37.8 C
Delhi
Friday, April 19, 2024
spot_img
spot_img

ਆਰ.ਪੀ.ਆਈ. (ਅਠਾਵਲੇ) ਵੱਲੋਂ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਭਾਈਚਾਰਿਆਂ ਦੇ ਹਿਤਾਂ ਦੀ ਰਾਖ਼ੀ ਕਰਨ ਦਾ ਅਹਿਦ

ਯੈੱਸ ਪੰਜਾਬ
ਮੋਹਾਲੀ, 21,ਜੂਨ, 2022:
ਰਿਪਬਲਿਕਨ ਪਾਰਟੀ ਆਫਿ ਇੰਡੀਆ (ਅਠਾਵਲੇ) ਦੇ ਚੰਡੀਗੜ੍ਹ ਤੇ ਪੰਜਾਬ ਦੇ ਕਨਵੀਨਰ ਸ੍ਰ ਸਤਨਾਮ ਸਿੰਘ ਗਿੱਲ ਅਤੇ ਉਤਰੀ ਭਾਰਤ ਦੇ ਜਨਰਲ ਸਕੱਤਰ ਹਰੀ ਕ੍ਰਿਸ਼ਨ ਹੈਰੀ ਵਿੱਚਕਾਰ ਬੰਦ ਕਮਰਾ ਮੀਟਿੰਗ ਹੋਈ।

ਇਸ ਮੌਕੇ ਆਰਪੀਆਈ ਅਠਾਵਲੇ ਦੇ ਦੋਵਾਂ ਚੋਟੀ ਦੇ ਆਗੂਆਂ ਵਿੱਚਕਾਰ ਹੋਈ ਚਰਚਾ ਦੌਰਾਨ ਘੱਟ ਗਿਣਤੀ ਕੌਂਮਾਂ ਨਾਲ ਸਬੰਧਿਤ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਇਕੱਤਰਤਾ ਵਿੱਚ ਪਾਰਟੀ ਵਲੰਟੀਅਰਾਂ ਦੀ ਡਿਊਟੀ ਸਾਰੇ ਫਰੰਟਾਂ ਤੇ ਲਗਾਉਂਣ ਦਾ ਨਿਰਣਾ ਲਿਆ ਗਿਆ।ਪਾਰਟੀ ਦੇ ਜਥੇਬੰਦਕ ਢਾਂਚੇਂ ‘ਚ ਵਾਧਾ ਕਰਨ ਦੇ ਨਾਲ ਨਾਲ ਘੱਟ ਗਿਣਤੀ ਭਾਈਚਾਰਿਆਂ ਨੂੰ ਸਿਆਸੀ ਮੰਚ ਤੇ ਪ੍ਰਤੀਨਿਧਤਾ ਦੇਣ ਦੇ ਫੈਸਲੇ ਤੇ ਮੌਹਰ ਲਗਾਈ ਗਈ।

ਠੱਗ ਟੈ੍ਰਵਲ ਏਜੰਟਾਂ,ਵਿਆਜੜੀਆਂ,ਮਾਫੀਆਂ ਗ੍ਰੋਹਾਂ, ਕੁਰੱਪਸ਼ਨ ਅਤੇ ਫਿਰਕੂ ਤਾਕਤਾਂ ਖਿਲ਼ਾਫ ਹਰ ਪੱਧਰ ਤੇ ਮੌਰਚਾ ਖੌਲ੍ਹਣ ਦਾ ਫੈਸਲਾ ਕੀਤਾ ਗਿਆ।

ਸੂਬੇ ਦੇ ਮਾਪਿਆਂ ਨੂੰ ਮਾਨਤਾ ਪ੍ਰਾਪਤ ਸਕੂਲਾਂ ਦੀ ਲੁੱਟ ਖਸੁੱਟ ਤੋਂ ਬਚਾਉਂਣ ਅਤੇ ਸਿੱੱਖਿਆ ਦਾ ਅਧਿਕਾਰ ਕਨੂੰਨ ਦੀ ਪਾਲ੍ਹਣਾ ‘ਚ ਆਯੋਗ ਰਹਿਣ ਵਾਲੇ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਵਾਉਂਣ ਲਈ ਲੋਕ ਪਿੱੜ ਮੱਲ੍ਹਣ ਲਈ ਸੂਬੇ ਭਰ ‘ਚ ਮਾਪਿਆਂ ਨੂੰ ਲਾਮਬੰਦ ਕਰਨ ਲਈ ਪ੍ਰੌਗਰਾਮ ਉਲੀਕਣ ਦਾ ਫੈਸਲਾ ਕੀਤਾ ਗਿਆ।

ਉਨ੍ਹਾ ਨੇ ਦੱਸਿਆ ਕਿ ਪੰਜਾਬ ਦੇ ਜਥੇਬੰਦਕ ਢਾਂਚੇਂ ‘ਚ ਜਲਦੀ ਵਾਧਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਯੂਥ ਵਿੰਗ ਦੇ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲੋਹਗੜ੍ਹ,ਜਨਰਲ ਸਕੱਤਰ ਸ੍ਰ ਕੰਵਲਜੀਤ ਸਿੰਘ ਉਮਰਾਨੰਗਲ,ਸਕਤਰ ਪੰਜਾਬ ਸ੍ਰ ਅੰਮ੍ਰਿਤਪਾਲ ਸਿੰਘ ਸਠਿਆਲਾ,ਸੂਬਾ ਸਕੱਤਰ ਸ੍ਰ ਗੋਪਾਲ ਸਿੰਘ,ਪੀਏ,ਗੁਰਪਰੀਤ ਸਿੰਘ,ਸੋਨੂੰ ਬੈਂਸ,ਨਿਰਭੈ ਸਿੰਘ ਲੁਧਿਆਣਾ ਅਤੇ ਆਰਪੀਆਈ ਅਠਾਵਲੇ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਅਤੇ ਸੂਬਾਈ ਸਕੱਤਰ ਸ੍ਰੀ ਰੌਕੀ ਸਾਂਈ ਲੁਧਿਆਣਾ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION