31.1 C
Delhi
Saturday, April 20, 2024
spot_img
spot_img

ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ 2021, ਭਾਰਤ ਦਾ ਮੁੱਢਲਾ ਮੈਚ ਦੱਖਣੀ ਕੋਰੀਆ ਨਾਲ

ਜਗਰੂਪ ਸਿੰਘ ਜਰਖੜ
6ਵੀਂ ਮਰਦਾਂ ਦੀ ਏਸ਼ੀਅਨ ਚੈਂਪੀਅਨ ਹਾਕੀ ਟਰਾਫੀ ਦਾ ਮੁਕਾਬਲਾ 14 ਤੋਂ 22 ਦਸੰਬਰ ਤੱਕ ਬੰਗਲਾਦੇਸ਼ ਦੇ ਢਾਕਾ ਵਿਖੇ ਮੌਲਾਨਾ ਬੁਸਾਨੀ ਹਾਕੀ ਸਟੇਡੀਅਮ ਵਿਖੇ ਹੋ ਰਿਹਾ ਹੈ ਕਈ ਵਾਰ ਕਰੋਨਾ ਮਹਾਂਮਾਰੀ ਕਾਰਨ ਮੁਲਤਵੀ ਹੋ ਚੁੱਕੀ ਚੈਂਪੀਅਨਜ਼ ਟਰਾਫੀ ਜਿਸਦੀ ਹਰ ਸਾਲ ਹੋਣ ਦੀ ਤਜਵੀਜ਼ ਹੈ ਪਰ ਹੁਣ ਇਹ ਚੈਂਪੀਅਨਜ਼ ਟਰਾਫੀ ਸਾਲ 2018 ਤੋਂ ਬਾਅਦ ਹੋ ਰਹੀ ਹੈ । ਇਸ ਵਿਚ ਏਸ਼ੀਅਨ ਮਹਾਂਦੀਪ ਦੀਆਂ ਚੋਟੀ ਦੀਆਂ ਪਹਿਲੀਆਂ ਨਾਮੀ 6 ਟੀਮਾਂ ਹਿੱਸਾ ਲੈ ਰਹੀਆਂ ਹਨ ।

ਭਾਰਤ ਅਤੇ ਪਾਕਿਸਤਾਨ ਇਸ ਦੇ ਵਰਤਮਾਨ ਸਾਂਝੇ ਜੇਤੂ ਹਨ ਕਿਉਂਕਿ ਸਾਲ 2018 ਦੀ ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੁਕਾਬਲਾ ਮੀਂਹ ਕਾਰਨ ਸਿਰੇ ਨਹੀਂ ਚੜ੍ਹ ਸਕਿਆ ਸੀ ਇਸ ਕਰਕੇ ਦੋਹਾਂ ਮੁਲਕਾਂ ਨੂੰ ਸਾਂਝੇ ਜੇਤੂ ਕਰਾਰ ਦਿੱਤਾ ਸੀ ।ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੋਵੇਂ ਤਿੰਨ ਤਿੰਨ ਵਾਰ ਖਿਤਾਬੀ ਜਿੱਤ ਹਾਸਲ ਕਰ ਚੁੱਕੇ ਹਨ ।ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਪਾਕਿਸਤਾਨ ਤੋਂ ਇਲਾਵਾ ਦੱਖਣੀ ਕੋਰੀਆ, ਜਾਪਾਨ ,ਮਲੇਸ਼ੀਆ ਅਤੇ ਮੇਜ਼ਬਾਨ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ।

ਏਸ਼ੀਅਨ ਮਹਾਂਦੀਪ ਵਿਚ ਹਾਕੀ ਨੂੰ ਪ੍ਰਫੁੱਲਤ ਕਰਨ ਅਤੇ ਮੁਕਾਬਲੇ ਦੀ ਭਾਵਨਾ ਨੂੰ ਸਖ਼ਤ ਕਰਨ ਦੇ ਇਰਾਦਿਆਂ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਸ਼ੁਰੂ ਕੀਤੀ ਗਈ ਹੈ । ਇਹ ਚੈਂਪੀਅਨਜ਼ ਟਰਾਫੀ ਐਫਆਈਐਚ ਦੇ ਏਜੰਡੇ ਅਤੇ ਨਿਯਮ ਸਿਧਾਂਤਾਂ ਦੇ ਤਹਿਤ ਖੇਡੀ ਜਾ ਰਹੀ ਹੈ । 6 ਟੀਮਾਂ ਦੇ ਰਾਊਂਡ ਰੌਬਿਨ ਲੀਗ ਤੋਂ ਬਾਅਦ ਪਹਿਲੀਆਂ 4 ਸਰਵੋਤਮ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ।

ਪਹਿਲੇ ਨੰਬਰ ਵਾਲੀ ਟੀਮ ਚੌਥੇ ਨੰਬਰ ਨਾਲ ਪਹਿਲਾ ਸੈਮੀਫਾਈਨਲ ਖੇਡੇਗੀ । ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਤੀਸਰੇ ਸਥਾਨ ਵਾਲੀ ਟੀਮ ਨਾਲ ਦੂਜਾ ਸੈਮੀਫਾਈਨਲ ਖੇਡੇਗੀ ।ਉਸ ਤੋਂ ਬਾਅਦ ਜੇਤੂ ਟੀਮਾਂ ਦਾ ਫਾਈਨਲ ਮੁਕਾਬਲਾ ਅਤੇ ਹਾਰੀਆਂ ਟੀਮਾਂ ਕਾਂਸੀ ਦੇ ਤਮਗੇ ਲਈ ਖੇਡਣਗੀਆਂ । ਭਾਰਤ ਆਪਣਾ ਮੁਢਲਾ ਮੈਚ 14 ਦਸੰਬਰ ਨੂੰ ਦੱਖਣੀ ਕੋਰੀਆ ਨਾਲ ਖੇਡੇਗਾ ਜਦਕਿ 15 ਦਸੰਬਰ ਨੂੰ ਭਾਰਤ ਦਾ ਮੁਕਾਬਲਾ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ । 17 ਦਸੰਬਰ ਨੂੰ ਭਾਰਤ ਦੀ ਟੱਕਰ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗੀ ।

18 ਦਸੰਬਰ ਨੂੰ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ ਜਦਕਿ 19 ਦਸੰਬਰ ਨੂੰ ਭਾਰਤ ਜਪਾਨ ਦੇ ਨਾਲ ਲੋਹਾ ਲਵੇਗਾ । ਭਾਰਤ ਦੇ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 3:30 ਵਜੇ ਹੋਣਗੇ । 20 ਦਸੰਬਰ ਦਾ ਦਿਨ ਆਰਾਮ ਦਾ ਦਿਨ ਹੋਵੇਗਾ । 21 ਦਸੰਬਰ ਨੂੰ ਸੈਮੀ ਫਾਈਨਲ ਅਤੇ 22 ਦਸੰਬਰ ਨੂੰ ਫਾਈਨਲ ਮੁਕਾਬਲਾ ਹੋਵੇਗਾ । ਫਾੲੀਨਲ ਤੋਂ ਬਾਅਦ ਪਤਾ ਲੱਗੇਗਾ ਕਿ ਏਸ਼ੀਆ ਮਹਾਂਦੀਪ ਵਿੱਚ ਕਿਸ ਮੁਲਕ ਦੀ ਹਾਕੀ ਦੀ ਸਰਦਾਰੀ ਬਰਕਰਾਰ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION