ ਜਦੋ ਸਾਲ 2014 ਵਿੱਚ ਕਾਲੀ ਮਾਤਾ ਮੰਦਿਰ ਵਿਖੇ ਸਕਿਉਰਟੀ ਡਿਉਟੀ ਕਰਦਾ ਸੀ ਜਿਥੇ ਸਕਿਉਰਟੀ ਗਾਰਡ ਵਿੱਚ ਮੱਧੂ ਉਰਫ ਮਾਹੀ ਪੁੱਤਰੀ ਉਮ ਪ੍ਰਕਾਸ ਵਾਸੀ ਸੀਸ ਮਹਿਲ ਕਲੋਨੀ ਪਟਿਆਲਾ ਵੀ ਡਿਉਟੀ ਕਰਦੀ ਸੀ।

ਜਿਥੇ ਇਹਨਾ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ ਸੀ। ਬਾਅਦ ਵਿੱਚ ਸਾਲ 2017 ਵਿੱਚ ਮੱਧੂ ਉਰਫ ਮਾਹੀ ਜੋ ਕਿ ਸਟੇਟ ਬੈਕ ਆਫ ਪਟਿਆਲਾ ਦੀ ਬਰਾਚ ਨੇੜੇ ਵਾਈ.ਪੀ.ਐਸ ਮਾਰਕਿਟ ਵਿੱਚ ਸੇਵਾਦਾਰ ਦੀ ਪ੍ਰਾਈਵੇਟ ਤੌਰ ‘ਤੇ ਨੌਕਰੀ ਕਰਦੀ ਸੀ ਜਿਸ ਨੇ ਮਨਿੰਦਰ ਸਿੰਘ ਉਰਫ ਰੌਕੀ ਨੂੰ ਦੱਸਿਆ ਕਿ ਬਜ਼ੁਰਗ ਵਪਾਰੀ ਰੋਜਾਨਾ ਕਾਫੀ ਮਾਤਰਾ ਵਿੱਚ ਕੈਸ਼ ਜਮਾਂ ਕਰਾਉਣ ਲਈ ਆਉਦਾ ਹੈ ਉਹ ਇਕੱਲਾ ਹੀ ਐਕਟਿਵਾ ‘ਤੇ ਸਵਾਰ ਹੋਕੇ ਆਉਦਾ ਹੈ ਜੇਕਰ ਤੁਸੀ ਇਸ ਪਾਸੋ ਕੈਸ਼ ਦੀ ਲੁੱਟ ਕਰ ਲਓੁ ਤਾਂ ਆਪਣੇ ਪਾਸ ਭਾਰੀ ਮਾਤਰਾ ਵਿੱਚ ਕੈਸ਼ ਮਿਲ ਸਕਦਾ ਹੈ।

ਜਿਸ ਤੇ ਮਨਿੰਦਰ ਸਿੰਘ ਉਰਫ ਰੌਕੀ ਨੇ ਆਪਣੇ ਸਾਥੀ ਹਰਚੇਤ ਸਿੰਘ ਉਰਫ ਗੁਰੀ, ਅਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਨਾਲ ਰੱਲਕੇ ਮਿਤੀ 20/11/2017 ਨੂੰ ਸੁਨਾਮੀ ਗੇਟ ਪਾਸ ਐਕਟਿਵਾ ‘ਤੇ ਜਾ ਰਹੇ ਧਰਮਪਾਲ ਗੁਪਤਾ ਨਾਮੀ ਬਜੁਰਗ ਵਿਓੁਪਾਰੀ ਦੇ ਸਿਰ ਵਿੱਚ ਡੰਡਾ ਮਾਰਕੇ ਉਸਦੀ ਐਕਟਿਵਾ ਸਮੇਤ 3 ਲੱਖ ਰੂਪੈ ਕੈਸ ਲੈਕੇ ਮੋਕਾ ਤੋ ਫਰਾਰ ਹੋ ਗਏ ਸੀ ਲੁੱਟੀ ਹੋਈ ਰਕਮ ਆਪਸ ਵਿੱਚ ਵੰਡ ਲਈ ਸੀ ਜਿਸਤੇ ਉਕਤ ਕੇਸ ਵਿੱਚ ਮੱਧੂ ਉਰਫ ਮਾਹੀ ਉਕਤ ਅੱਜ ਮਿਤੀ 27/12/2019 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੱਧੂ ਉਰਫ ਮਾਹੀ ਉਕਤ ਨੇ ਵੀ ਇਸ ਵਾਰਦਾਤ ਵਿੱਚ ਚੋਰੀ ਕੀਤੀ ਰਕਮ ਵਿਚੋਂ ਹਿੱਸਾ ਲਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION