37.8 C
Delhi
Friday, April 19, 2024
spot_img
spot_img

ਆਸਟਰੇਲੀਆਂ, ਨਿਉਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੋਂ ਪੰਜਾਬ ਦਾ ਹਵਾਈ ਸਫਰ ਹੋਇਆ ਸੁਖਾਲਾ: ਫਲਾਈ ਅੰਮ੍ਰਿਤਸਰ ਮੁਹਿੰਮ

ਅੰਮ੍ਰਿਤਸਰ , ਅਕਤੂਬਰ 10, 2019 –

ਇਸ ਸਰਦ ਰੁੱਤ ਵਿਚ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਕੁਆਲਾਲੰਪੁਰ, ਸਿੰਗਾਪੁਰ, ਜਪਾਨ, ਫਿਲਪੀਨਜ਼, ਥਾਈਲੈਂਡ ਆਦਿ ਦੇ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਪੰਜਾਬ ਪਹੁੰਚਣ ਵਾਲੇ ਸਮੂਹ ਪ੍ਰਵਾਸੀ ਪੰਜਾਬੀਆਂ ਲਈ ਖੁਸ਼ਖਬਰੀ ਦੀ ਖਬਰ ਆਈ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਪੈ੍ਰਸ ਨੂੰ ਜਾਰੀ ਇਕ ਰਿਪੋਰਟ ਵਿਚ ਉਹਨਾਂ ਦੁੱਸਿਆ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆ ਸਿੰਗਾਪੁਰ ਅਤੇ ਮਲੇਸ਼ੀਆਂ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਦੁਜੇ ਵਿਦੇਸ਼ੀ ਮੁਲਕਾਂ ਤੋੋਂ ਪਹਿਲਾਂ ਨਾਲੋ ਵੀ ਸੁਵਿਧਾਜਨਕ ਕੁਨੈਕਟੀਵੀਟੀ ਅਤੇ ਘੱਟੋ-ਘੱਟ ਸਮੇਂ ਵਿਚ ਸਿੱਧਾ ਅੰਮ੍ਰਿਤਸਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।

ਅੰਮ੍ਰਿਤਸਰ ਤੇ ਦੱਖਣੀ ਏਸ਼ੀਆਂ ਦੇ ਕਈ ਸ਼ਹਿਰਾਂ ਵਿਚਾਲੇ ਸਫਰ ਹੁਣ ਸਰਦੀਆਂ ਵਿਚ ਹੋਰ ਵੀ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਨੂੰ ਹੁਣ ਦਿੱਲੀ ਹਵਾਈ ਅੱਡੇ ਰਾਹੀਂ ਜਾਣ ਜਾਂ ਉਤਰਨ ਦੀ ਕੋਈ ਲੋੜ ਨਹੀਂ ਪਵੇਗੀ ਜੇਕਰ ਉਹ ਇਹਨਾਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਤੇ ਯਾਤਰਾ ਕਰਨਗੇ। ਇਹਨਾਂ ਉਡਾਣਾਂ ਨਾਲ ਉਹਨਾਂ ਲੱਖਾਂ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ ਜਿਹੜੇ ਗੁਰੁ ਨਾਨਕ ਗੁਰਪੂਰਬ ਦੇ 550 ਸਾਲਾਂ ਦੇ ਸਮਾਗਮਾਂ ਲਈ ਅੰਮ੍ਰਿਤਸਰ ਦੀ ਯਾਤਰਾ ਕਰਨ ਅਤੇ ਲਾਂਘਾ ਖੁੱਲਣ ਤੋਂ ਬਾਦ ਡੇਰਾ ਬਾਬਾ ਨਾਨਕ ਰਾਹੀਂ ਪਾਕਿਸਤਾਨ ਦੇ ਕਰਤਰਪੁਰ ਜਾਣ ਦੀ ਇੱਛਾ ਰੱਖਦੇ ਹਨ।

ਸਿੰਗਾਪੁਰ ਏਅਰਲਾਈਨ ਦੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਫਲਾਈ ਸਕੂਟ 28 ਅਕਤੂਬਰ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਕਾਰ ਚਲ ਰਹੀ ਆਪਣੀ ਉਡਾਣ ਨੂੰ ਸਰਦੀਆਂ ਲਈ ਹਫਤੇ ਵਿਚ ਚਾਰ ਤੋਂ ਪੰਜ ਦਿਨ ਕਰਨ ਜਾ ਰਹੀ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਮੰਨੀ ਜਾਣ ਵਾਲੀ ਏਅਰ ਏਸ਼ੀਆ ਐਕਸ ਨੇ ਵੀ ਆਪਣੀ ਕੁਆਲਾਲੰਪੁਰ-ਅਮ੍ਰਿਤਸਰ ਉਡਾਨ ਦਾ ਸਰਦ ਰੁੱਤ ਦੇ ਸਮੇਂ ਵਿਚ 28 ਅਕਤੂਬਰ ਤੋਂ 31 ਜਨਵਰੀ 2019 ਤੱਕ ਤਬਦੀਲੀ ਕੀਤੀ ਹੈ। ਮਲਿਨਡੋ ਏਅਰ ਨੇ ਵੀ 2 ਦਸੰਬਰ ਤੋਂ ਆਪਣੇ ਸਰਦੀਆਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ।

Sameep Singh Gumtalaਗੁਮਟਾਲਾ ਨੇ ਕਿਹਾ ਕਿ ਏਅਰ ਏਸ਼ੀਆ ਦੀ ਵੈੱਬਸਾਈਟ ਅਨੁਸਾਰ ਕੁਆਲਾਲੰਪੁਰ ਤੋਂ ਉਡਾਣ ਦੀ ਆਮਦ ਅਤੇ ਰਵਾਨਗੀ ਰਾਤ ਤੋਂ ਬਦਲ ਕੇ ਦੁਪਹਿਰ ਦੀ ਕਰ ਦਿੱਤੀ ਗਈ ਹੈ। ਇਹ ਉਡਾਣਾਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਦਿਨ ਚਲਦੀਆ ਰਹਿਣਗੀਆਂ। ਏਅਰ ਏਸ਼ੀਆ ਦੀ ਉਡਾਣ ਸਵੇਰੇ 7:20 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹਦੀ ਵਾਪਸੀ ਦੀ ਯਾਤਰਾ ਅੰਮ੍ਰਿਤਸਰ ਤੋਂ 11:40 ਵਜੇ ਚਲ ਕੇ ਸ਼ਾਮ ਨੂੰ 8 ਵਜੇ ਕੁਆਲਾਲੰਪੁਰ ਪਹੁੰਚੇਗੀ।

ਸਰਦੀਆਂ ਵਿਚ ਸਮੇਂ ਦੀ ਤਬਦੀਲੀ ਅਤੇ ਉਡਾਣਾਂ ਵਧਣ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਭ ਪਹੁੰਚੇਗਾ। ਇਸ ਨਵੇਂ ਸਮੇਂ ਨਾਲ ਮੈਲਬਰਨ ਤੋਂ ਅੰਮ੍ਰਿਤਸਰ ਦਾ ਕੁੱਲ ਸਮਾਂ ਸਿਰਫ 17 ਘੰਟੇ, ਸਿਡਨੀ 18 ਅਤੇ ਪਰਥ 15 ਘੰਟਿਆ ਵਿਚ ਪੂਰਾ ਕੀਤਾ ਜਾ ਸਕਦਾ ਹੈ। ਏਅਰ ਏਸ਼ੀਆ ਨੇ ਅਮ੍ਰਿਤਸਰ ਨੂੰ 40 ਤੋਂ ਵੱਧ ਹੋਰ ਥਾਵਾਂ ਦੇ ਨਾਲ ਵੀ ਜੋੜਿਆ ਹੈ, ਜਿਨ੍ਹਾਂ ਵਿੱਚ ਹਾਂਗਕਾਂਗ, ਬੈਂਕਾਕ, ਮਨੀਲਾ ਸ਼ਾਮਲ ਹਨ।

ਸਕੂਟ ਅਤੇ ਮਲੇਸ਼ੀਆ ਦੀ ਮਲਿੰਡੋ ਏਅਰ ਵੀ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਨੂੰ ਜੋੜਦੀਆਂ ਹਨ। ਮਲਿੰਡੋ ਮੈਲਬਰਨ, ਪਰਥ, ਬ੍ਰਿਸਬੇਨ, ਐਡੀਲੇਡ ਜਾਂਦੀ ਹੈ ਅਤੇ ਸਕੂਟ ਵੀ ਮੈਲਬਰਨ, ਸਿਡਨੀ, ਬ੍ਰਿਸਬੇਨ, ਆਕਲੈਂਡ ਨੂੰ ਆਪਣੀਆਂ ਅਤੇ ਭਾਈਵਾਲ ਸਿੰਗਾਪੁਰ ਏਅਰ ਦੀਆਂ ਉਡਾਨਾਂ ਨਾਲ ਜੋੜਦੀ ਹੈ।

ਗੁਮਟਾਲਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਇਨ੍ਹਾਂ ਉਡਾਣਾਂ ‘ਤੇ ਖੁਸ਼ਕ ਅਤੇ ਨਾਸ਼ਵਾਨ ਕਾਰਗੋ ਦੀ ਸ਼ੁਰੂਆਤ ਕਰਨ ਵਿਚ ਸਹੂਲਤ ਕਰਨ ਤਾਂ ਜੋ ਥੋੜੇ ਸਮੇਂ ਵਿਚ ਇਹ ਕਾਰਗੋ ਬਾਹਰਲੇ ਮੁਲਕਾਂ ਨੂੰ ਪਹੁੰਚ ਸਕੇ। ਇਸ ਨਾਲ ਕਿਸਾਨਾਂ ਨੂੰ ਆਪਣੀ ਸਬਜੀਆਂ ਅਤੇ ਫਲਾਂ ਦੀ ਫਸਲ ਦੀ ਚੰਗੀ ਕੀਮਤ ਮਿਲ ਸਕਦੀ ਹੈ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION