ਅੱਜ-ਨਾਮਾ
ਆਜ਼ਮ ਖਾਨ ਫਿਰ ਪਾੜਿਆ ਮੂੰਹ ਬਹੁਤਾ,
ਪਾਰਲੀਮੈਂਟ ਵਿੱਚ ਕਰੀ ਬਕਵਾਸ ਮੀਆਂ।
ਬੰਦਿਆਂ ਵਾਂਗ ਨਹੀਂ ਬੰਦਿਆਂ ਵਿੱਚ ਬੋਲੇ,
ਆਦਤ ਓਸ ਦੀ ਬਣੀ ਪਈ ਖਾਸ ਮੀਆਂ।
ਔਰਤ ਜਾਤੀ ਨੂੰ ਸਦਾ ਬੇਇੱਜ਼ਤ ਕਰਦਾ,
ਸੱਭਿਆਚਾਰ ਦਾ ਕਰੇ ਉਹ ਨਾਸ ਮੀਆਂ।
ਟਿਪਣੀ ਭੱਦੀ ਸੀ ਜਿਹੋ ਜਿਹੀ ਓਸ ਕੀਤੀ,
ਕਰਦੀ ਕਈਆਂ ਨੂੰ ਬਹੁਤ ਉਦਾਸ ਮੀਆਂ।
ਵੱਖਰੀ ਰਹਿਣ ਦਿਓ ਹਰ ਤਰ੍ਹਾਂ ਰਾਜਨੀਤੀ,
ਵਿਗੜਿਆਂ ਬੋਲਾਂ ਨੂੰ ਠੱਲ੍ਹਣਾ ਚਾਹੀਦਾ ਜੀ।
ਪਾਰਟੀ ਕਿਸੇ ਦਾ ਹੋਵੇ ਪਿਆ ਕੋਈ ਆਗੂ,
ਬੋਲਿਆ ਮੰਦਾ ਨਹੀਂ ਝੱਲਣਾ ਚਾਹੀਦਾ ਜੀ।
-ਤੀਸ ਮਾਰ ਖਾਂ
26 ਜੁਲਾਈ, 2019 –