spot_img
33.1 C
Delhi
Sunday, June 16, 2024
spot_img

ਇੰਡੀਆ ਗੇਟ ’ਤੇ ਭਗਤ ਸਿੰਘ, ਸੁਖ਼ਦੇਵ ਤੇ ਰਾਜਗੁਰੂ ਦੇ ਬੁੱਤ ਲਾਏ ਜਾਣ: ਸੁਖ਼ਬੀਰ ਬਾਦਲ ਦੀ ਪ੍ਰਧਾਨ ਮੰਤਰੀ ਨੂੰ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 13 ਸਤੰਬਰ, 2022 –
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇੰਡੀਆ ਗੇਟ ’ਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਲਗਾਏ ਜਾਣ ਤਾਂ ਜੋ ਦੇਸ਼ ਉਹਨਾਂ ਵਿਚ ਉਹਨਾਂ ਸਰਵਉਚ ਬਲਿਦਾਨ ਅਤੇ ਆਜ਼ਾਦੀ ਦੀ ਭਾਵਨਾ ਦੀ ਚੰਗਿਆੜੀ ਲਾਉਣ ਵਿਚ ਉਹਨਾਂ ਦੀ ਭੂਮਿਕਾ ਨੁੰ ਚੇਤੇ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗਤ ਸਿੰਘ, ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਹਰ ਪੱਖੋਂ ਇਕ ਨਵੇਂ ਭਾਰਤ ਦੇ ਪ੍ਰਤੀਕ ਹਨ। ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਦੇ ਸਰਵ ਉਚ ਬਲਿਦਾਨ ਅਤੇ ਇਹਨਾਂ ਦੇ ਧਰਤੀ ਮਾਂ ਪ੍ਰਤੀ ਸਮਰਪਣ ਦੀ ਭਾਵਨਾ ਤੇ ਪਿਆਰ ਕਰੋੜਾਂ ਭਾਰਤੀਆਂ ਨੁੰ ਅੱਜ ਵੀ ਪ੍ਰੇਰਿਤ ਕਰਦਾ ਹੈ।

ਉਹਨਾਂ ਕਿਹਾ ਕਿ ਜੇਕਰ ਦੇਸ਼ ਇਹਨਾਂ ਦੇ ਇੰਡੀਆ ਗੇਟ ਵਿਖੇ ਬੁੱਤ ਲਗਾਉਂਦਾ ਹੈ ਤਾਂ ਇਹ ਦੇਸ਼ ਵੱਲੋਂ ਇਹਨਾਂ ਦੀ ਸ਼ਹਾਦਤ ਤੇ ਇਹਨਾਂ ਵੱਲੋਂ ਅਣਗਿਣਤ ਭਾਰਤੀਆਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਵਿਚ ਪਾਏ ਯੋਗਦਾਨ ਦਾ ਸਨਮਾਨ ਹੋਵੇਗਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਿੰਨੋਂ ਸ਼ਹੀਦ ਧਰਤੀ ਮਾਂ ਦੇ ਸੱਚੇ ਸਪੂਤ ਸਨ ਜਿਹਨਾਂ ਨੇ ਲਾਲ ਲਾਜਪਤ ਰਾਏ ਦੀ 1928 ਵਿਚ ਸਾਈਮਨ ਕਮਿਸ਼ਨ ਦੇ ਖਿਲਾਫ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਵਿਚ ਲਾਠੀਚਾਰਜ ਕੀਤੇ ਜਾਣ ਕਾਰਨ ਹੋਈ ਮੌਤ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਢੀਆਂ ਸਨ। ਉਹਨਾਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਵੱਲੋਂ 1929 ਨੂੰ ਦਿੱਲੀ ਵਿਚ ਕੇਂਦਰੀ ਅਸੰਬਲੀ ਹਾਲ ਵਿਚ ਪ੍ਰਤੀਕ ਵਜੋਂ ਬੰਬਦ ਸੁੱਟਣਾ ਵੀ ਵਿਲੱਖਣ ਸੀ ਕਿਉਂਕਿ ਉਹਨਾਂ ਨੇ ਮੌਕੇ ’ਤੇ ਪਰਚੇ ਸੁੱਟ ਕੇ ਆਖਿਆ ਹੈ ਕਿ ਇਹ ਬੋਲੇ ਕੰਨਾਂ ’ਤੇ ਉਚੀ ਆਵਾਜ਼ ਪਾਉਣ ਲਈ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਤਿੰਨਾਂ ਨੇ ਆਪਣੇ ਜੀਵਨ ਨੁੰ ਲੋਕਾਂ ਸਾਹਮਣੇ ਬਹੁਤ ਦਲੇਰੀ ਨਾਲ ਪੇਸ਼ ਕੀਤਾ ਤੇ ਭਗਤ ਸਿੰਘ ਨੇ ਤਾਂ ਜੇਲ੍ਹ ਦੇ ਵਿਚੋਂ ਹੀ ਆਪਣੀਆਂ ਗਤੀਵਿਧੀਆਂ ਪਿੱਛੇ ਤਰਕ ਦੱਸੇ ਅਤੇ ਉਹਨਾਂ ਲਈ ਮੁਆਫੀ ਮੰਗਣ ਜਾਂ ਅਪੀਲ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਤਾਨਾਸ਼ਾਹ ਬਰਤਾਨਵੀ ਸਾਮਰਾਜ ਨੂੰ ਉਹਨਾਂ ਨੂੰ ਫਾਂਸੀ ਮਿੱਥੇ ਸਮੇਂ ਤੋਂ ਪਹਿਲਾਂ ਲਾਉਣ ਲਈ ਮਜਬੂਰ ਹੋਣਾ ਪਿਆ ਤਾਂ ਜੋ ਸਰਕਾਰ ਲੋਕਾਂ ਦੇ ਰੋਹ ਤੋਂ ਬੱਚ ਸਕੇ।

ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਹਮੇਸ਼ਾ ਇਹਨਾਂ ਮਹਾਨ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ। ਉਹਨਾਂ ਕਿਹਾ ਕਿ ਇਹਨਾਂ ਦੇ ਕ੍ਰਾਂਤੀਕਾਰੀ ਕਦਮਾਂ ਨੇ ਅਜਿਹੀ ਚਿਣਗ ਜਗਾਈ ਜਿਸ ਕਾਰਨ ਥੋੜ੍ਹੇ ਹੀ ਸਮੇਂ ਵਿਚ ਇਹ ਲਹਿਰ ਦੇਸ਼ ਵਿਚ ਜੰਗਲ ਦੀ ਅੱਗ ਵਾਂਗੂ ਹਰ ਪਾਸੇ ਫੈਲ ਗਈ। ਉਹਨਾਂ ਕਿਹਾ ਕਿ ਅਸੀਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਭਾਰਤੀਆਂ ਵਿਚ ਆਜ਼ਾਦੀ ਦੀ ਚਿਣਗ ਜਗਾਉਣ ਲਈ ਹਮੇਸ਼ਾ ਉਹਨਾਂ ਦੇ ਰਿਣੀ ਰਹਾਂਗੇ ਜਿਸਦੀ ਬਦੌਲਤ ਬਾਅਦ ਵਿਚ ਇਹ ਆਜ਼ਾਦੀ ਮਿਲੀ। ਉਹਨਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਸ਼ਹਾਦਤ ਬਦਲੇ ਹਰ ਥਾਂ ਉਹਨਾਂ ਦਾ ਮਾਣ ਕਰੀਏ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION