35.6 C
Delhi
Wednesday, April 24, 2024
spot_img
spot_img

ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਆਦਿ ਵਾਸੀਆਂ ‘ਤੇ ਅੱਤਿਆਚਾਰ ਆਪਸੀ ਫੁੱਟ ਦਾ ਨਤੀਜਾ:ਸੰਤ ਸਤਵਿੰਦਰ ਹੀਰਾ

ਸੰਗਰੂਰ, 21 ਨਵੰਬਰ, 2019 –

ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਚੰਗਾਲੀਵਾਲਾ (ਸੰਗਰੂਰ) ਵਿਖੇ ਦਲਿਤ ਜਗਮੇਲ ਜੱਗਾ ਕਤਲ ਕਾਂਡ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਦੇ ਆਦਿ ਵਾਸੀਆਂ, ਬਹੁਜਨਾਂ ‘ਤੇ ਹੋ ਰਹੇ ਅੱਤਿਆਚਾਰ ਸਮਾਜ ਦੀ ਆਪਸੀ ਫੁੱਟ ਤੇ ਧੜੇਬੰਦੀਆਂ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਆਦਿ ਵਾਸੀ ਮੂਲ ਨਿਵਾਸੀ ਸਮਾਜ ਵਿਦੇਸ਼ੀ ਧਰਮਾਂ ਦੇ ਮੱਕੜ ਜਾਲ ਵਿਚ ਫਸ ਕੇ ਧੜੇਬੰਦੀ ਵਿਚ ਵੰਡਿਆ ਰਹੇਗਾ ਉਦੋਂ ਤੱਕ ਜ਼ੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਰਹੇਗਾ।

ਇਸ ਕਰਕੇ ਮਾਨ ਸਨਮਾਨ ਦਾ ਜੀਵਨ ਜਿਊਣ ਅਤੇ ਸੰਵਿਧਾਨਕ ਅਧਿਕਾਰਾਂ ਤਹਿਤ ਮਿਲੇ ਹੱਕਾਂ ਦੀ ਪ੍ਰਾਪਤੀ ਲਈ ਆਦਿ ਵਾਸੀ ਬਹੁਜਨ ਸਮਾਜ ਦਾ ਇੱਕ ਝੰਡੇ ਹੇਠ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।

ਸੰਤ ਸਤਵਿੰਦਰ ਹੀਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰੂਆਂ, ਮਹਾਨ ਰਹਿਬਰਾਂ ਦੀ ਧਰਤੀ ਪੰਜਾਬ ਜਿੱਥੇ ਦਿਨ ਰਾਤ ਗੁਰਬਾਣੀ ਦੇ ਜਾਪ, ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਉਸ ਧਰਤੀ ‘ਤੇ ਲੋਹੇ ਦੀਆਂ ਰਾਡਾਂ ਨਾਲ ਮਨੁੱਖ ਨੂੰ ਕੁੱਟਣਾ, ਪਲਾਸ ਨਾਲ ਲੱਤਾਂ ਦਾ ਮਾਸ ਨੋਚਣਾ, ਜਖ਼ਮਾਂ ‘ਤੇ ਤੇਜ਼ਾਬਾ ਪਾ ਕੇ ਸਾੜਨਾ ਅਤੇ ਪਾਣੀ ਮੰਗਣ ‘ਤੇ ਆਪਣਾ ਪਿਸ਼ਾਬ ਪਿਲਾਉਣਾ ਇਸ ਤਰ੍ਹਾਂ ਦੇ ਅਣਮਨੁੱਖੀ ਅੱਤਿਆਚਾਰ, ਤਸ਼ੱਦਦ ਮੌਜੂਦਾ ਸਰਕਾਰਾਂ ਦੀ ਢਿੱਲਮੱਠ ਤੇ ਲਾਪਰਵਾਹ ਨੀਤੀਆਂ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਪੀੜਤ ਪਰਿਵਾਰ ਨੂੰ ਮਾਲੀ ਮਦਦ, ਸਰਕਾਰੀ ਨੌਕਰੀ ਦੇ ਨਾਲ ਨਾਲ ਅੱਤਿਆਚਾਰੀ ਲੋਕਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਅਜਿਹੀ ਅਣਮਨੁੱਖੀ ਘਟਨਾ ਦੁਬਾਰਾ ਨਾ ਵਾਪਰੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION