36.7 C
Delhi
Friday, April 19, 2024
spot_img
spot_img

ਇਨੈਲੋ ਵਿਧਾਇਕ ਅਭੈ ਚੌਟਾਲਾ ਦਾ ਅਸਤੀਫ਼ਾ ਮਨਜ਼ੂਰ, ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਤਾ ਅਸਤੀਫ਼ਾ

ਯੈੱਸ ਪੰਜਾਬ
ਚੰਡੀਗੜ੍ਹ, 27 ਜਨਵਰੀ, 2021:
ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਤੇ ਹਰਿਆਣਾ ਵਿੱਚ ਏਲਨਾਬਾਦ ਤੋਂ ਵਿਧਾਇਕ ਸ੍ਰੀ ਅਭੈ ਸਿੰਘ ਚੌਟਾਲਾ ਨੇ ਅੱਜ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਕੋਲ ਪੁੱਜ ਕੇ ਆਪਣਾ ਅਸਤੀਫ਼ਾ ਪੇਸ਼ ਕੀਤਾ ਜਿਸਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ।

ਸ੍ਰੀ ਚੌਟਾਲਾ ਜਿਹੜੇ ਪਹਿਲਾਂ ਹੀ ਇਕ ਪੱਤਰ ਰਾਹੀਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਸਨ ਅੱਜ ਟਰੈਕਟਰ ਤੇ ਸਵਾਰ ਹੋ ਕੇ ਸਪੀਕਰ ਕੋਲ ਪਹੁੰਚੇ ਅਤੇ ਆਪਣੇ ਅਸਤੀਫ਼ਾ ਉਨ੍ਹਾਂ ਨੂੰ ਸੌਂਪਿਆ।

ਇਸ ਤੋਂ ਪਹਿਲਾਂ ਸ੍ਰੀ ਚੌਟਾਲਾ ਨੇ ਸਪੀਕਰ ਨੂੰ ਭੇਜੇ ਪੱਤਰ ਵਿੱਚ ਕਿਹਾ ਸੀ ਕਿ ਜੇ 26 ਜਨਵਰੀ ਤਕ ਤਿੰਨ ਵਿਵਾਦਿਤ ਖ਼ੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਹਨ ਤਾਂ ਉਹਨਾਂ ਦਾ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਸਮਝਿਆ ਜਾਵੇ।

ਭਾਵੇਂ ਸ੍ਰ੍ਰੀ ਚੌਟਾਲਾ ਨੇ ਇਹ ਪੱਤਰ ਭੇਜ ਦਿੱਤਾ ਸੀ ਪਰ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕੋਈ ਵੀ ਅਸਤੀਫ਼ਾ ਸਪੀਕਰ ਨੂੂੰ ਖ਼ੁਦ ਸਾਹਮਣੇ ਜਾ ਕੇ ਹੀ ਦੇਣਾ ਹੁੰਦਾ ਹੈ ਅਤੇ ਉਸ ਬਾਰੇ ਫ਼ੈਸਲਾ ਸਪੀਕਰ ਵੱਲੋਂ ਇਸ ਤੋਂ ਬਾਅਦ ਹੀ ਲਿਆ ਜਾਂਦਾ ਹੈ।

ਅੱਜ ਸ੍ਰੀ ਚੌਟਾਲਾ ਦੇ ਅਸਤੀਫ਼ਾ ਦੇ ਦੇਣ ਮਗਰੋਂ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਨਾ ਕੇਵਲ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਸਗੋਂ ਇਸ ਸੰਬੰਧ ਵਿੱਚ ਬਕਾਇਦਾ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਸ੍ਰੀ ਚੌਟਾਲਾ ਦਾ ਅਸਤੀਫ਼ਾ ਤਕਨੀਕੀ ਤੌਰ ’ਤੇ ਸਹੀ ਪਾਇਆ ਗਿਆ ਹੈ, ਇਸ ਲਈ ਉਸਨੂੰ ਪ੍ਰਵਾਨ ਕਰ ਲਿਆ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION