34 C
Delhi
Friday, April 19, 2024
spot_img
spot_img

ਆ ਕੇ ਰਾਹੁਲ ਸੀ ਦੇ ਗਿਆ ਕੱਲ੍ਹ ਭਾਸ਼ਣ, ਨਵੀਂ ਕਹੀ ਨਹੀਂ ਓਸ ਕੋਈ ਗੱਲ ਮੀਆਂ

ਅੱਜ-ਨਾਮਾ

ਆ ਕੇ ਰਾਹੁਲ ਸੀ ਦੇ ਗਿਆ ਕੱਲ੍ਹ ਭਾਸ਼ਣ,
ਨਵੀਂ ਕਹੀ ਨਹੀਂ ਓਸ ਕੋਈ ਗੱਲ ਮੀਆਂ।

ਆਉਂਦੀ ਭੀੜ ਤਾਂ ਜਾਪਦੀ ਬਹੁਤ ਬੇਸ਼ੱਕ,
ਮੂਹਰੇ ਹਾਲਤ ਨਾ ਜਾਪ ਰਹੀ ਵੱਲ ਮੀਆਂ।

ਮੋਦੀ-ਮੋਦੀ ਦੀ ਡੁਗ-ਡੁਗੀ ਸੁਣੀਂਦੀ ਊ,
ਫਿਰਕੇਦਾਰੀ ਦਾ ਚੱਲੇ ਪਿਆ ਝੱਲ ਮੀਆਂ।

ਫਿਰ ਵੀ ਵੋਟਾਂ ਜਵਾਨੀ ਤੋਂ ਖਿੱਚਣੇ ਲਈ,
ਸੱਦੇ ਐਕਟਰ, ਭਲਵਾਨ ਜਾਂ ਮੱਲ ਮੀਆਂ।

ਸ਼ੋਸ਼ੇਬਾਜ਼ੀ `ਤੇ ਟਿਕੀ ਪਈ ਰਾਜ-ਨੀਤੀ,
ਖਾਲੀ ਭਾਸ਼ਣਾਂ ਦਾ ਵਧਿਆ ਭਾਅ ਮੀਆਂ।

ਗੱਲ ਅਕਲ ਦੀ ਐਵੇਂ ਆ ਕਰੇ ਕਿਹੜਾ,
ਦਿੱਸੇ ਕੋਈ ਨਹੀਂ ਓਸ ਦਾ ਚਾਅ ਮੀਆਂ।

-ਤੀਸ ਮਾਰ ਖਾਂ
ਅਕਤੂਬਰ 20, 2019

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION