ਯੈੱਸ ਪੰਜਾਬ
ਜਲੰਧਰ, 19 ਨਵੰਬਰ, 2020:
ਜਲੰਧਰ ਵਿੱਚ ਰਹਿੰਦੀ ਇਕ ਔਰਤ ਵੱਲੋਂ ਆਪਣੇ ਮਰਹੂਮ ਪਤੀ ਦੀ ਮੌਤ ਤੋਂ 2 ਸਾਲਾਂ ਬਾਅਦ, ਪਤੀ ਦੀ ਬਰਸੀ ਵਾਲੇ ਦਿਨ ਹੀ, ਘਰ ਵਿੱਚ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ।
ਘਰ ਵਿੱਚ ਇਕੱਲੀ ਰਹਿੰਦੀ ਤਰਸੇਮ ਕੌਰ ਨੇ ਘਰ ਦੀ ਪਹਿਲੀ ਮੰਜ਼ਿਲ ਨੂੰ ਜਾਂਦੀਆਂ ਉਨ੍ਹਾਂ ਪੌੜੀਆਂ ਨਾਲ ਲਟਕ ਕੇ ਫ਼ਾਹਾ ਲਿਆ ਜਿਨ੍ਹਾਂ ਪੌੜੀਆਂ ਤੋਂ ਦੋ ਸਾਲ ਪਹਿਲਾਂ ਡਿੱਗ ਕੇ ਉਸਦੇ ਪਤੀ ਦੀ ਮੌਤ ਹੋਈ ਸੀ।
ਤਰਸੇਮ ਕੌਰ ਸੇਵਾ ਮੁਕਤ ਇੰਸਪੈਕਟਰ ਮਰਹੂਮ ਮਲਕੀਤ ਸਿੰਘ ਕਾਜਲਾ ਦੀ ਪਤਨੀ ਸੀ ਅਤੇ ਰਾਮਾ ਮੰਡੀ ਖ਼ੇਤਰ ਵਿੱਚ ਹਰਦੀਪ ਨਗਰ ਦੀ 68 ਨੰਬਰ ਕੋਠੀ ਵਿੱਚ ਇਕੱਲੀ ਰਹਿ ਰਹੀ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ ਜੋ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਸੈਟਲਡ ਹਨ।
ਤਰਸੇਮ ਕੌਰ ਨੇ ਆਪਣੇ ਵਿਦੇਸ਼ ਰਹਿੰਦੇ ਬੇਟੇ ਨੂੰ ਵੀਡੀਓ ਕਾਲ ਕਰਕੇ ਆਪਣੇ ਮਨ ਦੀ ਵਿਥਿਆ ਉਨ੍ਹਾਂ ਨਾਲ ਸਾਂਝੀ ਕੀਤੀ ਅਤੇ ਫ਼ਾਹਾ ਲੈ ਲਿਆ। ਇਸ ਤੇ ਘਬਰਾਏ ਹੋਏ ਬੇਟੇ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਦੇ ਪਹੁੰਚਣ ਤਕ ਤਰਸੇਮ ਕੌਰ ਦਮ ਤੋੜ ਚੁੱਕੀ ਸੀ।
ਪਤਾ ਲੱਗਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਤਰਸੇਮ ਕੌਰ ਕਾਫ਼ੀ ਤਨਾਅ ਵਿੱਚ ਰਹਿੰਦੀ ਸੀ ਅਤੇ ਉਸਦੀ ਡਿਪ੍ਰੈਸ਼ਨ ਲਈ ਦਵਾਈ ਵੀ ਚੱਲਦੀ ਸੀ।
ਗੁਆਂਢੀਆਂਨੇ ਦੱਸਿਆ ਕਿ ਤਰਸੇਮ ਕੌਰ ਦੇ ਬੱਚੇ ਵਿਦੇਸ਼ ਤੋਂ ਆ ਰਹੇੇ ਹਨ ਜਿਸ ਮਗਰੋਂ ਤਰਸੇਮ ਕੌਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।