30.1 C
Delhi
Wednesday, March 27, 2024
spot_img
spot_img

ਉਂਟਾਰੀਓ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਵਿਚਾਰ ਗੋਸ਼ਠੀਆਂ ਦਾ ਆਯੋਜਨ

ਯੈੱਸ ਪੰਜਾਬ
ਉਂਟਾਰੀਓ, 18 ਅਕਤੂਬਰ, 2019 –

ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਓਨਟਾਰੀਓ ਗੁਰੂਦੁਆਰਾ ਕਮੇਟੀ ਸਮੂਹ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਹਿਬਾਨ ਦੀ ਅਗੰਮੀ ਜੋਤ ਦਾ ਜਗਤ ਉਧਾਰ ਲਈ ਆਉਣਾ ਅਤੇ ਰੱਬੀ ਵਰਤਾਰੇ ਦੀ ਸੰਸਾਰ ਨੂੰ ਦੇਣ ਬਾਰੇ ਸਮਝ ਨੂੰ ਪੀਢਾ ਕਰਨ ਲਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਹੈ ।

ਇਸ ਵਿਚਾਰ ਗੋਸ਼ਟੀ ਤੇ ਵਿਖਿਆਨ ਵਿੱਚ ਹਿੱਸਾ ਲੈਣ ਲਈ ਪ੍ਰਮੁੱਖ ਸਿੱਖ ਇਤਿਹਾਸਕਾਰ, ਵਿਦਵਾਨ ਅਤੇ ਸਿੱਖ ਮਸਲਿਆਂ ਦੇ ਗਿਆਤਾ ਪੰਜਾਬ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆ ਤੋਂ ਪਹੁੰਚ ਰਹੇ ਹਨ । ਇਹ ਵਿਖਿਆਨ ਅਕਤੂਬਰ ਮਹੀਨੇ ਦੀ ੧੯ ਤਾਰੀਕ ਤੋਂ ਆਰੰਭ ਹੋ ਕੇ ੧੭ ਨਵੰਬਰ ਤੱਕ ਹਰ ਹਫ਼ਤੇ ਦੇ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਦੁਪਿਹਰ ੧:੦੦ ਵਜੇ ਤੋਂ ੩:੩੦ ਵਜੇ ਤੱਕ ਬਰੈਮਪਟਨ ਦੇ ਲੂਈਸ ਆਰਬਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੇ ਗਏ ਹਨ ।

ਆਪ ਸਭ ਨੂੰ ਅਤੇ ਆਪ ਦੇ ਜਾਣੂੰ ਸੱਜਣਾਂ ਨੂੰ ਇਹਨਾਂ ਵਿਖਿਆਨਾਂ ਅਤੇ ਵਿਚਾਰ ਚਰਚਾਵਾਂ ਵਿੱਚ ਗੁਰੂ ਮਹਾਰਾਜ ਦੇ ਮਹਾਂਵਾਕ “ਸਿੱਖੀ ਸਿੱਖਿਆ ਗੁਰ ਵਿਚਾਰ” ਅਨੁਸਾਰ ਸੁਭਾਗੇ ਸਮੇਂ ਦਾ ਹਿੱਸਾ ਬਨਣ ਲਈ ਅਤੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ।

ਪ੍ਰੋਗਰਾਮਾਂ ਬਾਰੇ ਮੁਢਲੀ ਜਾਣਕਾਰੀ ਲਈ ਬਿਜਲਪੱਤਰ ਨਾਲ ਇਸ਼ਤਿਹਾਰ ਨੱਥੀ ਕੀਤਾ ਗਿਆ ਹੈ । ਜਿਸ ਵਿੱਚ ਸਮੇਂ, ਸਥਾਨ ਅਤੇ ਪਹੁੰਚ ਰਹੇ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਆਪ ਜੀ ਦੀ ਸਹੂਲਤ ਲਈ ਕੁਝ ਕੁ ਵਿਦਵਾਨਾਂ ਦੇ ਨਾਮ ਹੇਠਾਂ ਲਿਖੇ ਗਏ ਹਨ:

੧. ਭਾਈ ਅਜਮੇਰ ਸਿੰਘ ਜੀ – ਸਿੱਖ ਇਤਿਹਾਸਕਾਰ ਅਤੇ ਲੇਖਕ, ਪੰਜਾਬ
੨. ਭਾਈ ਰਾਜਵਿੰਦਰ ਸਿੰਘ ਰਾਹੀ – ਸਿੱਖ ਇਤਿਹਾਸਕਾਰ ਅਤੇ ਲੇਖਕ, ਪੰਜਾਬ
੩. ਭਾਈ ਹਰਵਿੰਦਰ ਸਿੰਘ ਮੰਢੇਰ – ਸੰਸਥਾਪਕ ਨੌਜਵਾਨੀ ਡਾਟ ਕੋਮ, ਇੰਗਲੈਂਡ
੪. ਭਾਈ ਨੈਣਦੀਪ ਸਿੰਘ – ਮੁਖੀ ਜੈਕਾਰਾ ਮੂਵਮੈਂਟ, ਅਮਰੀਕਾ
੫. ਪ੍ਰੋ. ਸਿਕੰਦਰ ਸਿੰਘ – ਪ੍ਰੋਫੈਸਰ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਪੰਜਾਬ
੬. ਪ੍ਰੋ. ਕੰਵਲਜੀਤ ਸਿੰਘ – ਪ੍ਰੋਫੈਸਰ, ਗੁਰੂ ਅੰਗਦ ਦੇਵ ਸਾਹਿਬ ਕਾਲਜ, ਖਡੂਰ ਸਾਹਿਬ, ਪੰਜਾਬ
੭. ਬੀਬੀ ਪੁਨਿੰਦਾ ਕੌਰ – ਵਾਤਾਵਰਣ ਮਾਹਿਰ, ਕੈਨੇਡਾ
੮. ਬੀਬੀ ਜਸਪ੍ਰੀਤ ਕੌਰ ਬੱਲ – ਪ੍ਰੋਫੈਸਰ, ਹੰਬਰ ਕਾਲਜ, ਕੈਨੇਡਾ
੯. ਭਾਈ ਪ੍ਰਭਜੋਤ ਸਿੰਘ – ਸਿੱਖ ਮਸਲਿਆਂ ਦੇ ਮਾਹਰ, ਅਮਰੀਕਾ
੧੦. ਡਾ. ਜਸਜੀਤ ਸਿੰਘ – ਪ੍ਰੋਫੈਸਰ, ਲੀਡਸ ਯੂਨੀਵਰਸਿਟੀ, ਇੰਗਲੈਂਡ

ਆਪ ਜੀ ਆਪਣੇ ਕੀਮਤੀ ਸਮੇਂ ਅਤੇ ਜਰੂਰੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣ ਕੇ ਲਾਹੇ ਲਵੋ ਜੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION