35.8 C
Delhi
Friday, March 29, 2024
spot_img
spot_img

ਇਕ ਸੰਘਰਸ਼ ਦੀ ਦਾਸਤਾਨ ਸੀ ਜਗਦੀਸ਼ ਰਾਜ ਸਾਹਨੀ: ਰਵੀਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 3 ਮਈ, 2021:
ਪੰਜਾਬ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ ਨੇ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ਼ ਗਏ ਬਟਾਲਾ ਦੇ ਸਾਬਕਾ ਵਿਧਾਇਕ ਸ੍ਰੀ ਜਗਦੀਸ਼ ਰਾਜ ਸਾਹਨੀ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਸ੍ਰੀ ਸਾਹਨੀ ਦੀ ਜ਼ਿੰਦਗੀ ਸੰਘਰਸ਼ ਦੀ ਇਕ ਦਾਸਤਾਨ ਸਨ।

ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਸ੍ਰੀ ਸਾਹਨੀ ਉਨ੍ਹਾਂ ਦੇ ਪੁਰਾਣੇ ਸਾਥੀ ਰਹੇ ਹਨ ਅਤੇ ਹਰ ਦੁੱਖ-ਸੁੱਖ ਵਿੱਚ ਆਪਣੀ ਬਾਰੀਕ ਸੂਝ ਬੂਝ ਨਾਲ ਸਲਾਹ-ਮਸ਼ਵਰਾ ਦਿੰਦੇ ਰਹੇ ਹਨ ਅਤੇ ਆਖ਼ਰੀ ਦਮ ਤਕ ਪੰਜਾਬ ਅਤੇ ਖ਼ਾਸਕਰ ਪੇਂਡੂ ਪੰਜਾਬ ਲਈ ਫ਼ਿਕਰਮੰਦੀ ਦਾ ਅਹਿਸਾਸ ਕਰਦੇ ਰਹੇ ਹਨ।

ਉਹਨਾਂ ਕਿਹਾ ਕਿ ਸ੍ਰੀ ਸਾਹਨੀ ਵਿਧਾਨ ਸਭਾ ਵਿੱਚ ਆਪਣੀ ਗਰਜਵੀਂ ਆਵਾਜ਼ ਵਿੱਚ ਲੋਕ ਮੁੱਦੇ ਉਠਾਉਣ ਕਰਕੇ ਵਿਧਾਨ ਸਭਾ ਦੀ ਸ਼ਾਨ ਵਜੋਂ ਜਾਣੇ ਜਾਂਦੇ ਰਹੇ।

ਸ: ਰਵੀਇੰਦਰ ਸਿੰਘ ਨੇ ਸ੍ਰੀ ਸਾਹਨੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਾਮਨਾ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION