26.7 C
Delhi
Friday, April 19, 2024
spot_img
spot_img

ਉਦਯੋਗਿਕ ਖੇਤਰ ਦੇ ਬਦਲਦੇ ਨਕਸ਼-ਨੁਹਾਰ ਅਤੇ ਲੋੜਾਂ ਦੇ ਮੱਦੇਨਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ: ਵਿਨੀ ਮਹਾਜਨ

ਚੰਡੀਗੜ/ਐਸ.ਏ.ਐਸ ਨਗਰ, 2 ਅਗਸਤ, 2019 –
ਉਦਯੋਗਿਕ ਖੇਤਰ ਦੇ ਬਦਲਦੇ ਨਕਸ਼-ਨੁਹਾਰ ਅਤੇ ਲੋੜਾਂ ਦੇ ਮੱਦੇਨਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ ਹੈ ਤਾਂ ਜੋ ਅਜੋਕੇ ਤਰੱਕੀ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਣਿਆ ਜਾ ਸਕੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ ਪੰਜਾਬ ਨੇ ਅੱਜ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ‘ਟ੍ਰੇਨਿੰਗ ਨੀਡ ਐਨਾਲਸਿਸ’ ਵਿਸ਼ੇ ‘ਤੇ ਕਰਵਾਈ ਵਰਕਸ਼ਾਪ ਮੌਕੇ ਕੁੰਜੀਵਤ ਭਾਸ਼ਣ ਦੌਰਾਨ ਕੀਤਾ।

ਉਨ੍ਹਾਂ ਸਿਖਲਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿਵੇਸ਼ ਵਧਾਉਣ ਲਈ ਜਿੱਥੇ ਉਦਯੋਗਾਂ ਲਈ ਸਹੂਲਤਾਂ ਤੇ ਉਦਯੋਗਪੱਖੀ ਸਕੀਮਾਂ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਸਕੀਮਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮਿਹਨਤੀ ਤੇ ਕੁਸ਼ਲ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਰੂਰਤ ਵੀ ਹੁੰਦੀ ਹੈ।

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਤਕਨਾਲੋਜੀ ਅਤੇ ਖਪਤਕਾਰਾਂ ਦੇ ਵਿਹਾਰ ਵਿੱਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਵਪਾਰ ਦਾ ਢੰਗ ਬਦਲਿਆ ਹੈ। ਉਦਯੋਗਾਂ ਨਾਲ ਵੱਖ ਵੱਖ ਪੱਧਰ ‘ਤੇ ਹੋਏ ਸੰਵਾਦ ਤੋਂ ਇਹ ਪਤਾ ਲਗਦਾ ਹੈ ਕਿ ਅੱਜ ਕੱਲ ਵਪਾਰ ਸਾਰੇ ਭਾਈਵਾਲਾਂ ਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਹੁਨਰ ਵਿਕਾਸ ਨਾਲ ਜੁੜਿਆ ਹੈ ਤਾਂ ਜੋ ਸਾਰੇ ਉਪਲਬਧ ਸਰੋਤਾਂ ਦਾ ਭਰਪੂਰ ਲਾਹਾ ਲਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਉਦਯੋਗਾਂ ਦੀ ਇਸ ਬਦਲਦੀ ਨਕਸ਼-ਨੁਹਾਰ ਅਤੇ ਲੋੜਾਂ ਦੇ ਮੱਦੇਨਜ਼ਰ ਵਿਭਾਗ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ ਪੈਦਾ ਹੋਈ ਹੈ ਅਤੇ ਇਸੇ ਜ਼ਰੂਰਤ ਦੇ ਮੱਦੇਨਜ਼ਰ ਵਿਭਾਗ ਨੇ ਮਹਾਤਮਾ ਗਾਂਧੀ ਸਟੇਟ ਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਦੇ ਸਹਿਯੋਗ ਨਾਲ ਇਹ ਵਰਕਸ਼ਾਪ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਖਲਾਈ, ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਕੁਸ਼ਲਤਾ, ਮੁਹਾਰਤ ਅਤੇ ਪ੍ਰਭਾਵ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ, ਜੋ ਬਦਲੇ ਵਿੱਚ ਉਦਯੋਗੀਕਰਨ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰੇਗੀ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਨਿਰੰਤਰ ਸਿਖਲਾਈ ਪ੍ਰੋਗਰਾਮ ਤਹਿਤ ਇਹ ਪ੍ਰਸਤਾਵਿਤ ਸਿਖਲਾਈ ਕਲੈਰੀਕਲ ਪੱਧਰ ਤੋਂ ਲੈ ਕੇ ਜ਼ਿਲ੍ਹਾਂ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਤੇ ਵਧੀਕ ਡਾਇਰੈਕਟਰ ਨੂੰ ਮੁੱਖ ਦਫਤਰ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਹ ਇਸ ਕਰਕੇ ਕੀਤਾ ਜਾ ਰਿਹਾ ਹੈ, ਕਿਉਂ ਜੋ ਨਿਵੇਸ਼ਕ ਕਿਸੇ ਕਲਰਕ ਪੱਧਰ ਦੇ ਕਰਮਚਾਰੀ ਤੋਂ ਹੀ ਸਲਾਹ ਮਸ਼ਵਰਾ ਲੈ ਸਕੇ ਤੇ ਜੀ.ਐਮ.-ਡੀ.ਆਈ.ਸੀ. ਤੱਕ ਜਾਣ ਦੀ ਲੋੜ ਹੀ ਨਾ ਪਵੇ।

ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ, ਵਿਭਾਗ ਵੱਲੋਂ ਇਕ ਕੌਂਪਰੀਹੈਂਸਿਵ ਟ੍ਰੇਨਿੰਗ ਨੀਡ ਐਨਾਲਸਿਸ (ਟੀ.ਐਨ.ਏ.) ਦਸਤਾਵੇਜ਼ ਜਲਦ ਹੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀ.ਐਨ.ਏ. ਦਸਤਾਵੇਜ਼ ਵਿੱਚ ਦੂਜੇ ਸੂਬਿਆਂ ਵੱਲੋਂ ਅਪਣਾਈਆਂ ਗਈਆਂ ਬੈਸਟ ਪ੍ਰੈਕਟਿਸਿਸ ਸ਼ਾਮਲ ਹੋਣ ਤੋਂ ਇਲਾਵਾ ਟੀਮ ਬਣਾਉਣ, ਲੀਡਰਸ਼ਿਪ, ਸੰਚਾਰ, ਪੇਸ਼ਕਸ, ਨੈਗੋਸ਼ੀਏਸ਼ਨ ਸਕਿੱਲਜ਼ ਆਦਿ ਵਰਗੇ ਮੈਨੇਜਮੈਂਟ ‘ਤੇ ਜੈਨੇਰਿਕ ਮੋਡਿਊਲ ਅਤੇ ਸੂਬਾ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਜਾਣਕਾਰੀ ਸ਼ਾਮਲ ਹੋਵੇਗੀ।

ਇਸ ਤੋਂ ਪਹਿਲਾਂ ਵਰਕਸ਼ਾਪ ਦੀ ਸ਼ੁਰੂਆਤ ਮੌਕੇ ਉਦਯੋਗ ਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਸਿਬਨ ਸੀ. ਨੇ ਆਏ ਹੋਏ ਮਹਿਮਾਨਾਂ, ਉੱਚ ਅਧਿਕਾਰੀਆਂ, ਐਸੋਸੀਏਸ਼ਨਾਂ ਤੇ ਫੀਲਡ ਸਟਾਫ਼ ਦਾ ਸਵਾਗਤ ਕੀਤਾ। ਉਨ੍ਹਾਂ ਉਦਯੋਗ ਤੇ ਵਣਜ ਵਿਭਾਗ ਪੰਜਾਬ ਵੱਲੋਂ ਉਦਯੋਗਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਸਬੰਧੀ ਪੇਸ਼ਕਾਰੀ ਵੀ ਦਿੱਤੀ।

ਇਸ ਵਰਕਸ਼ਾਪ ਮੌਕੇ ਹੋਏ ਪਹਿਲੇ ਟੈਕਨੀਕਲ ਸੈਸ਼ਨ ਦੌਰਾਨ ਸ੍ਰੀ ਸੰਜੇ ਗਰਗ, ਪ੍ਰਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਕੇਰਲਾ ਸਰਕਾਰ, ਸ੍ਰੀ ਨਦੀਮ ਅਹਿਮਦ, ਕਮਿਸ਼ਨਰ, ਉਦਯੋਗ, ਤੇਲੰਗਾਨਾ ਸਰਕਾਰ, ਸ੍ਰੀ ਰਜਤ ਅਗਰਵਾਲ, ਸੀ.ਈ.ਓ., ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ, ਪੰਜਾਬ ਆਦਿ ਨੇ ਆਪੋ-ਆਪਣੇ ਸੂਬਿਆਂ ਨਾਲ ਸਬੰਧਤ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਸਬੰਧਤ ਸਰਕਾਰਾਂ ਵੱਲੋਂ ਉਦਯੋਗਾਂ ਤੇ ਨਿਵੇਸ਼ ਸਬੰਧੀ ਚੁੱਕੇ ਗਏ ਕਦਮਾਂ ਸਬੰਧੀ ਵਿਸਥਾਰ ‘ਚ ਚਾਨਣਾ ਪਾਇਆ।

ਦੂਜੇ ਟੈਕਨੀਕਲ ਸੈਸ਼ਨ ਦੌਰਾਨ ਸ. ਮੇਜਰ ਸਿੰਘ ਡਾਇਰੈਕਟਰ ਐਮ.ਐਸ.ਐਮ.ਈ. ਪੰਜਾਬ, ਡਾ. ਗੁਲਸ਼ਨ ਸ਼ਰਮਾ ਡਾਇਰੈਕਟਰ ਜਨਰਲ ਆਈ.ਸੀ.ਐਸ.ਆਈ., ਸ੍ਰੀ ਐਸ.ਐਮ ਗੋਇਲ, ਉਦਯੋਗ ਵਿਭਾਗ, ਸ੍ਰੀ ਸੰਜੀਵ ਸੇਠੀ ਸੀ.ਆਈ.ਆਈ. ਪੰਜਾਬ, ਸੀ੍ਰ ਆਰ.ਐਸ. ਸਚਦੇਵਾ ਚੇਅਰਮੈਨ, ਪੀ.ਐਚ.ਡੀ.ਸੀ.ਸੀ.ਆਈ. ਪੰਜਾਬ, ਸ੍ਰੀ ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀ.ਆਈ.ਸੀ.ਯੂ., ਸ੍ਰੀ ਯੋਗੇਸ਼ ਸਾਗਰ ਪ੍ਰਧਾਨ ਐਮ.ਆਈ.ਏ., ਸ੍ਰੀ ਕੇ. ਐਸ. ਬਰਾੜ, ਜੁਆਇੰਟ ਡਾਇਰੈਕਟਰ ਇੰਡਸਟਰੀ, ਸ੍ਰੀ ਦਲਜੀਤ ਸਿੰਘ ਫਿੱਕੀ, ਸ੍ਰੀ ਵਿਸ਼ਵ ਬੰਧੂ ਡਿਪਟੀ ਡਾਇਰੈਕਟਰ ਇੰਡਸਟਰੀ ਤੋਂ ਇਲਾਵਾ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ, ਮੈਬਰਾਂ ਅਤੇ ਜ਼ਿਲ੍ਹਾਂ ਪੱਧਰੀ ਸਟਾਫ਼ ਨੇ ਉਦਯੋਗਾਂ ਲਈ ਮਾਹੌਲ ਹੋਰ ਸਾਜਗਾਰ ਬਣਾਉਣ ਲਈ ਆਪੋ-ਆਪਣੇ ਸੁਝਾਅ ਦਿੱਤੇ।

ਵਰਕਸ਼ਾਪ ਦੇ ਅੰਤ ਵਿੱਚ ਸ੍ਰੀਮਤੀ ਜਸਪ੍ਰੀਤ ਤਲਵਾਰ, ਡਾਇਰੈਕਟਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਹੋਰ ਸਿਖਲਾਈ ਪ੍ਰੋਗਰਾਮ ਵੀ ਉਲੀਕੇ ਜਾਣਗੇ। ਉਨ੍ਹਾਂ ਦੂਜੇ ਸੂਬਿਆਂ ਤੋਂ ਆਏ ਮਹਿਮਾਨਾਂ ਅਤੇ ਸਫ਼ਲ ਵਰਕਸ਼ਾਪ ਕਰਵਾਉਣ ਵਿੱਚ ਸਹਿਯੋਗ ਕਰਨ ਲਈ ਉਦਯੋਗ ਤੇ ਵਣਜ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION