28.1 C
Delhi
Friday, March 29, 2024
spot_img
spot_img

ਈ.ਡੀ. ਨੇ ਪੰਜਾਬ ਦਾ ਆਲੀਸ਼ਾਨ ਰਿਜ਼ਾਰਟ ‘ਅਟੈਚ’ ਕੀਤਾ; ਭਾਰਤੀ ਮੂਲ ਦੇ ਵਿਦੇਸ਼ ਰਹਿੰਦੇ ਮਾਲਕ ਦੀ ਹੋਈ ‘ਮਨੀ ਲਾਂਡਰਿੰਗ ਮਾਮਲੇ’ ’ਚ ਗ੍ਰਿਫ਼ਤਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 2 ਨਵੰਬਰ, 2021:
‘ਐਨਫ਼ੋਰਸਮੈਂਟ ਡਾਇਰੈਕਟੋਰੇਟ’ ਨੇ ਜਲੰਧਰ-ਫ਼ਗਵਾੜਾ ਰੋਡ ’ਤੇ ਸਥਿਤ ਆਲੀਸ਼ਾਨ ‘ਕਬਾਨਾ ਰਿਸਾਰਟ ਐਂਡ ਸਪਾ’ ਨੂੰ ‘ਅਟੈਚ’ ਕਰ ਲਿਆ ਹੈ। ਇਸ ਰਿਜ਼ਾਰਟ ਨੂੰ ਆਮ ਲੋਕ ‘ਕਲੱਬ ਕਬਾਨਾ’ ਦੇ ਤੌਰ ’ਤੇ ਵੀ ਜਾਣਦੇ ਹਨ।

ਇਸ ਸੰਬੰਧੀ ਈ.ਡੀ. ਵੱਲੋਂ 32.57 ਕਰੋੜ ਰੁਪਏ ਕੀਮਤ ਦੇ ਮੁਲਾਂਕਣ ਤੋਂ ਬਾਅਦ ਇਸ ਰਿਜ਼ਾਰਟ ਨੂੰ ‘ਅਟੈਚ’ ਕੀਤਾ ਗਿਆ ਹੈ।

ਮਾਮਲਾ ‘ਮਨੀ ਲਾਂਡਰਿੰਗ’ ਨਾਲ ਜੁੜਿਆ ਹੈੇ। ਈ.ਡੀ. ਨੇ ‘ਮਨੀ ਲਾਂਡਰਿੰਗ’ ਮਾਮਲੇ ਵਿੱਚ ਭਾਰਤੀ ਮੂਲ ਦੇ ਨੀਦਲਰਲੈਂਡ ਵਿੱਚ ਰਹਿੰਦੇ ਡੱਚ ਨਾਗਰਿਕ ਸ਼ਿਵਲਾਲ ਪੱਬੀ ਦੇ ਖਿਲਾਫ਼ ਜਾਂਚ ਨੀਦਰਲੈਂਡ ਸਰਕਾਰ ਦੀ ਬੇਨਤੀ ’ਤੇ ਕੀਤੀ ਸੀ। ਭਾਰਤ ਅਤੇ ਨੀਦਰਲੈਂਡ ਸਰਕਾਰਾਂ ਵਿਚਾਲੇ ਦੋਹਾਂ ਸਰਕਾਰਾਂ ਵਿਚਾਲੇ ਤਾਲਮੇਲ ਦੇ ਆਧਾਰ ’ਤ ਹੀ ਇਹ ਜਾਂਚ ਕੀਤੀ ਗਈ ਹੈ।

ਈ.ਡੀ.ਦੀ ਇਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਿਜ਼ਾਰਟ ਦੇ ਮਾਲਕ ਸ਼ਿਵ ਲਾਲ ਪੱਬੀ ਨੇ ਨੀਦਰਲੈਂਡਸ ਵਿੱਚ ਆਪਣੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ੀ ਦੇ ਆਧਾਰ ’ਤੇ ਧੋਖ਼ਾਧੜੀ ਅਤੇ ਜਾਅਲਸਾਜ਼ੀ ਨੂੰ ਅੰਜਾਮ ਦਿੱਤਾ ਸੀ।

ਈ.ਡੀ.ਦਾ ਦਾਅਵਾ ਹੈ ਕਿ ਸ਼ਿਵਲਾਲ ਪੱਬੀ ‘ਅੰਡਰਗਰਾਊਂਡ’ ਹਵਾਲਾ ਵਪਾਰ ਵਿੱਚ ਲੱਗੇ ਹੋਏ ਸਨ।

ਉਕਤ ਤਰ੍ਹਾਂ ਨਾਲ ਕੀਤੀ ਗਈ ਕਮਾਈ ਸ਼ਿਵਲਾਲ ਪੱਬੀ ਵੱਲੋਂ ਦੁਬਈ ਵਿੱਚ ਵੱਸੇ ਪਾਕਿਸਤਾਨੀਆਂ ਰਾਹੀਂ ਸ਼ਿਵਲਾਲ ਪੱਬੀ ਦੇ ਫ਼ਗਵਾੜਾ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਐਨ.ਆਰ.ਈ. ਖ਼ਾਤਿਆਂ ਵਿੱਚ ਪਾਈ ਗਈ ਸੀ।

ਈ.ਡੀ. ਦਾ ਦਾਅਵਾ ਹੈ ਕਿ ਇਹੀ ਰਕਮ ਕਬਾਨਾ ਰਿਜ਼ਾਰਟ ਸਥਾਪਿਤ ਕਰਨ ਲਈ ਵਰਤੀ ਗਈ ਸੀ। ਕਬਾਨਾ ਕਈ ਏਕੜਾਂ ਵਿੱਚ ਜਲੰਧਰ-ਫ਼ਗਵਾੜਾ ਨੈਸ਼ਨਲ ਹਾਈੇਵੇਅ ’ਤੇ ਸਥਿਤ ਇਕ ਵੱਡੀ ਪ੍ਰਾਪਰਟੀ ਹੈ ਜਿਹੜੀ ਵਿਆਹਾਂ ਅਤੇ ਕਾਰਪੋਰੇਟ ਈਵੈਂਟਸ ਜਿਹੇ ਪ੍ਰੋਗਰਾਮ ਕਰਨ ਲਈ ਵਰਤੀ ਜਾਂਦੀ ਹੈ।

ਇਹ ਰਿਜ਼ਾਰਟ ਇਧਰ ਸ਼ਿਵਲਾਲ ਪੱਬੀ ਦੇ ਰਿਸ਼ਤੇਦਾਰਾਂ ਅਨਿਲ ਕੁਮਾਰ ਚੋਢਾ ਅਤੇ ਮਨੋਜ ਕੁਮਾਰ ਚੋਢਾ ਵੱਲੋਂ ‘ਮੈਨੇਜ’ ਕੀਤਾ ਜਾ ਰਿਹਾ ਹੈ।

ਸ਼ਿਵਲਾਲ ਪੱਬੀ ਨੂੰ 17 ਜੁਲਾਈ ਨੂੰ ਦੇਸ਼ ਵਿੱਚੋਂ ‘ਫ਼ਰਾਰ’ ਹੋਣ ਦੇ ਆਹਰ ਵਿੱਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਈ.ਡੀ.ਅਨੁਸਾਰ ਸ਼ਿਵਲਾਲ ਪੱਬੀ, ਅਨਿਲ ਕੁਮਾਰ ਚੋਢਾ, ਮਨੋਜ ਕੁਮਾਰ ਚੋਢਾ, ਮੁਕੇਸ਼ ਸਰਮਾ, ਮੇਅਫ਼ੇਅਰ ਰਿਜ਼ਾਰਟਸ ਪ੍ਰਾਈਵੇਟ ਲਿਮਟਿਡ ਅਤੇ ਕਬਾਨਾ ਇਨਫ਼ਰਾਸਟਰਕਚਰ ਪ੍ਰਾਈਵੇਟ ਲਿਮਟਿਡਿ ਦੇ ਖਿਲਾਫ਼ ਈ.ਡੀ.ਵੱਲੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਕ ‘ਪ੍ਰਾਸੀਕਿਊਸ਼ਨ ਕੰਪਲੇਂਟ’ 9 ਸਤੰਬਰ ਨੂੰ ਦਾਇਰ ਕੀਤੀ ਗਈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION