22.1 C
Delhi
Friday, March 29, 2024
spot_img
spot_img

ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ 25 ਫਰਵਰੀ ਤੱਕ ਕਰਨ ਦੇ ਆਦੇਸ਼

ਚੰਡੀਗੜ੍ਹ, 19 ਫਰਵਰੀ, 2020:

ਪੰਜਾਬ ਰਾਜ ਦੇ ਖੁਰਾਕ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਅੱਜ ਇੱਥੇ ਰੀਵਿਊ ਕੀਤਾ ਗਿਆ। ਰੀਵਿਊ ਕਾਰਜ ਦੌਰਾਨ ਉਹਨਾਂ ਹੁਕਮ ਦਿੱਤਾ ਕੀ ਇਸ ਕਾਰਜ ਨੂੰ 25 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ।

ਅੱਜ ਇੱਥੇ ਚੰਡੀਗੜ੍ਹ ਸਥਿਤ ਅਨਾਜ ਭਵਨ ਵਿਖੇ ਸਮਾਰਟ ਰਾਸ਼ਨ ਕਾਰਡ ਦੀ ਪ੍ਰਗਤੀ ਸਬੰਧੀ ਪੰਜਾਬ ਰਾਜ ਦੇ 12 ਜਿ਼ਲ੍ਹਿਆ ਅੰਮ੍ਰਿਸਤਰ, ਬਠਿੰਡਾ, ਹੁਸਿ਼ਆਰਪੁਰ, ਫਾਜਿ਼ਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਨਾਮ ਵਿਭਾਗੀ ਪੋਰਟਲ ਤੇ ਦਰਜ ਹੋ ਚੁੱਕੇ ਹਨ ਉਹਨਾਂ ਨੂੰ ਰਾਸ਼ਨ ਦੀ ਵੰਡ ਜਲਦ ਤੋਂ ਜਲਦ ਕਰ ਦਿੱਤੀ ਜਾਵੇ।

ਸ੍ਰੀ ਆਸ਼ੂ ਨੇ ਕਿਹਾ ਕਿ ਉਹਨਾਂ ਕੋਲ ਕੁਝ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਸਬੰਧੀ ਸਿ਼ਕਾਇਤਾ ਪ੍ਰਾਪਤ ਹੋਈਆਂ ਹਨ। ਉਹਨਾਂ ਨੇ ਹੁਕਮ ਦਿੱਤੇ ਹਨ ਕਿ ਸਮੂਹ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ। ਇਸ ਮੌਕੇ ਉਹਨਾਂ ਅਨਾਜ ਵੰਡ ਦਾ ਵੀ ਮੁਲਾਂਕਣ ਕੀਤਾ।

ਇਸ ਦੌਰਾਨ ਕੁਝ ਅਧਿਕਾਰੀਆਂ ਨੇ ਵੰਡ ਵਿੱਚ ਟਰਾਂਸਪੋਰਟ ਦੀ ਸਮੱਸਿਆ, ਪੁਰਾਣੀ ਅਦਾਇਗੀ ਨਾ ਹੋਣ ਸਬੰਧੀ ਅਤੇ ਜਿਹੜੇ ਲਾਭ ਪਾਤਰੀਆਂ ਦੇ ਨਾਮ ਸਿਸਟਮ ਵਿੱਚੋਂ ਡੀਲੀਟ ਹੋਣੇ ਹਨ, ਉਹ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਗਿਆ ਤਾ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਇਸ ਮੌਕੇ ਝੋਨੇ ਦੀ ਮੀਲਿੰਗ ਦੀ ਸਥਿਤੀ ਦਾ ਵੀ ਜਾਇਜਾ ਲਿਆ ਗਿਆ ਅਤੇ ਅਗਾਮੀ ਖਰੀਦ ਸੀਜਨ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਸ੍ਰੀਮਤੀ ਅਨਿੰਦਤਾ ਮਿੱਤਰਾ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION