25.1 C
Delhi
Tuesday, April 23, 2024
spot_img
spot_img

ਇਸਤਰੀ ਮੁਲਾਜ਼ਮਾਂ ਵਲੋਂ 24 ਦੀ ਮੁਹਾਲੀ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ

ਜਲੰਧਰ, 18 ਫਰਵਰੀ, 2020 –

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ, ਚੇਅਰਪਰਸਨ ਨੀਨਾ ਜੌਨ, ਜਨਰਲ ਸਕੱਤਰ ਰਜਿੰਦਰ ਕੌਰ ਅਤੇ ਵਿੱਤ ਸਕੱਤਰ ਰਣਜੀਤ ਕੌਰ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸੂਬੇ ਦੇ ਮੁਲਾਜ਼ਮਾਂ ਦੀਆਂ ਸੰਘਰਸ਼ਸ਼ੀਲ਼ ਅਤੇ ਵੱਡੇ ਆਧਾਰ ਵਾਲੀਆਂ ਦੋ ਮੁਲਾਜ਼ਮ ਫੈਡਰੇਸ਼ਨਾਂ, ਪੈਨਸ਼ਨਰ ਅਤੇ ਆਜ਼ਾਦ ਜੱਥੇਬੰਦੀਆਂ ਵਲੋਂ “ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ” ਦੇ ਬੈਨਰ ਹੇਠ ਸ਼ੁਰੂ ਕੀਤੇ ਸੰਘਰਸ਼ ਨੂੰ ਅੱਗੇ ਤੋਰਦਿਆਂ ਮਿਤੀ 24 ਫਰਵਰੀ ਨੂੰ ਮੁਹਾਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿੱਚ ਸੂਬੇ ਦੀਆਂ ਇਸਤਰੀ ਮੁਲਾਜ਼ਮਾਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਅਵਤਾਰ ਕੌਰ ਬਾਸੀ ਨੇ ਕਿਹਾ ਕਿ “ਸਮੇਂ ਦੀ ਇਤਿਹਾਸਕ ਲੋੜ-ਵਿਸ਼ਾਲ ਏਕਤਾ ਸਾਂਝੇ ਘੋਲ” ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸੂਬੇ ਦੀ ਮੁਲਾਜ਼ਮ ਅਤੇ ਪੈਨਸ਼ਨਰ ਜਮਾਤ ਵਲੋਂ ਇਕੱਠਿਆਂ ਹੋ ਕੇ ਸੂਬੇ ਦੀ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਦਾ ਵਜਾਇਆ ਗਿਆ ਬਿਗੁਲ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰੇਗਾ ਮੁਲਾਜ਼ਮ-ਪੈਨਸ਼ਨਰ ਸ਼ਕਤੀ ਨੂੰ ਇੱਕਜੁੱਟ ਕਰਨ ਵਿੱਚ ਵੀ ਸਹਾਈ ਹੋਵੇਗਾ।

ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁਲਾ ਕੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਸੂਬੇ ਅੰਦਰ ਬਣਾਏ ਗਏ ਸਮਾਰਟ ਸਕੂਲਾਂ ਅਤੇ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਸਬੰਧੀ ਕੀਤੇ ਗਏ ਝੂਠੇ ਪ੍ਰਚਾਰ ਸਬੰਧੀ ਵੀ ਗੰਭੀਰ ਨੋਟਿਸ ਲਿਆ ਹੈ।

ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੇ ਰਾਜ ਅੰਦਰ ਮਹਿਲਾ ਮੁਲਾਜ਼ਮਾਂ ਦਾ ਆਪਣੀਆਂ ਨੌਕਰੀਆਂ ਤੇ ਜਾਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ, ਮੰਹਿਗਾਈ ਨੇ ਘਰਾਂ ਦਾ ਆਰਥਿਕ ਸੰਤੁਲਨ ਬਿਗਾੜ ਦਿੱਤਾ ਹੈ ਅਤੇ ਹਰ ਪਾਸੇ ਨਸ਼ਿਆਂ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ।ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਲਾਜ਼ਮ ਮੰਗਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਬੱਜਟ ਸੈਸ਼ਨ ਦੌਰਾਨ ਮਿਤੀ 24 ਫਰਵਰੀ ਨੂੰ ਕੀਤੇ ਜਾ ਰਹੇ ਇਸ ਵਿਧਾਨ ਸਭਾ ਦੇ ਘਿਰਾਓ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਇਸ ਰੈਲੀ ਵਿੱਚ ਇਸਤਰੀ ਮੁਲਾਜ਼ਮਾਂ ਦੀ ਭਰਵੀਂ ਸ਼ਮੂਲੀਅਤ ਸਬੰਧੀ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

ਆਗੂਆਂ ਵਲੋਂ ਸੂਬੇ ਦੀਆਂ ਸਮੂਹ ਇਸਤਰੀ ਮੁਲਾਜ਼ਮਾਂ ਨੂੰ 24 ਫਰਵਰੀ ਨੂੰ ਮੁਹਾਲੀ ਵੱਲ ਵਹੀਰਾਂ-ਘੱਤ ਕੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਸ ਮੌਕੇ ਬਿਮਲਾ ਦੇਵੀ ਫਾਜ਼ਿਲਕਾ, ਸੁਖਵਿੰਦਰ ਕੌਰ, ਕਮਲਜੀਤ ਕੌਰ, ਕੁਲ਼ਵਿੰਦਰ ਕੌਰ, ਗੁਰਮੇਲ ਕੌਰ ਪਟਿਆਲਾ, ਹਰਪਾਲ ਕੌਰ ਹੁਸ਼ਿਆਰਪੁਰ, ਮਹਿੰਦਰ ਕੌਰ ਮੋਗਾ, ਪ੍ਰਵੀਨ ਫਤਿਹਗੜ੍ਹ ਸਾਹਿਬ, ਅਮਰਜੀਤ ਕੌਰ ਗੁਰਦਾਸਪੁਰ, ਰਾਣੋ ਖੇੜੀ ਗਿੱਲਾਂ ਸੰਗਰੂਰ, ਭਾਰਤੀ ਸ਼ਰਮਾ ਫਰੀਦਕੋਟ, ਪਰਮਜੀਤ ਕੌਰ ਬਰਨਾਲਾ, ਜਸਵਿੰਦਰ ਕੌਰ ਟਾਹਲੀ ਜਲੰਧਰ, ਕਿਰਨ ਬੰਗੜ ਨਵਾਂਸ਼ਹਿਰ, ਪਰਮਜੀਤ ਕੌਰ ਫਿਰੋਜ਼ਪੁਰ, ਹਰਲੀਨ ਕੌਰ ਰੋਪੜ, ਬਲਜੀਤ ਕੌਰ ਅਮ੍ਰਿਤਸਰ ਆਦਿ ਆਗੂ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION